ਸੂਮੀ ਸ਼ਹਿਰ ਤੋਂ ਕੱਢੇ ਗਏ ਭਾਰਤੀ ਵਿਦਿਆਰਥੀਆਂ ਨੂੰ ਪੋਲੈਂਡ ਤੋਂ ਲੈ ਕੇ ਦਿੱਲੀ ਪਹੁੰਚਿਆ ਹਵਾਈ ਫ਼ੌਜ ਦਾ ਜਹਾਜ਼

Friday, Mar 11, 2022 - 01:44 PM (IST)

ਨਵੀਂ ਦਿੱਲੀ (ਭਾਸ਼ਾ)- ਜੰਗ ਪ੍ਰਭਾਵਿਤ ਯੂਕ੍ਰੇਨ ਦੇ ਸੂਮੀ ਸ਼ਹਿਰ ਤੋਂ ਕੱਢੇ ਗਏ ਭਾਰਤੀ ਵਿਦਿਆਰਥੀਆਂ ਨੂੰ ਪੋਲੈਂਡ ਦੇ ਜੇਜ਼ੋ ਸ਼ਹਿਰ ਤੋਂ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਇਕ ਵਿਸ਼ੇਸ਼ ਜਹਾਜ਼ ਸ਼ੁੱਕਰਵਾਰ ਦੁਪਹਿਰ ਹਿੰਡਨ ਹਵਾਈ ਫ਼ੌਜ ਅੱਡੇ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦਾ ਸੀ-17 ਫ਼ੌਜ ਆਵਾਜਾਈ ਜਹਾਜ਼ ਦੁਪਹਿਰ 12.15 ਵਜੇ ਹਿੰਡਨ ਹਵਾਈ ਫ਼ੌਜ ਅੱਡੇ ਪਹੁੰਚਿਆ। ਇਸ ਤੋਂ ਪਹਿਲਾਂ ਸੂਮੀ ਸ਼ਹਿਰ ਤੋਂ ਕੱਢੇ ਗਏ ਭਾਰਤੀ ਵਿਦਿਆਰਥੀਆਂ ਨੂੰ ਜੇਜ਼ੋ ਸ਼ਹਿਰ ਤੋਂ ਲੈ ਕੇ 'ਏਅਰ ਇੰਡੀਆ' ਦਾ ਇਕ ਵਿਸ਼ੇਸ਼ ਜਹਾਜ਼ ਸ਼ੁੱਕਰਵਾਰ ਸਵੇਰੇ ਦਿੱਲੀ ਪਹੁੰਚਿਆ ਸੀ।

ਇਹ ਵੀ ਪੜ੍ਹੋ : ਜਨਤਾ ਦਾ ਫ਼ੈਸਲਾ ਸਭ ਤੋਂ ਮਹੱਤਵਪੂਰਨ, ਉਮੀਦ ਹੈ ਕਿ ਸਰਕਾਰ ਕਿਸਾਨਾਂ ਲਈ ਕੰਮ ਕਰੇਗੀ : ਰਾਕੇਸ਼ ਟਿਕੈਤ

'ਇੰਡੀਗੋ' ਦਾ ਇਕ ਹੋਰ ਜਹਾਜ਼ ਸੂਮੀ ਤੋਂ ਕੱਢੇ ਗਏ ਭਾਰਤੀਆਂ ਨੂੰ ਲੈ ਕੇ ਭਾਰਤ ਪਹੁੰਚੇਗਾ। ਅਧਿਕਾਰੀਆਂ ਨੇ ਦੱਸਿਆ ਕਿ 'ਏਅਰ ਇੰਡੀਆ' ਦੇ ਵਿਸ਼ੇਸ਼ ਜਹਾਜ਼ ਨੇ ਵੀਰਵਾਰ ਰਾਤ 11.30 ਵਜੇ ਜੇਜ਼ੋ ਤੋਂ ਉਡਾਣ ਭਰੀ ਸੀ ਅਤੇ ਸ਼ੁੱਕਰਵਾਰ ਸਵੇਰੇ 5.45 ਵਜੇ ਉਹ ਦਿੱਲੀ ਪਹੁੰਚਿਆ। ਭਾਰਤ, ਰੂਸ ਦੇ ਯੂਕ੍ਰੇਨ 'ਤੇ ਹਮਲਾ ਕਰਨ ਦੇ ਬਾਅਦ ਤੋਂ ਜੰਗ ਪ੍ਰਭਾਵਿਤ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਸਲੋਵਾਕੀਆ, ਹੰਗਰੀ ਅਤੇ ਪੋਲੈਂਡ ਦੇ ਰਸਤੇ ਵਤਨ ਲਿਆ ਰਿਹਾ ਹੈ। ਯੂਕ੍ਰੇਨ ਦੇ ਸ਼ਹਿਰ ਸੂਮੀ ਤੋਂ 600 ਵਿਦਿਆਰਥੀਆਂ ਨੂੰ ਕੱਢਣ ਦੀ ਮੁਹਿੰਮ ਮੰਗਲਵਾਰ ਸਵੇਰੇ ਸ਼ੁਰੂ ਹੋਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News