ਜੰਗ ਤੋਂ ਬਾਅਦ ਯੂਕ੍ਰੇਨ ਦੀ ਸੁਰੱਖਿਆ ਦੀ ਗਾਰੰਟੀ ਨੂੰ ਲੈ ਕੇ ਸਪੱਸ਼ਟ ਭਰੋਸਾ ਦੇਣ ਪੱਛਮੀ ਦੇਸ਼ : ਜ਼ੇਲੈਂਸਕੀ
Saturday, Nov 07, 2026 - 02:36 AM (IST)
ਕੀਵ (ਏਜੰਸੀ) : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸਹਿਯੋਗੀ ਪੱਛਮੀ ਦੇਸ਼ਾਂ ਤੋਂ ਇਸ ਗੱਲ ਦੀ ਸਪੱਸ਼ਟ ਗਾਰੰਟੀ ਚਾਹੁੰਦੀ ਹੈ ਕਿ ਜੰਗ ਤੋਂ ਬਾਅਦ ਯੂਕ੍ਰੇਨ ਦੀ ਸੁਰੱਖਿਆ ਲਈ ਕਿਸ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ। ਜ਼ੇਲੈਂਸਕੀ ਨੇ ਵੀਰਵਾਰ ਦੇਰ ਰਾਤ ਪ੍ਰਸਾਰਿਤ ਇਕ ਇੰਟਰਵਿਊ ’ਚ ਇਹ ਟਿੱਪਣੀ ਕੀਤੀ। ਇਸ ਤੋਂ ਪਹਿਲਾਂ ਬ੍ਰਸੇਲਜ਼ ’ਚ ਦੋ ਦਿਨ ਤੱਕ ਯੂਕ੍ਰੇਨ ਦੇ ਸਹਿਯੋਗੀ ਦੇਸ਼ਾਂ ਵਿਚਕਾਰ ਗੱਲਬਾਤ ਹੋਈ ਸੀ, ਜਿਸ ’ਚ ਜੰਗ ਤੋਂ ਬਾਅਦ ਸੁਰੱਖਿਆ ਅਤੇ ਮੁੜ ਨਿਰਮਾਣ ’ਤੇ ਚਰਚਾ ਕੀਤੀ ਗਈ। ਇਹ ਬਿਆਨ ਅਗਲੇ ਹਫ਼ਤੇ ਅਾਬੂ ਧਾਬੀ ’ਚ ਯੂਕ੍ਰੇਨ, ਰੂਸ ਅਤੇ ਅਮਰੀਕਾ ਵਿਚਕਾਰ ਹੋਣ ਵਾਲੀ ਤਿੰਨ ਦੇਸ਼ਾਂ ਦੀ ਗੱਲਬਾਤ ਤੋਂ ਪਹਿਲਾਂ ਆਇਆ ਹੈ।
ਇਹ ਵੀ ਪੜ੍ਹੋ : ਮੇਘਨ ਮਾਰਕਲ ਦੇ ਪਿਤਾ ਥਾਮਸ ਮਾਰਕਲ ਫਲੋਰੀਡਾ 'ਚ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼
ਫਰਵਰੀ ਤੋਂ ਬਾਅਦ ਪਹਿਲੀ ਵਾਰ ਤਿੰਨਾਂ ਦੇਸ਼ਾਂ ਵਿਚਕਾਰ ਅਮਨ-ਸ਼ਾਂਤੀ ਨੂੰ ਲੈ ਕੇ ਗੱਲਬਾਤ ਹੋਣ ਵਾਲੀ ਹੈ। ਜ਼ੇਲੈਂਸਕੀ ਨੇ ਇੰਟਰਵਿਊ ਦੌਰਾਨ ਕਿਹਾ ਕਿ ਉਹ ਗੱਲਬਾਤ ਦੇ ਠੋਸ ਨਤੀਜੇ ਦੇਖਣਾ ਚਾਹੁੰਦੇ ਹਨ। ਜ਼ੇਲੈਂਸਕੀ ਨੇ ਕਿਹਾ, ‘‘ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਭ ਕੁਝ ਕਾਗਜ਼ ’ਤੇ ਸਪੱਸ਼ਟ ਹੋਣਾ ਚਾਹੀਦਾ ਹੈ। ਸਵਾਲ ਦਰਜਨਾਂ ਬਿੰਦੂਆਂ ਦਾ ਨਹੀਂ ਹੈ, ਸਗੋਂ ਇਸ ਗੱਲ ਨੂੰ ਸਮਝਣ ਦਾ ਹੈ ਕਿ ਜੇਕਰ ਰੂਸ ਮੁੜ ਹਮਲਾ ਕਰਦਾ ਹੈ ਤਾਂ ਕੀ ਹੋਵੇਗਾ? ਕੌਣ ਕੀ ਕਰੇਗਾ, ਕਿਹੜੇ ਸਾਧਨਾਂ ਨਾਲ ਕਰੇਗਾ ਅਤੇ ਕਦੋਂ ਕਰੇਗਾ?’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
