ਈਸਟਰਨ ਪੇਰੀਫੇਰਲ ਐਕਸਪ੍ਰੈੱਸ ਵੇਅ 'ਤੇ ਚੀਤਾ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

Thursday, Apr 16, 2020 - 10:14 AM (IST)

ਈਸਟਰਨ ਪੇਰੀਫੇਰਲ ਐਕਸਪ੍ਰੈੱਸ ਵੇਅ 'ਤੇ ਚੀਤਾ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਉੱਤਰ ਪ੍ਰਦੇਸ਼- ਭਾਰਤੀ ਹਵਾਈ ਫੌਜ ਦੇ ਇਕ ਚੀਤਾ ਹੈਲੀਕਾਪਟਰ ਦੀ ਪੇਰੀਫੇਰਲ ਐਕਸਪ੍ਰੈੱਸ ਵੇਅ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਕਾਰਨ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ 'ਚ ਈਸਟਰਨ ਪੇਰੀਫੇਰਲ ਐਕਸਪ੍ਰੈੱਸ ਵੇਅ 'ਤੇ ਅੱਜ ਯਾਨੀ ਵੀਰਵਾਰ ਨੂੰ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਹ ਹੈਲੀਕਾਪਟਰ ਹੁਣ ਹਿੰਡਨ ਏਅਰਬੇਸ 'ਤੇ ਵਾਪਸ ਆ ਗਿਆ ਹੈ।

ਏਅਰਫੋਰਸ ਦੇ ਚੀਤਾ ਹੈਲੀਕਾਪਟਰ ਨੇ ਹਿੰਡਨ ਏਅਰਬੇਸ ਤੋਂ ਉਡਾਣ ਭਰੀ ਸੀ। ਬਾਗਪਤ ਦੇ ਖੇਕੜਾ ਖੇਤਰ 'ਚ ਤਕਨੀਕੀ ਖਰਾਬੀ ਆਉਣ ਕਾਰਨ ਹੈਲੀਕਾਪਟਰ ਦੀ ਈਸਟਰਨ ਪੇਰੀਫੇਰਲ ਐਕਸਪ੍ਰੈੱਸ ਵੇਅ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਪਾਇਲਟ ਅਤੇ ਕੋ-ਪਾਇਲਟ ਸੁਰੱਖਿਅਤ ਹਨ। ਫਿਲਹਾਲ ਹੈਲੀਕਾਪਟਰ ਨਾਲ ਦੋਵੇਂ ਵਾਪਸ ਏਅਰਬੇਸ ਆ ਚੁਕੇ ਹਨ।


author

DIsha

Content Editor

Related News