ਭਾਰਤ ਧਮਕੀਆਂ ਅੱਗੇ ਨਹੀਂ ਝੁਕੇਗਾ : ਵੈਂਕਈਆ ਨਾਇਡੂ

Sunday, Aug 10, 2025 - 12:55 AM (IST)

ਭਾਰਤ ਧਮਕੀਆਂ ਅੱਗੇ ਨਹੀਂ ਝੁਕੇਗਾ : ਵੈਂਕਈਆ ਨਾਇਡੂ

ਨਵੀਂ ਦਿੱਲੀ, (ਭਾਸ਼ਾ)- ਅਮਰੀਕਾ ਨਾਲ ਵਧਦੇ ਵਪਾਰਕ ਤਣਾਅ ਦਰਮਿਆਨ ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਸ਼ਨੀਵਾਰ ਕਿਹਾ ਕਿ ਭਾਰਤ ਆਪਣੇ ਰਣਨੀਤਕ ਤੇ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਤੇ ਬਾਹਰੀ ਦਬਾਅ ਦੇ ਬਾਵਜੂਦ ਆਪਣੇ ਊਰਜਾ ਸੋਮਿਆਂ ਦੀ ਰੱਖਿਆ ਕਰਦਾ ਰਹੇਗਾ।

ਇੱਥੇ ਐੱਮ. ਐੱਸ. ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਨਾਇਡੂ ਨੇ ਕਿਹਾ ਕਿ ਨਾਲ ਹੀ ਅਸੀਂ ਆਪਣੇ ਰਣਨੀਤਕ ਅਤੇ ਰਾਸ਼ਟਰੀ ਹਿੱਤਾਂ ’ਤੇ ਵੀ ਦ੍ਰਿੜ ਰਹਾਂਗੇ। ਕਿਸੇ ਵੀ ਧਮਕੀ ਅੱਗੇ ਝੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਧਮਕੀਆਂ ਭਾਰਤ ’ਤੇ ਕੰਮ ਨਹੀਂ ਕਰਨਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਅੱਜ ਸਵੈ-ਨਿਰਭਰ ਹੈ। ਉਹ ਭਾਈਾਲੀ ਤੇ ਦੇਖਭਾਲ' ਦੀ ਮੂਲ ਭਾਵਨਾ ਨਾਲ ਸਹਿਯੋਗ ਲਈ ਵਚਨਬੱਧ ਹੈ।

ਨਾਇਡੂ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਸਾਰੀ ਦੁਨੀਆ ’ਚ ਮਾਨਤਾ ਹਾਸਲ ਕਰ ਰਿਹਾ ਹੈ। ਕੁਝ ਦੇਸ਼ ਇਸ ਦੀ ਤਰੱਕੀ ਤੋਂ ਈਰਖਾ' ਕਰ ਰਹੇ ਹਨ। ਉਹ ਸਾਡੀ ਤਰੱਕੀ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ। ਉਹ ਬਦਹਜ਼ਮੀ ਤੋਂ ਪੀੜਤ ਹਨ।

ਸਾਬਕਾ ਉਪ ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਵਿਸ਼ਵ ਅਰਥਵਿਵਸਥਾ ਦਰਜਾਬੰਦੀ ’ਚ ਚੌਥੇ ਤੋਂ ਤੀਜੇ ਨੰਬਰ ’ਤੇ ਪਹੁੰਚ ਰਿਹਾ ਹੈ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਕਿਸਾਨਾਂ, ਖੋਜਕਰਤਾਵਾਂ ਅਤੇ ਨੌਜਵਾਨਾਂ ਦੇ ਯੋਗਦਾਨ ਨਾਲ ਦੇਸ਼ ਯਕੀਨੀ ਤੌਰ ’ਤੇ ਵੱਡੀਆਂ ਉਚਾਈਆਂ ’ਤੇ ਪਹੁੰਚੇਗਾ।


author

Rakesh

Content Editor

Related News