ਟਰੰਪ ਜਾਂ ਬਿਡੇਨ! ਅਮਰੀਕਾ ਨਾਲ ਵਪਾਰ 'ਚ ਭਾਰਤ ਨੇ ਕਦੇ ਨਹੀਂ ਖਾਧਾ ਘਾਟਾ

Wednesday, Nov 06, 2024 - 07:03 PM (IST)

ਟਰੰਪ ਜਾਂ ਬਿਡੇਨ! ਅਮਰੀਕਾ ਨਾਲ ਵਪਾਰ 'ਚ ਭਾਰਤ ਨੇ ਕਦੇ ਨਹੀਂ ਖਾਧਾ ਘਾਟਾ

ਜਲੰਧਰ : ਅੱਜ ਅਮਰੀਕਾ ਵਿਚ ਰਿਪਲਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਾਲਡ ਟ੍ਰੰਪ ਨੇ ਚੋਣਾਂ ਵਿਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਵਿਰੋਧੀ ਭਾਰਤੀ ਮੂਲ ਦੀ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਸਖਤ ਟੱਕਰ ਨਾਲ ਹਰਾਇਆ ਹੈ। ਅਜਿਹੇ ਵਿਚ ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਉੱਤੇ ਆਣ ਟਿਕੀਆਂ ਹਨ। ਕਿਆਸ ਲਾਏ ਜਾ ਰਹੇ ਹਨ ਕਿ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਨਾਲ ਅਮਰੀਕਾ ਤੇ ਭਾਰਤ ਦੇ ਵਪਾਰ 'ਤੇ ਵੱਡਾ ਅਸਰ ਪਏਗਾ। ਪਰ ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਅਜਿਹਾ ਕੁਝ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ ਹੈ। 

ਟਰੰਪ ਤੇ ਬਿਡੇਨ ਦੇ ਕਾਰਜਕਾਲ ਦੌਰਾਨ ਭਾਰਤ ਅਤੇ ਅਮਰੀਕਾ ਦਾ ਵਪਾਰ ਅੰਕੜਾ

2016-2017 ਦਾ ਵਪਾਰ ਅੰਕੜਾ 2020-2021 ਦਾ ਵਪਾਰ ਅੰਕੜਾ
ਐਕਸਪੋਰਟ (ਭਾਰਤ ਤੋਂ ਅਮਰੀਕਾ): $42.0 ਬਿਲੀਅਨ ਐਕਸਪੋਰਟ (ਭਾਰਤ ਤੋਂ ਅਮਰੀਕਾ): $51.6 ਬਿਲੀਅਨ
ਇੰਪੋਰਟ (ਅਮਰੀਕਾ ਤੋਂ ਭਾਰਤ): $22.9 ਬਿਲੀਅਨ ਇੰਪੋਰਟ (ਅਮਰੀਕਾ ਤੋਂ ਭਾਰਤ): $28.9 ਬਿਲੀਅਨ
ਵਪਾਰ ਸੰਤੁਲਨ: +$19.1 ਬਿਲੀਅਨ ਵਪਾਰ ਸੰਤੁਲਨ: +$22.7 ਬਿਲੀਅਨ
2017-2018 ਦਾ ਵਪਾਰ ਅੰਕੜਾ 2021-2022 ਦਾ ਵਪਾਰ ਅੰਕੜਾ
ਐਕਸਪੋਰਟ (ਭਾਰਤ ਤੋਂ ਅਮਰੀਕਾ): $49.0 ਬਿਲੀਅਨ ਐਕਸਪੋਰਟ (ਭਾਰਤ ਤੋਂ ਅਮਰੀਕਾ): $67.0 ਬਿਲੀਅਨ
ਇੰਪੋਰਟ (ਅਮਰੀਕਾ ਤੋਂ ਭਾਰਤ): $26.9 ਬਿਲੀਅਨ ਇੰਪੋਰਟ (ਅਮਰੀਕਾ ਤੋਂ ਭਾਰਤ): $38.7 ਬਿਲੀਅਨ
ਵਪਾਰ ਸੰਤੁਲਨ: +$22.1 ਬਿਲੀਅਨ ਵਪਾਰ ਸੰਤੁਲਨ: +$28.3
2018-2019 ਦਾ ਵਪਾਰ ਅੰਕੜਾ 2022-2023 ਦਾ ਵਪਾਰ ਅੰਕੜਾ
ਐਕਸਪੋਰਟ (ਭਾਰਤ ਤੋਂ ਅਮਰੀਕਾ): $53.6 ਬਿਲੀਅਨ ਐਕਸਪੋਰਟ (ਭਾਰਤ ਤੋਂ ਅਮਰੀਕਾ): $74.5 ਬਿਲੀਅਨ
ਇੰਪੋਰਟ (ਅਮਰੀਕਾ ਤੋਂ ਭਾਰਤ): $35.5 ਬਿਲੀਅਨ ਇੰਪੋਰਟ (ਅਮਰੀਕਾ ਤੋਂ ਭਾਰਤ): $46.0 ਬਿਲੀਅਨ
ਵਪਾਰ ਸੰਤੁਲਨ: +$18.1 ਵਪਾਰ ਸੰਤੁਲਨ: +$28.5
2019-2020 ਦਾ ਵਪਾਰ ਅੰਕੜਾ 2023-2024 ਦਾ ਅਨੁਮਾਨਿਤ ਵਪਾਰ
ਐਕਸਪੋਰਟ (ਭਾਰਤ ਤੋਂ ਅਮਰੀਕਾ): $57.6 ਬਿਲੀਅਨ ਐਕਸਪੋਰਟ (ਭਾਰਤ ਤੋਂ ਅਮਰੀਕਾ): $80.0 ਬਿਲੀਅਨ
ਇੰਪੋਰਟ (ਅਮਰੀਕਾ ਤੋਂ ਭਾਰਤ): $35.0 ਬਿਲੀਅਨ ਇੰਪੋਰਟ (ਅਮਰੀਕਾ ਤੋਂ ਭਾਰਤ): $49.0 ਬਿਲੀਅਨ
ਵਪਾਰ ਸੰਤੁਲਨ: +$22.6 ਬਿਲੀਅਨ ਵਪਾਰ ਸੰਤੁਲਨ: +$31.0 ਬਿਲੀਅਨ
2020-2021 ਦਾ ਵਪਾਰ ਅੰਕੜਾ 2024-2025 ਦਾ ਅਨੁਮਾਨਿਤ ਵਪਾਰ
ਐਕਸਪੋਰਟ (ਭਾਰਤ ਤੋਂ ਅਮਰੀਕਾ): $51.6 ਬਿਲੀਅਨ ਐਕਸਪੋਰਟ (ਭਾਰਤ ਤੋਂ ਅਮਰੀਕਾ): $85.0 ਬਿਲੀਅਨ
ਇੰਪੋਰਟ (ਅਮਰੀਕਾ ਤੋਂ ਭਾਰਤ): $28.9 ਬਿਲੀਅਨ ਇੰਪੋਰਟ (ਅਮਰੀਕਾ ਤੋਂ ਭਾਰਤ): $52.0 ਬਿਲੀਅਨ
ਵਪਾਰ ਸੰਤੁਲਨ: +$22.7 ਬਿਲੀਅਨ ਵਪਾਰ ਸੰਤੁਲਨ: +$33.0 ਬਿਲੀਅਨ


