ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਏਗਾ ਭਾਰਤ ! ਮਾਸਕੋ ਤੇ ਕੀਵ ਦੋਹਾਂ ਨਾਲ ਚੱਲ ਰਹੀ ਗੱਲਬਾਤ

Wednesday, Nov 11, 2026 - 03:00 PM (IST)

ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਏਗਾ ਭਾਰਤ ! ਮਾਸਕੋ ਤੇ ਕੀਵ ਦੋਹਾਂ ਨਾਲ ਚੱਲ ਰਹੀ ਗੱਲਬਾਤ

ਨਵੀਂ ਦਿੱਲੀ- ਭਾਰਤ ਨੇ ਕਿਹਾ ਕਿ ਯੂਕ੍ਰੇਨ-ਰੂਸ ਟਕਰਾਅ ਖਤਮ ਕਰਨ ਲਈ ਉਹ ਮਾਸਕੋ ਤੇ ਕੀਵ ਦੋਹਾਂ ਦੇ ਸੰਪਰਕ ’ਚ ਹੈ। ਉਸ ਨੇ ਕਾਲਾ ਸਾਗਰ ’ਚ ਜਹਾਜ਼ਾਂ ਦੀ ਸੁਰੱਖਿਆ, ਅਨਾਜ ਤੇ ਊਰਜਾ ਦੀ ਬਰਾਮਦ ਨਾਲ ਸਬੰਧਤ ਚਿੰਤਾਵਾਂ ਤੇ ਗੈਰ-ਹਮਲਾਵਰ ਸੰਭਾਵਨਾਵਾਂ ਸੰਬੰਧੀ ਰੂਸ ਤੇ ਯੂਕ੍ਰੇਨ ਨੂੰ ਕੁਝ ਸੁਝਾਅ ਦਿੱਤੇ ਹਨ।

ਭਾਰਤ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਲੱਗਭਗ ਪੰਜ ਸਾਲ ਲੰਬੇ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਲੱਭਣ ਲਈ ਸੰਯੁਕਤ ਅਰਬ ਅਮੀਰਾਤ ’ਚ ਰੂਸ, ਯੂਕ੍ਰੇਨ ਅਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਤਿਕੋਣੀ ਗੱਲਬਾਤ ਸ਼ੁਰੂ ਹੋ ਗਈ ਹੈ। ਇਸ ਟਕਰਾਅ ਨੇ ਪੂਰੀ ਦੁਨੀਆ ’ਚ ਊਰਜਾ ਤੇ ਅਨਾਜ ਦੀ ਸਪਲਾਈ ’ਚ ਵਿਘਨ ਪਾਇਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤੇ ਕਿਹਾ ਕਿ ਭਾਰਤ ਰੂਸ-ਯੂਕ੍ਰੇਨ ਟਕਰਾਅ ਨੂੰ ਖਤਮ ਕਰਨ ਦੇ ਇਰਾਦੇ ਨਾਲ ਕੀਤੇ ਗਏ ਸਾਰੇ ਯਤਨਾਂ ’ਚ ਯੋਗਦਾਨ ਪਾਉਣ ਲਈ ਤਿਆਰ ਹੈ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਆਪਣੀ ਨਿਯਮਤ ਪ੍ਰੈਸ ਬ੍ਰੀਫਿੰਗ ’ਚ ਕਿਹਾ ਕਿ ਭਾਰਤ ਨੇ ਲਗਾਤਾਰ ਕਿਹਾ ਹੈ ਕਿ ਗੱਲਬਾਤ ਅਤੇ ਕੂਟਨੀਤੀ ਹੀ ਅੱਗੇ ਵਧਣ ਦਾ ਰਸਤਾ ਹੈ। ਹਾਲ ਹੀ ਦੇ ਮਹੀਨਿਆਂ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਖਤਮ ਨਾ ਹੋਣ ਵਾਲੀਆਂ ਜੰਗਾਂ ਨੂੰ ਹੁਣ ਜੰਗ ਦੇ ਅੰਤ ਦਾ ਰਸਤਾ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸ਼ਾਂਤੀ ਸਥਾਪਤ ਕਰਨ ਦੇ ਇਸ ਵਿਚਾਰ ਅਨੁਸਾਰ ਭਾਰਤ ਦੋਵਾਂ ਧਿਰਾਂ ਦੇ ਸੰਪਰਕ ’ਚ ਹੈ ਅਤੇ ਕਾਲਾ ਸਾਗਰ ’ਚ ਜਹਾਜ਼ਾਂ ਦੀ ਸੁਰੱਖਿਆ, ਅਨਾਜ ਤੇ ਊਰਜਾ ਦੀ ਬਰਾਮਦ ਅਤੇ ਇਕ ਦੂਜੇ 'ਤੇ ਹਮਲਾ ਨਾ ਕਰਨ ਦੀ ਸੰਭਾਵਨਾ ਬਾਰੇ ਰੂਸ ਤੇ ਯੂਕ੍ਰੇਨ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਸੰਬੰਧੀ ਕੁਝ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੋਦੀ ਤੇ ਜ਼ੈਲੇਂਸਕੀ ਨੇ ਰੂਸ- ਯੂਕ੍ਰੇਨ ਟਕਰਾਅ, ਇਸ ਦੇ ਮਨੁਖਤਾ ਪੱਖੀ ਪਹਿਲੂਆਂ ਅਤੇ ਸ਼ਾਂਤੀ ਬਹਾਲ ਕਰਨ ਦੇ ਵੱਖ-ਵੱਖ ਯਤਨਾਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।


author

Harpreet SIngh

Content Editor

Related News