ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ ਭਾਰਤ, ਹੁਣ ਭੁਗਤਣਾ ਪੈ ਰਿਹੈ ਖਾਮਿਆਜ਼ਾ

Thursday, Apr 29, 2021 - 11:42 AM (IST)

ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ ਭਾਰਤ, ਹੁਣ ਭੁਗਤਣਾ ਪੈ ਰਿਹੈ ਖਾਮਿਆਜ਼ਾ

ਨੈਸ਼ਨਲ ਡੈਸਕ– ਭਾਰਤ ’ਚ ਜਦੋਂ ਬੀਤੇ ਸਾਲ ਸਤੰਬਰ ਮਹੀਨੇ ’ਚ ਯੂ. ਕੇ. ਵੇਰੀਐਂਟ ਦਾ ਪਤਾ ਲੱਗਾ ਤਾਂ ਭਾਰਤ ਨੂੰ ਇਸਦੇ ਲਈ ਚਿੰਤਤ ਰਹਿਣ ਅਤੇ ਵਿਵਸਥਾ ਬਣਾਏ ਰੱਖਣ ਲਈ ਕਿਹਾ ਗਿਆ ਸੀ। ਮਾਹਿਰ ਮੰਨਦੇ ਹਨ ਕਿ ਭਾਰਤ ਨੇ ਯੂ. ਕੇ. ਦੇ ਵੇਰੀਐਂਟ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ, ਜਿਸਦਾ ਖਾਮਿਆਜ਼ਾ ਹੁਣ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰ ਅਤੇ ਵਿਗਿਆਨੀ ਭਾਈਚਾਰੇ ਨੂੰ ਦੂਜੀ ਲਹਿਰ ਜਾਂ ਇਸਦੇ ਨਤੀਜਿਆਂ ਦੀ ਉਮੀਦ ਨਹੀਂ ਸੀ। ਬੀਤੇ ਦਸੰਬਰ ’ਚ ਸਰਕਾਰ, ਪ੍ਰਸ਼ਾਸਨ ਅਤੇ ਵਿਗਿਆਨੀ ਭਾਈਚਾਰਾ ਕੋਰੋਨਾ ਵਾਇਰਸ ਨੂੰ ਜਾਂਦੀ ਹੋਈ ਬਹਾਰ ਹੀ ਸਮਝ ਰਹੇ ਸਨ, ਪਰ ਇਹ ਦੂਜੀ ਲਹਿਰ ਦੇ ਰੂਪ ’ਚ ਹੁਣ ਹੋਰ ਖਤਰਨਾਕ ਤਰੀਕੇ ਨਾਲ ਕਹਿਰ ਢਾਉਣ ਲੱਗੀ ਹੈ। ਮਸ਼ਹੂਰ ਵਾਇਰੋਲਾਜਿਸਟ ਅਤੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਵੇਲੋਰ ਦੇ ਸਾਬਕਾ ਪ੍ਰੋਫੈਸ਼ਰ ਡਾਕਟਰ ਡੀ. ਜੈਕਬ ਜਾਨ ਨੇ ਇਹ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਜੀਨੋਮ ਸੀਕਵੈਂਸਿੰਗ ਲਈ ਪ੍ਰਯੋਗਸ਼ਾਲਾਵਾਂ ਨੂੰ ਐਡੀਸ਼ਨਲ ਮੈਨਪਾਵਰ ਅਤੇ ਲੋੜੀਂਦਾ ਧਨ ਵੀ ਮੁਹੱਈਆ ਨਹੀਂ ਕਰਵਾਇਆ ਗਿਆ। ਜਿਸਦੇ ਕਾਰਨ ਭਾਰਤ ਮਿਊਟੈਂਟ ਦੇ ਮਹੱਤਵ ਨੂੰ ਸਮਝਣ ’ਚ ਮੱਠੀ ਰਫਤਾਰ ਦੇ ਨਾਲ ਅੱਗੇ ਵੱਧ ਰਿਹਾ ਸੀ। ਜੀਨੋਮ ਸੀਕਵੈਂਸਿੰਗ ਨਾਲ ਹੀ ਨਵੇਂ ਕੋਰੋਨਾ ਦੇ ਨਵੇਂ ਮਿਊਟੈਂਟਸ ’ਤੇ ਅਧਿਐਨ ਕੀਤਾ ਜਾ ਸਕਦਾ ਸੀ। ਇਸਦੇ ਇਲਾਵਾ ਅਜੇ ਵੀ ਜੀਨੋਮ ਸੀਕਵੈਂਸਿੰਗ ਲਈ 1 ਫੀਸਦੀ ਤੋਂ ਵੀ ਘੱਟ ਮਾਮਲਿਆਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸਦਾ ਕਾਰਨ ਇਹ ਸੀ ਕਿ ਪਹਿਲੀ ਲਹਿਰ ਇਕ ਸਾਲ ਤੱਕ ਚੱਲੀ। ਇਸ ਦੌਰਾਨ ਕੋਰੋਨਾ ਮਹਾਮਾਰੀ ਨੂੰ ਸਿਖਰ ’ਤੇ ਪਹੁੰਚਣ ਅਤੇ ਗਿਰਾਵਟ ’ਚ ਆਉਣ ’ਚ 6 ਮਹੀਨੇ ਲੱਗ ਗਏ। 27 ਦਸੰਬਰ ਤੋਂ 11 ਮਾਰਚ ਤੱਕ ਦੈਨਿਕ ਕੋਰੋਨਾ ਕੇਸਾਂ ਦੀ ਗਿਣਤੀ 20,000 ਦੇ ਨੇੜੇ-ਤੇੜੇ ਸੀ ਅਤੇ ਸਾਰੇ ਇਹੋ ਮੰਨ ਰਹੇ ਸਨ ਕਿ ਇਹ ਪੈਟਰਨ ਲਗਾਤਾਰ ਜਾਰੀ ਰਹੇਗਾ। ਉਹ ਕਹਿੰਦੇ ਹਨ ਕਿ ਇਹ ਕੋਈ ਬਹਾਨਾ ਨਹੀਂ ਹੈ ਕਿ ਭਾਰਤ ’ਚ 30 ਫੀਸਦੀ ਟੀਕਾਕਰਨ ਹੋਣ ਤੋਂ ਬਾਅਦ ਹੀ ਕੋਰੋਨਾ ਦੀ ਦੂਜੀ ਲਹਿਰ ਨੂੰ ਰੋਕਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ– ਸੀਰਮ ਨੇ ਕੋਵਿਸ਼ੀਲਡ ਦੀ ਕੀਮਤ ਘਟਾਈ, ਜਾਣੋ ਨਵੀਂ ਕੀਮਤ

ਦੂਸਰੇ ਸਟ੍ਰੇਨ ਖਿਲਾਫ ਜੰਗ ਲੜਨ ਤੋਂ ਪਹਿਲਾਂ ਅਧਿਐਨ ਜ਼ਰੂਰੀ
ਦਸੰਬਰ ਮਹੀਨੇ ’ਚ ਸਿਰਫ 5 ਫੀਸਦੀ ਮਾਮਲਿਆਂ ’ਚ ਜੀਨੋਮ ਸੀਕਵੈਂਸਿੰਗ ਕਰਨ ਦਾ ਫੈਸਲਾ ਲਿਆ ਗਿਆ ਅਤੇ ਇਸਦੇ ਟੀਚੇ ਨੂੰ ਭਾਰਤ ਨੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ। ਸਾਬਕਾ ਪ੍ਰੋਫੈਸਰ ਡਾਕਟਰ ਟੀ. ਜੈਕਬ ਜਾਨ ਕੋਰੋਨਾ ਮਹਾਮਾਰੀ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਇਸ ਵਿਸ਼ੇ ’ਤੇ ਲਗਾਤਾਰ ਆਪਣਾ ਵਿਚਾਰ ਰੱਖਦੇ ਆਏ ਹਨ। ਉਹ ਪਹਿਲਾਂ ਤੋਂ ਕਹਿੰਦੇ ਆ ਰਹੇ ਹਨ ਕਿ ਸਾਨੂੰ ਕੋਰੋਨਾ ਦੇ ਪਹਿਲੇ ਸਟ੍ਰੇਨ ਬਾਰੇ ਬਹੁਤ ਕੁਝ ਪਤਾ ਲਗਾਉਣਾ ਹੋਵੇਗਾ। ਜਿਸ ਨਾਲ ਕੋਰੋਨਾ ਦੇ ਹੋਰ ਸਟ੍ਰੇਨ ਨਾਲ ਜੰਗ ਲੜੀ ਜਾ ਸਕੇ। ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ’ਚ ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਦੂਜੀ ਲਹਿਰ ਕਾਰਨ ਕਈ ਸੂਬਿਆਂ ’ਚ ਕੋਰੋਨਾ ਮਹਾਮਾਰੀ ਦਾ ਸੰਕਟ ਡੂੰਘਾ ਹੋਇਆ ਹੈ। ਅਪ੍ਰੈਲ ’ਚ ਭਾਰਤ ’ਚ ਰੋਜ਼ਾਨਾ 3 ਲੱਖ ਤੋਂ ਜ਼ਿਆਦਾ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ। ਦੂਜੀ ਲਹਿਰ ਪਹਿਲੀ ਦੇ ਮੁਕਾਬਲੇ ਵੱਖਰੀ ਅਤੇ ਜ਼ਿਆਦਾ ਚਿੰਤਾਜਨਕ ਹੈ। ਉਹ ਕਹਿੰਦੇ ਹਨ ਕਿ ਇਨਫੈਕਸ਼ਨ ਨਾਲ ਜ਼ਿਆਦਾ ਮੌਤਾਂ ਹੋਣਗੀਆਂ ਅਤੇ ਸਿਹਤ ਮੁਲਾਜ਼ਮਾਂ ’ਤੇ ਕੰਮ ਦੇ ਦਬਾਅ ਅਤੇ ਸੋਮਿਆਂ ਦੀ ਕਮੀ ਕਾਰਨ ਹੋਰ ਜ਼ਿਆਦਾ ਮੌਤਾਂ ਹੋਣ ਦੀ ਸੰਭਾਵਨਾ ਬਣੀ ਹੋਈ ਹੈ।

ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ

ਦੂਜੀ ਲਹਿਰ ’ਚ ਘੱਟ ਉਮਰ ਦੇ ਜ਼ਿਆਦਾ ਹੋ ਰਹੇ ਹਨ ਇਨਫੈਕਟਿਡ
ਡਾ. ਟੀ. ਜੈਕਬ ਜਾਨ ਦਾ ਕਹਿਣਾ ਹੈ ਕਿ ਮਿਊਟੈਂਟ ਦਾ ਪਤਾ ਲਗਾਉਣ ਵਾਲੀ ਪ੍ਰਣਾਲੀ ਮੱਠੀ ਸੀ। ਮੀਡੀਆ ’ਚ ਆਈਆਂ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਘੱਟ ਉਮਰ ਵਰਗ ਵਾਲੀ ਪਹਿਲੀ ਲਹਿਰ ’ਚ ਅਪ੍ਰਭਾਵਿਤ ਸੀ ਪਰ ਹੁਣ ਜ਼ਿਆਦਾ ਇਨਫੈਕਟਿਡ ਹੋ ਰਿਹਾ ਹੈ। ਉਹ ਕਹਿੰਦੇ ਹਨ ਕਿ ਟੀਕਾਕਰਨ ਨਾਲ ਕੋਰੋਨਾ ਦੀ ਆਈ ਦੂਜੀ ਲਹਿਰ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ ਪਰ ਟੀਕਾਕਰਨ ਨਾਲ ਕਈ ਲੋਕਾਂ ਦੀ ਜਾਨ ਬਚ ਸਕੇਗੀ। ਉਹ ਕਹਿੰਦੇ ਹਨ ਕਿ ਭਾਰਤ ’ਚ ਲਗਭਗ 2 ਫੀਸਦੀ ਲੋਕਾਂ ਨੂੰ ਹੀ ਵੈਕਸੀਨ ਦੀਆਂ ਦੋ ਡੋਜ਼ਾਂ ਦਿੱਤੀਆਂ ਗਈਆਂ ਹਨ। ਸਮੂਹਿਕ ਟੀਕਾਕਰਨ ਵੀ ਹੁਣ ਸੰਭਵ ਨਹੀਂ ਹੈ ਕਿਉਂਕਿ ਇਸ ਪੱਧਰ ’ਤੇ ਵੈਕਸੀਨ ਦੀ ਸਪਲਾਈ ਸੰਭਵ ਨਹੀਂ ਹੈ। ਡਬਲ ਮਿਊਟੈਂਟ ਬਾਰੇ ਉਹ ਦੱਸਦੇ ਹਨ ਕਿ ਇਸਦਾ ਪਤਾ ਪਿਛਲੇ ਸਾਲ ਦੇ ਅਖੀਰ ’ਚ ਲੱਗਾ ਸੀ, ਪਰ ਇਸਦੇ ਅਸਰ ਦੀ ਜਾਂਚ ਓਦੋਂ ਤੱਕ ਨਹੀਂ ਕੀਤੀ ਗਈ ਜਦੋਂ ਤੱਕ ਕਿ ਦੂਜੀ ਲਹਿਰ ਨੇ ਕੋਈ ਸਵਾਲ ਨਹੀਂ ਉਠਾਇਆ। ਡਬਲ ਮਿਊਟੈਂਟ ਦਾ ਅਸਰ ਮਹਾਰਾਸ਼ਟਰ ’ਚ ਹੈ। ਇਹ ਯਕੀਨੀ ਨਹੀਂ ਹੈ ਕਿ ਇਸਦਾ ਪਤਾ ਕਿਥੇ ਅਤੇ ਕਿਸ ਥਾਂ ’ਤੇ ਲੱਗਾ ਹੈ।

ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ

ਮਨੁੱਖੀ ਸਿਹਤ ’ਤੇ ਭਾਰਤ ’ਚ ਕਦੇ ਧਿਆਨ ਨਹੀਂ ਦਿੱਤਾ ਜਾਂਦਾ
ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਕਿ ਮਨੁੱਖੀ ਸਿਹਤ ’ਤੇ ਭਾਰਤ ’ਚ ਕਦੇ ਧਿਆਨ ਨਹੀਂ ਦਿੱਤਾ ਗਿਆ ਹੈ ਕਿ ਜਿਸਦਾ ਉਹ ਹੱਕਦਾਰ ਹੈ। ਉਹ ਕਹਿੰਦੇ ਹਨ ਕਿ ਪੱਛਮੀ ਦੇਸ਼ਾਂ ਦੇ ਲੋਕਤੰਤਰ ’ਚ ਸਿਹਤ ਪ੍ਰਬੰਧਨ ਦੇ ਦੋ ਕਾਲਮਾਂ ਅਰਧ-ਖੁਦਮੁਖਤਿਆਰੀ ਜਨਤਕ ਸਿਹਤ ਅਤੇ ਵਿਸ਼ਵਵਿਆਪੀ ਸਿਹਤ ਸੇਵਾਵਾਂ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਂਦਾ ਹੈ, ਜਦਕਿ ਭਾਰਤ ’ਚ ਨਹੀਂ। ਭਾਰਤ ਸਿਹਤ ਸੇਵਾ ’ਚ ਸੰਯੁਕਤ ਰਾਜ ਅਮਰੀਕਾ ਦੀ ਨਕਲ ਕਰਦਾ ਹੈ, ਪਰ ਜਨਤਕ ਸਿਹਤ ਦੀ ਪੂਰੀ ਤਰ੍ਹਾਂ ਅਣਦੇਖੀ ਕਰਦਾ ਹੈ। ਸਾਡੀ ਹੈਲਥਕੇਅਰ ਨੂੰ ਘੱਟ-ਬਜਟ ਵਾਲੇ ਜਨਤਕ ਖੇਤਰ ਦੀ ਹੈਲਥਕੇਅਰ ਨੂੰ ਜਨਤਕ ਸਿਹਤ ਦੇ ਰੂਪ ’ਚ ਗਲਤ ਸਮਝਿਆ ਜਾਂਦਾ ਹੈ। ਇਸਨੂੰ ਲਾਭ-ਪ੍ਰੇਰਿਤ ਨਿੱਜੀ ਖੇਤਰ ਵਲੋਂ ਵੰਡਿਆ ਜਾਂਦਾ ਹੈ। ਮਰੀਜ਼ਾਂ ਲਈ ਆਮ ਮਾਪਦੰਡ 300 ਹਸਪਤਾਲ ਦੇ ਬਿਸਤਰ ਪ੍ਰਤੀ ਲੱਖ ਆਬਾਦੀ ਹੈ। ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਨਾਲ ਭਾਰਤ ’ਚ ਇਹ ਅਨੁਪਾਤ 50 ਲੱਖ ਹੈ। ਬਿਸਤਰ ਦੀ ਉਪਲਬੱਧਤਾ ਦੇ ਆਧਾਰ ’ਤੇ ਭਾਰਤ ਦਾ ਰੈਂਕ 167 ਦੇਸ਼ਾਂ ਵਿਚ 155 ਹੈ। ਭਾਰਤ ਦੀ ਸਿਹਤ ਪ੍ਰਬੰਧਨ ਪ੍ਰਣਾਲੀ ਨੂੰ ਬਹੁਤ ਡੂੰਘੀ ਸਮੀਖਿਆ ਅਤੇ ਸੋਧ ਦੀ ਲੋੜ ਹੈ।

ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ


author

Rakesh

Content Editor

Related News