ਭਾਰਤ ਨੇ ਕੀਤੀ ''ਵਾਟਰ ਸਟ੍ਰਾਈਕ'', ਰੋਕਿਆ ਚਿਨਾਬ ਨਦੀ ਦਾ ਪਾਣੀ

Sunday, May 04, 2025 - 04:17 PM (IST)

ਭਾਰਤ ਨੇ ਕੀਤੀ ''ਵਾਟਰ ਸਟ੍ਰਾਈਕ'', ਰੋਕਿਆ ਚਿਨਾਬ ਨਦੀ ਦਾ ਪਾਣੀ

ਨਵੀਂ ਦਿੱਲੀ- ਭਾਰਤ ਨੇ ਚਿਨਾਬ ਨਦੀ 'ਤੇ ਬਗਲਿਹਾਰ ਡੈਮ ਦੇ ਮਾਧਿਅਮ ਨਾਲ ਪਾਣੀ ਦੇ ਵਹਾਅ ਨੂੰ ਰੋਕ ਦਿੱਤਾ ਹੈ ਅਤੇ ਜੇਹਲਮ ਨਦੀ 'ਤੇ ਬਣੇ ਕਿਸ਼ਨਗੰਗਾ ਬੰਨ੍ਹ ਨੂੰ ਲੈ ਕੇ ਵੀ ਇਸੇ ਤਰ੍ਹਾਂ ਦੇ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ ਹੈ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਜੰਮੂ ਦੇ ਰਾਮਬਨ 'ਚ ਬਗਲਿਹਾਰ ਪਣਬਿਜਲੀ ਬੰਨ੍ਹ ਅਤੇ ਉੱਤਰੀ ਕਸ਼ਮੀਰ 'ਚ ਕਿਸ਼ਨਗੰਗਾ ਪਣਬਿਜਲੀ ਬੰਨ੍ਹ ਭਾਰਤ ਨੂੰ ਪਾਣੀ ਛੱਡਣ ਦੇ ਸਮੇਂ ਨੂੰ ਨਿਯਮਿਤ ਕਰਨ ਦੀ ਸਮਰੱਥਾ ਦਿੰਦੇ ਹਨ। 

ਇਹ ਵੀ ਪੜ੍ਹੋ : ਫ਼ੌਜ ਦਾ ਵਾਹਨ 700 ਫੁੱਟ ਡੂੰਘੀ ਖੱਡ 'ਚ ਡਿੱਗਿਆ, 3 ਜਵਾਨ ਸ਼ਹੀਦ

ਭਾਰਤ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਅੱਤਵਾਦੀ ਹਮਲੇ ਤੋਂ ਬਾਅਦ ਦਹਾਕਿਆਂ ਪੁਰਾਣੀ ਸੰਧੀ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ। ਇਸ ਹਮਲੇ 'ਚ 26 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਜ਼ਿਆਦਾਤਰ ਸੈਲਾਨੀ ਸਨ। ਵਿਸ਼ਵ ਬੈਂਕ ਦੀ ਵਿਚੋਲਗੀ ਵਾਲੀ ਸਿੰਧੂ ਜਲ ਸੰਧੀ ਨੇ 1960 ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧੂ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਦੀ ਵਰਤੋਂ ਨੂੰ ਕੰਟਰੋਲ ਕੀਤਾ ਹੈ। ਬਗਲਿਹਾਰ ਬੰਨ੍ਹ ਦੋਵੇਂ ਗੁਆਂਢੀਆਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਦਾ ਵਿਸ਼ਾ ਰਿਹਾ ਹੈ। ਪਾਕਿਸਤਾਨ ਇਸ ਮਾਮਲੇ 'ਚ ਵਿਸ਼ਵ ਬੈਂਕ ਦੀ ਵਿਚੋਲਗੀ ਦੀ ਮੰਗ ਕਰ ਚੁੱਕਿਆ ਹੈ। ਪਾਕਿਸਤਾਨ ਨੂੰ ਕਿਸ਼ਨਗੰਗਾ ਬੰਨ੍ਹ ਨੂੰ ਲੈ ਕੇ ਖ਼ਾਸ ਕਰ ਕੇ ਜੇਹਲਮ ਦੀ ਸਹਾਇਕ ਨਦੀ ਨੀਲਮ 'ਤੇ ਇਸ ਦੇ ਪ੍ਰਭਾਵ ਕਾਰਨ ਇਤਰਾਜ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News