ਵਪਾਰ ਸੰਬੰਧੀ ਮੁੱਖ ਤਥ:
ਐਕਸਪੋਰਟ: ਭਾਰਤ ਅਮਰੀਕਾ ਨੂੰ ਖਾਸ ਤੌਰ 'ਤੇ ਕਪੜੇ, ਕੰਪਿਊਟਰ ਅਤੇ ਇਲੈਕਟ੍ਰੋਨਿਕ ਉਪਕਰਣ, ਫਾਰਮੇਸੂਟਿਕਲ (ਜੇਨੇਰਿਕ ਦਵਾਈਆਂ), ਸੋਨੇ ਦੇ ਆਰਟਿਕਲ ਅਤੇ ਕੱਚਾ ਤੇਲ ਐਕਸਪੋਰਟ ਕਰਦਾ ਹੈ।
ਇੰਪੋਰਟ: ਅਮਰੀਕਾ ਭਾਰਤ ਨੂੰ ਖੇਤੀਬਾੜੀ ਉਤਪਾਦ, ਮਸ਼ੀਨਰੀ, ਹਾਈ-ਐਂਡ ਇੰਜੀਨੀਅਰਿੰਗ ਉਪਕਰਣ, ਰਸਾਇਣਿਕ ਉਤਪਾਦ ਅਤੇ ਤੇਲ ਦਾ ਆਯਾਤ ਕਰਦਾ ਹੈ।

ਟਰੰਪ ਦੇ ਕਾਰਜਕਾਲ ਦੌਰਾਨ ਵਿਸ਼ੇਸ਼ ਬਦਲਾਅ
ਵਪਾਰ ਜੰਗ: ਡੋਨਾਲਡ ਟ੍ਰੰਪ ਦੀ ਸਰਕਾਰ ਨੇ ਕਈ ਵਾਰ ਚੀਨ ਅਤੇ ਹੋਰ ਦੇਸ਼ਾਂ ਨਾਲ ਟੈਰਿਫਜ਼ ਬਾਰੇ ਨੀਤੀਆਂ ਚਲਾਈਆਂ, ਜਿਸਦਾ ਭਾਰਤ ਦੇ ਵਪਾਰ 'ਤੇ ਵੀ ਅਸਰ ਪਿਆ। ਇਸ ਦੌਰਾਨ ਭਾਰਤ ਨੇ ਅਮਰੀਕਾ ਨਾਲ ਆਪਣੀ ਵਪਾਰਿਕ ਸਾਂਝੇਦਾਰੀ ਨੂੰ ਲਾਭਕਾਰੀ ਬਣਾਇਆ।
ਵਪਾਰ ਪਾਲਿਸੀਆਂ: ਟ੍ਰੰਪ ਦੇ ਦੌਰਾਨ ਭਾਰਤ-ਅਮਰੀਕਾ ਰਿਸ਼ਤਿਆਂ 'ਚ ਕੁਝ ਜ਼ਿਆਦਾ ਧਿਆਨ ਵਿਸ਼ੇਸ਼ ਤੌਰ 'ਤੇ ਹਾਰਡਵੇਅਰ, ਟੈਕਨੋਲੋਜੀ ਅਤੇ ਦਵਾਈਆਂ ਖੇਤਰਾਂ 'ਤੇ ਦਿੱਤਾ ਗਿਆ। ਇਸ ਨਾਲ ਭਾਰਤ ਨੂੰ ਅਮਰੀਕਾ ਨਾਲ ਵਪਾਰ ਵਿੱਚ ਫਾਇਦਾ ਹੋਇਆ।

ਜੇਕਰ ਡੋਨਾਲਡ ਟਰੰਪ ਦੇ ਕਾਰਜਕਾਲ ਦੀ ਗੱਲ ਕੀਤੀ ