ਅਰੁਣਾਚਲ ਸੈਕਟਰ ’ਚ ਚੀਨ ਨੇ ਕੀਤੀ ਘੁਸਪੈਠ ਦੀ ਕੋਸ਼ਿਸ਼, ਭਾਰਤੀ ਫ਼ੌਜ ਨੇ ਚੀਨੀ ਫ਼ੌਜੀਆਂ ਨੂੰ ਦੌੜਾਇਆ

Friday, Oct 08, 2021 - 10:42 AM (IST)

ਨਵੀਂ ਦਿੱਲੀ- ਭਾਰਤੀ ਅਤੇ ਫ਼ੌਜੀ ਸੈਨਿਕ ਪਿਛਲੇ ਹਫ਼ਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਯਾਂਗਤਸੇ ਕੋਲ ਕੁਝ ਦੇਰ ਲਈ ਆਹਮਣੇ-ਸਾਹਮਣੇ ਆ ਗਏ ਸਨ ਅਤੇ ਇਸ ਨੂੰ ਸਥਾਪਤ ਪ੍ਰੋਟੋਕਾਲ ਅਨੁਸਾਰ ਦੋਹਾਂ ਪੱਖਾਂ ਦੇ ਸਥਾਨਕ ਕਮਾਂਡਰਾਂ ਦਰਮਿਆਨ ਗੱਲਬਾਤ ਤੋਂ ਬਾਅਦ ਸੁਲਝਾਇਆ ਗਿਆ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਇਹ ਬਹਿਸ ਉਸ ਸਮੇਂ ਹੋਈ, ਜਦੋਂ ਚੀਨੀ ਗਸ਼ਤੀ ਦਲ ਨੇ ਭਾਰਤੀ ਸਰਹੱਦ ’ਚ ਦਾਖ਼ਲ ਦੀ ਕੋਸ਼ਿਸ਼ ਕੀਤੀ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਫ਼ੌਜੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਇਹ ਘਟਨਾ ਪੂਰਬੀ ਲੱਦਾਖ ਵਿਵਾਦ ’ਤੇ ਦੋਹਾਂ ਪੱਖਾਂ ਵਿਚਾਲ ਉੱਚ ਪੱਧਰੀ ਫ਼ੌਜ ਗੱਲਬਾਤ ਦੇ ਇਕ ਹੋਰ ਦੌਰ ਤੋਂ ਪਹਿਲਾਂ ਸਾਹਮਣੇ ਆਈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, ਪ੍ਰਿੰਸੀਪਲ-ਅਧਿਆਪਕ ਨੂੰ ਮਾਰੀ ਗੋਲੀ

ਇਕ ਸੂਤਰ ਨੇ ਦੱਸਿਆ ਕਿ ਅਗਲੇ 3-4 ਦਿਨਾਂ ’ਚ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਹੋਣ ਦੀ ਸੰਭਾਵਨਾ ਹੈ। ਤਾਜ਼ਾ ਗਤੀਰੋਧ ਬਾਰੇ ਸੂਤਰਾਂ ਨੇ ਕਿਹਾ ਕਿ ਦੋਵੇਂ ਪੱਖ ਆਪਣੀ-ਆਪਣੀ ਮੰਨੀ ਜਾਣ ਵਾਲੀ ਜਗ੍ਹਾ ਕੋਲ ਗਸ਼ਤ ਦੀਆਂ ਗਤੀਵਿਧੀਆਂ ਕਰਦੇ ਹਨ ਅਤੇ ਜਦੋਂ ਵੀ ਫ਼ੌਜੀਆਂ ਵਿਚਾਲੇ ਬਹਿਸ ਹੁੰਦੀ ਹੈ, ਸਥਿਤੀ ਨੂੰ ਸਥਾਪਤ ਪ੍ਰੋਟੋਕਾਲ ਅਨੁਸਾਰ ਸੁਲਝਾਇਆ ਜਾਂਦਾ ਹੈ। ਉਕਤ ਸੂਤਰ ਨੇ ਦੱਸਿਆ,‘‘ਆਪਸੀ ਸਮਝ ਅਨੁਸਾਰ ਪਿੱਛੇ ਹਟਣ ਤੋਂ ਪਹਿਲਾਂ ਕਈ ਘੰਟਿਆਂ ਤੱਕ ਗੱਲਬਾਤ ਚੱਲ ਸਕਦੀ ਹੈ। ਹਾਲਾਂਕਿ, ਫ਼ੋਰਸਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਹੈ।’’ ਉਨ੍ਹਾਂ ਕਿਹਾ,‘‘ਭਾਰਤ-ਚੀਨ ਸਰਹੱਦ ਦੀ ਰਸਮੀ ਰੂਪ ਨਾਲ ਹੱਦਬੰਦੀ ਨਹੀਂ ਹੋਈ ਹੈ ਅਤੇ ਇਸ ਲਈ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨੂੰ ਲੈ ਕੇ ਦੋਹਾਂ ਦੇਸ਼ਾਂ ਦੀ ਸਮਝ ’ਚ ਅੰਤਰ ਹੈ।’’ ਘਟਨਾ ਤੋਂ ਜਾਣੂੰ ਲੋਕਾਂ ਨੇ ਕਿਹਾ ਕਿ ਖੇਤਰਾਂ ਨੂੰ ਲੈ ਕੇ ਵੱਖ-ਵੱਖ ਧਾਰਨਾਵਾਂ ਦੇ ਬਾਵਜੂਦ ਦੋਹਾਂ ਦੇਸ਼ਾਂ ਵਿਚਾਲੇ ਮੌਜੂਦਾ ਸਮਝੌਤਿਆਂ ਅਤੇ ਪ੍ਰੋਟੋਕਾਲ ਦੇ ਪਾਲਣ ਨਾਲ ਸ਼ਾਂਤੀ ਬਣਾਏ ਰੱਖਣਾ ਸੰਭਵ ਹੈ। ਇਹ ਘਟਨਾ ਪੂਰਬੀ ਲੱਦਾਖ ’ਚ ਐੱਲ.ਏ.ਸੀ. ਕੋਲ ਕਈ ਇਲਾਕਿਆਂ ’ਚ ਕਰੀਬ 17 ਮਹੀਨਿਆਂ ਤੋਂ ਭਾਰਤੀ ਅਤੇ ਚੀਨੀ ਫ਼ੌਜੀਆਂ ਦਰਮਿਆਨ ਜਾਰੀ ਵਿਵਾਦ ਵਿਚਾਲੇ ਹੋਈ ਹੈ।

ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ਦੀ ਵੀਡੀਓ ਸਾਂਝੀ ਕਰ ਵਰੁਣ ਗਾਂਧੀ ਬੋਲੇ- ‘ਕਤਲ ਕਰ ਕਿਸਾਨਾਂ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ’

ਨੋਟ :ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News