ਗਲੋਬਲ ਊਰਜਾ ਦੀ ਵਧੀ ਹੋਈ ਮੰਗ ਦਾ 25 ਫੀਸਦੀ ਉਤਪਾਦਨ ਕਰੇਗਾ ਭਾਰਤ : ਹਰਦੀਪ ਪੁਰੀ
10/13/2022 6:20:29 PM

ਇੰਟਰਨੈਸ਼ਨਲ ਡੈਸਕ : ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਐੱਸ. ਪੁਰੀ ਨੇ ਕਿਹਾ ਹੈ ਕਿ ਅਗਲੇ 2 ਦਹਾਕਿਆਂ ਵਿਚ ਗਲੋਬਲ ਊਰਜਾ ਵਿਚ ਮੰਗ ਦੇ ਵਾਧੇ ਦਾ 25 ਫੀਸਦੀ ਉਤਪਾਦਨ ਭਾਰਤ ਕਰੇਗਾ। ਉਹ ਹਿਊਸਟਨ ਟੈਕਸਾਸ ਵਿਚ ‘ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ’ਚ ਮੌਕਾ’ 'ਤੇ ਇਕ ਗੋਲਮੇਜ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਨੇਤਾ ਖੜਗੇ ਦੇ ਬਿਆਨ ਨੇ ਖੜ੍ਹਾ ਕੀਤਾ ਵਿਵਾਦ, ਬੋਲੇ- ਬਕਰੀਦ ’ਚ ਬਚਾਂਗੇ ਤਾਂ ਮੁਹੱਰਮ ’ਚ ਨੱਚਾਂਗੇ
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਊਰਜਾ ਰਣਨੀਤੀ ਕੌਮਾਂਤਰੀ ਪੱਧਰ ’ਤੇ ਹਰੀ ਤਬਦੀਲੀ ਅਤੇ ਸਾਰਿਆਂ ਲਈ ਊਰਜਾ ਦੀ ਉਪਲਬੱਧਤਾ ਲਈ ਵਚਨਬੱਧ ਹੈ। ਟਵੀਟਸ ਦੀ ਇਕ ਲੜੀ ਵਿਚ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜੈਵ ਈਂਧਣ, ਗੈਸ ਆਧਾਰਿਤ ਅਰਥਵਿਵਸਥਾ, ਹਰੀ ਹਾਈਡ੍ਰੋਜਨ, ਪੈਟਰੋਕੈਮਿਕਲਸ ਅਤੇ ਅਪਸਟ੍ਰੀਮ ਖੇਤਰਾਂ ਵਿਚ ਦੋਨੋਂ ਦੇਸ਼ਾਂ ਵਿਚਾਲੇ ਅਪਾਰ ਸੰਭਾਵਨਾਵਾਂ ਸਪਸ਼ਟ ਹਨ ਅਤੇ ਇਸ ਨੂੰ ਸਾਡੀਆਂ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਸਹਿਯੋਗ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਦੇ ਸੁਧਾਰ ਉਪਾਵਾਂ ਕਾਰਨ, ਗਲੋਬਲ ਤੇਲ ਕੰਪਨੀਆਂ ਦੀ ਭਾਰਤ ਵਿਚ ਬਹੁਤ ਰੁਚੀ ਹੈ।
ਕਾਰਬਨ ਨਿਕਾਸੀ ਘੱਟ ਕਰਨ ਲਈ ਵਚਨਬੱਧ ਹੈ ਭਾਰਤ
