ਕੋਰੋਨਾ : ਭਾਰਤ ''ਚ ਇਕ ਹੀ ਦਿਨ ''ਚ 227 ਕੇਸਾਂ ਦਾ ਦੇਖਿਆ ਗਿਆ ਵੱਡਾ ਵਾਧਾ

Tuesday, Mar 31, 2020 - 03:08 AM (IST)

ਕੋਰੋਨਾ : ਭਾਰਤ ''ਚ ਇਕ ਹੀ ਦਿਨ ''ਚ 227 ਕੇਸਾਂ ਦਾ ਦੇਖਿਆ ਗਿਆ ਵੱਡਾ ਵਾਧਾ

ਨਵੀਂ ਦਿੱਲੀ – ਭਾਰਤ ਨੇ ਸੋਮਵਾਰ ਨੂੰ ਇਕ ਹੀ ਦਿਨ ਵਿਚ ਕੋਰੋਨਾ ਵਾਇਰਸ ਮਾਮਲਿਆਂ ਵਿਚ ਸਭ ਤੋਂ ਵੱਡਾ ਵਾਧਾ ਦੇਖਿਆ। ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ ਘੱਟ ਤੋਂ ਘੱਟ 227 ਮਾਮਲੇ ਸਾਹਮਣੇ ਆਏ ਜਿਸ ਨਾਲ ਭਾਰਤ ਵਿਚ ਪਾਜ਼ੇਟਿਵ ਮਾਮਲਿਆਂ ਦੀ ਕੁਲ ਗਿਣਤੀ 1251 ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਕੋਵਿਡ-19 ਕਾਰਣ ਮਰਨ ਵਾਲਿਆਂ ਦੀ ਗਿਣਤੀ ਵਧ ਕੇ 32 ਹੋ ਗਈ ਹੈ ਅਤੇ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਸੋਮਵਾਰ ਰਾਤ 9.30 ਵਜੇ ਤੱਕ 1024 ਪਾਜ਼ੇਟਿਵ ਮਾਮਲਿਆਂ ਦੀ ਤੁਲਨਾ ਵਿਚ ਅਤੇ ਐਤਵਾਰ ਸ਼ਾਮ ਤੱਕ 27 ਮੌਤਾਂ ਹੋਈਆਂ ਹਨ, ਜਦਕਿ 1100 ਤੋਂ ਵੱਧ ਕੇਸ ਹਨ, ਲਗਭਗ 100 ਠੀਕ ਹੋ ਗਏ ਹਨ। 227 ਭਾਰਤ ਲਈ ਮਾਮਲਿਆਂ ਦੀ ਗਿਣਤੀ ਵਿਚ ਸਭ ਤੋਂ ਵੱਡਾ ਇਕ ਦਿਨਾ ਵਾਧਾ ਹੈ।


author

Khushdeep Jassi

Content Editor

Related News