ਭਾਰਤ ਨੂੰ ਅਮਰੀਕਾ ਤੋਂ LNG ਸਪਲਾਈ ਕਰਵਾਏਗਾ ਕਤਰ ! 20 ਸਾਲ ਲਈ ਹੋਇਆ ਕਰਾਰ

Wednesday, Nov 04, 2026 - 03:23 PM (IST)

ਭਾਰਤ ਨੂੰ ਅਮਰੀਕਾ ਤੋਂ LNG ਸਪਲਾਈ ਕਰਵਾਏਗਾ ਕਤਰ ! 20 ਸਾਲ ਲਈ ਹੋਇਆ ਕਰਾਰ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ ਤੇ ਇਰਾਨ ਵਿਚਾਲੇ ਛਿੜੀ ਜੰਗ ਕਾਰਨ ਹੋਰਮੁਜ਼ ਰਾਹੀਂ ਤੇਲ-ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਕਾਰਨ ਪੈਦਾ ਹੋਏ ਊਰਜਾ ਸੰਕਟ ਵਿਚਾਲੇ ਕਤਰ ਨੇ ਭਾਰਤ ਦੀ ਮੰਗ 'ਤੇ ਅਮਰੀਕਾ ਤੋਂ LNG ਦੀ ਸਪਲਾਈ ਕਰਨ ਦੀ ਸਹਿਮਤੀ ਜਤਾਈ ਹੈ। ਇਸ ਦਾ ਮਤਲਬ ਕਤਰ ਮਿਡਲ ਈਸਟ ਤੋਂ ਸਪਲਾਈ ਰਸਤਿਆਂ 'ਤੇ ਆ ਰਹੀਆਂ ਰੁਕਾਵਟਾਂ ਕਾਰਨ ਭਾਰਤ ਨੂੰ LNG ਦੀ ਸਪਲਾਈ ਅਮਰੀਕਾ ਸਥਿਤ ਆਪਣੇ ਭਾਈਵਾਲਾਂ ਤੋਂ ਕਰਵਾਏਗਾ। ਭਾਰਤ ਦੀ ਸਭ ਤੋਂ ਵੱਡੀ ਗੈਸ ਇੰਪੋਰਟਰ ਕੰਪਨੀ 'ਪੈਟਰੋਨੈੱਟ ਐੱਲ.ਐੱਨ.ਜੀ.' ਨੇ ਦੱਸਿਆ ਕਿ ਕਤਰ ਨਾਲ 2028 ਤੋਂ 2048 ਤੱਕ ਲਈ ਰੀਨਿਊ ਕੀਤੇ ਗਏ 20 ਸਾਲਾ ਲੰਮੇ ਸਮੇਂ ਦੇ ਸਮਝੌਤੇ ਤਹਿਤ ਇਹ ਸਪਲਾਈ ਮਿਲੇਗੀ। 

ਮਾਰਚ 'ਚ ਇਰਾਨ ਜੰਗ ਅਤੇ ਰਾਸ ਲੱਫਾਨ ਪਲਾਂਟ 'ਤੇ ਹਮਲਿਆਂ ਤੋਂ ਬਾਅਦ ਕਤਰ-ਐਨਰਜੀ ਨੇ ਸਪਲਾਈ 'ਤੇ 'ਫੋਰਸ ਮੇਜਰ' ਲਗਾ ਦਿੱਤਾ ਸੀ, ਜੋ ਦਸੰਬਰ ਤੱਕ ਜਾਰੀ ਹੈ। ਇਸ ਦਾ ਮਤਲਬ ਇਹ ਹੈ ਕਿ ਕਤਰ ਊਰਜਾ ਸਪਲਾਈ ਲਈ ਕੀਤੇ ਗਏ ਸਮਝੌਤਿਆਂ ਨੂੰ ਰੋਕ ਜਾਂ ਰੱਦ ਕਰ ਸਕਦਾ ਹੈ। ਕਤਰ ਨੇ ਅਮਰੀਕਾ ਦੀਆਂ 'ਵੁੱਡਸਾਈਡ' ਅਤੇ 'ਚੇਨੀਅਰ ਐਨਰਜੀ' ਕੰਪਨੀਆਂ ਨਾਲ ਕੀਤੇ ਸਮਝੌਤਿਆਂ ਰਾਹੀਂ ਭਾਰਤ ਨੂੰ ਗੈਸ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। 

ਜ਼ਿਕਰਯੋਗ ਹੈ ਕਿ ਭਾਰਤ ਮਿਡਲ ਈਸਟ ਸੰਕਟ ਕਾਰਨ ਆਪਣੇ ਊਰਜਾ ਸਰੋਤਾਂ ਨੂੰ ਬਦਲ ਰਿਹਾ ਹੈ ਅਤੇ ਹੁਣ ਅਮਰੀਕਾ, ਓਮਾਨ, ਨਾਈਜੀਰੀਆ, ਅੰਗੋਲਾ ਅਤੇ ਆਸਟ੍ਰੇਲੀਆ ਤੋਂ ਐੱਲ.ਐੱਨ.ਜੀ. ਖਰੀਦ ਰਿਹਾ ਹੈ। ਕਤਰ ਮੌਜੂਦਾ ਸਮੇਂ ਵਿੱਚ ਭਾਰਤ ਨੂੰ ਸਾਲਾਨਾ 7.5 ਮਿਲੀਅਨ ਮੀਟ੍ਰਿਕ ਟਨ LNG ਦੀ ਸਪਲਾਈ ਕਰਦਾ ਹੈ।


author

Harpreet SIngh

Content Editor

Related News