ਭਾਰਤ-ਅਮਰੀਕਾ ਦੇ ਫ਼ੌਜੀਆਂ ਨੇ ਜੰਗਲ ਯੁੱਧ ਤੇ ਇੰਡੋਰ ਫਾਇਰਿੰਗ ਦਾ ਕੀਤਾ ਅਭਿਆਸ
Monday, Sep 21, 2026 - 05:16 PM (IST)
ਨਵੀਂ ਦਿੱਲੀ (ਏਜੰਸੀ)- 'ਯੁੱਧ ਅਭਿਆਸ 2026' ਦੌਰਾਨ ਅਮਰੀਕੀ ਫੌਜ ਦੀ 11ਵੀਂ ਏਅਰਬੋਰਨ ਡਿਵੀਜ਼ਨ ਅਤੇ ਭਾਰਤੀ ਫੌਜ ਦੀ ਗੜ੍ਹਵਾਲ ਰੈਜੀਮੈਂਟ ਦੇ ਜਵਾਨਾਂ ਨੇ ਉੱਤਰਾਖੰਡ ਦੇ ਔਲੀ 'ਚ ਜੰਗਲ ਯੁੱਧ, ਇਨਡੋਰ ਫਾਇਰਿੰਗ ਅਤੇ ਰਾਕ-ਫੇਸ ਰੈਪਲਿੰਗ 'ਚ ਸੰਯੁਕਤ ਅਭਿਆਸ ਕੀਤਾ। ਫੌਜ ਦੇ ਅਨੁਸਾਰ, ਦੋਵਾਂ ਦੇਸ਼ਾਂ ਦੇ ਸੈਨਿਕਾਂ ਨੇ ਇਕੱਠੇ ਛੋਟੇ ਸਮੂਹਾਂ 'ਚ ਯੁੱਧ ਅਭਿਆਸ ਕੀਤਾ ਅਤੇ ਇਕ-ਦੂਜੇ ਦੀਆਂ ਯੁੱਧ ਤਕਨੀਕਾਂ ਅਤੇ ਪ੍ਰਕਿਰਿਆਵਾਂ ਨੂੰ ਸਿੱਖਿਆ।
ਅਭਿਆਸ ਦੌਰਾਨ, ਸੈਨਿਕਾਂ ਨੇ ਸੰਘਣੇ ਜੰਗਲਾਂ 'ਚੋਂ ਏਕੀਕ੍ਰਿਤ ਦਸਤੇ 'ਚ ਅੱਗੇ ਵਧਣ, ਸਿਮੂਲੇਸ਼ਨ ਰਾਉਂਡ ਰਾਹੀਂ ਟੀਚਿਆਂ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਛੋਟੇ ਦਲਾਂ ਦੀ ਸੰਯੁਕਤ ਯੁੱਧ ਤਕਨੀਕਾਂ ਦਾ ਅਭਿਆਸ ਕੀਤਾ। ਇਹ ਦੋਵਾਂ ਫੌਜਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਇਕ ਦੂਜੇ ਦੀਆਂ ਰਣਨੀਤੀਆਂ, ਤਕਨੀਕਾਂ ਅਤੇ ਪ੍ਰਕਿਰਿਆਵਾਂ ਨੂੰ ਸਮਝਣ 'ਤੇ ਕੇਂਦ੍ਰਿਤ ਸੀ। ਦੋਵਾਂ ਦੇਸ਼ਾਂ ਦੇ ਸੈਨਿਕਾਂ ਨੇ ਔਲੀ 'ਚ ਵਿਦੇਸ਼ੀ ਸਿਖਲਾਈ ਨੋਡ ਵਿਖੇ ਨਵੀਂ ਉਦਘਾਟਨ ਕੀਤੀ ਗਈ ਇਨਡੋਰ ਸ਼ੂਟਿੰਗ ਰੇਂਜ 'ਚ ਵੀ ਸਿਖਲਾਈ ਲਈ। ਉੱਥੇ ਸੈਨਿਕਾਂ ਨੇ ਭਾਤਰ 'ਚ ਬਣੀ ਏਕੇ-203 ਅਸਾਲਟ ਰਾਈਫਲ ਨਾਲ ਫਾਇਰਿੰਗ ਦਾ ਵਿਹਾਰਕ ਅਨੁਭਵ ਪ੍ਰਾਪਤ ਕੀਤਾ।
ਸਿਖਲਾਈ ਦੇ ਅੰਤ 'ਚ ਦੋਵਾਂ ਫੌਜਾਂ ਦੇ ਸੈਨਿਕਾਂ ਨੇ ਇਕੱਠੇ ਰਾਕ ਫੇਸ ਤੋਂ ਰੈਪਲਿੰਗ ਦਾ ਅਭਿਆਸ ਕੀਤਾ। ਇਸ ਅਭਿਆਸ ਦਾ ਉਦੇਸ਼ ਔਲੀ ਦੇ ਆਲੇ-ਦੁਆਲੇ ਉੱਚਾਈ ਅਤੇ ਔਖੇ ਪਹਾੜੀ ਇਲਾਕਿਆਂ 'ਚ ਕੰਮ ਕਰਨ ਲਈ ਲੋੜੀਂਦੇ ਪਹਾੜੀ ਯੁੱਧ ਹੁਨਰਾਂ ਨੂੰ ਨਿਖਾਰਨਾ ਸੀ। ਸੰਘਣੇ ਜੰਗਲਾਂ ਤੋਂ ਲੈ ਕੇ ਫਾਇਰਿੰਗ ਰੇਂਜਾਂ ਅਤੇ ਖੜ੍ਹੀਆਂ ਚੱਟਾਨਾਂ ਤੱਕ, ਯੁੱਧ ਅਭਿਆਸ 2026 'ਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਨੇ ਜ਼ਮੀਨ 'ਤੇ ਇਕੱਠੇ ਕੰਮ ਕਰਦੇ ਹੋਏ ਆਪਸੀ ਤਾਲਮੇਲ ਨੂੰ ਵਿਹਾਰਕ ਸਿਖਲਾਈ 'ਚ ਬਦਲਦੇ ਹੋਏ ਦੇਖਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਰੂਸੀ ਤੇਲ ਖ਼ਰੀਦਣ ਵਾਲੇ ਦੇਸ਼ਾਂ ''ਤੇ 100% ਟੈਰਿਫ ਦਾ ਖ਼ਤਰਾ: US House ''ਚ ਬਿੱਲ ਪਾਸ, ਭਾਰਤ-ਚੀਨ ''ਤੇ ਵਧਿਆ ਸੰਕਟ