ਭਾਰਤ ਨੇ ਹਾਈਡ੍ਰੋਜਨ ਅਤੇ ਜੈਵ ਈਂਧਣ ਰਾਹੀਂ ਘੱਟ ਕਾਰਬਨ ਨਿਕਾਸੀ ਕਰਨ ਦੀ ਦਿਸ਼ਾ ਵਿਚ ਅਨੇਕਾਂ ਕਦਮ ਚੁੱਕੇ ਹਨ। ਹਰਦੀਪ ਐੱਸ. ਪੁਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕਈ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਘੱਟ ਕਰਨ ਲਈ ਕੀਤੀ ਵਚਨਬੱਧਤਾ ਘੱਟ ਨਹੀਂ ਹੋਣ ਵਾਲੀ ਹੈ। ਇਸ ਗੋਲਮੇਜ ਸੰਮੇਲਨ ਵਿਚ 35 ਕੰਪਨੀਆਂ ਦੇ 60 ਤੋਂ ਜ਼ਿਆਦਾ ਉਮੀਦਵਾਰਾਂ ਨੇ ਭਾਗ ਲਿਆ। ਜਿਨ੍ਹਾਂ ਵਿਚ ਐਕਸਨਮੋਬਿਲ, ਸ਼ੇਵਰਾਨ, ਚਿਏਨਿਅਰ, ਲੈਂਜੇਟੇਕ, ਹਨੀਵੇਲ, ਬੇਕਰ ਹਿਊਜੇਸ, ਐੱਮਰਸਨ, ਟੇਲਿਊਰੀਅਨ ਵਰਗੀਆਂ ਊਰਜਾ ਕੰਪਨੀਆਂ ਦੀ ਸੀਨੀਅਰ ਅਗਵਾਈ ਸ਼ਾਮਲ ਸੀ। ਇਸ ਪ੍ਰੋਗਰਾਮ ਵਿਚ ਭਾਰਤੀ ਊਰਜਾ ਜਨਤਕ ਅਦਾਰਿਆਂ ਨੇ ਵੀ ਭਾਗ ਲਿਆ।
ਇਹ ਖ਼ਬਰ ਵੀ ਪੜ੍ਹੋ - ਆਦਮਪੁਰ ਏਅਰਪੋਰਟ ਪੁੱਜੇ PM ਮੋਦੀ ਦਾ DGP ਗੌਰਵ ਯਾਦਵ ਤੇ ਭਾਜਪਾ ਆਗੂ ਰਾਜੇਸ਼ ਬਾਘਾ ਵੱਲੋਂ ਨਿੱਘਾ ਸੁਆਗਤ
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੇ ਕਿਹਾ ਕਿ ਭਾਰਤ ਤਕਰੀਬਨ 10 ਲੱਖ ਵਰਗ ਕਿੱਲੋਮੀਟਰ ਵਿਚ ਨੋ-ਗੋ ਖੇਤਰਾਂ ਨੂੰ 99 ਫੀਸਦੀ ਤੱਕ ਘੱਟ ਕਰ ਕੇ ਉਤਪਾਦਨ ਨੂੰ ਤਰਕਸ਼ੀਲ ਬਣਾਉਣ ਅਤੇ ਉਤਸ਼ਾਹਿਤ ਕਰਨ ਲਈ ਵੱਡੇ ਸੁਧਾਰ ਕਰ ਰਿਹਾ ਹੈ। ਜਿਸ ਨਾਲ ਰਾਸ਼ਟਰੀ ਡਿਪਾਜਿਟਰੀ ਰਜਿਸਟਰੀ ਰਾਹੀਂ ਚੰਗੀ ਗੁਣਵੱਤਾ ਵਾਲਾ ਭੂ-ਵਿਗਿਆਨਕ ਡਾਟਾ ਮੁਹੱਈਆ ਹੋ ਸਕੇ। ਇਸ ਦੌਰਾਨ ਦੁਨੀਆ ਦੀ ਤੇਲ ਅਤੇ ਗੈਸ ਰਾਜਧਾਨੀ (ਹਿਊਸਟਨ) ਵਿਚ ਵਿਸ਼ੇਸ਼ ਕੋਲ-ਬੇਡ ਮੀਥੇਨ (ਸੀਬੀਐੱਮ) ਬੋਲੀ ਲਗਾਉਣ ਦੇ ਦੌਰ ਦਾ ਸ਼ੁਭ ਆਰੰਭ ਕੀਤਾ।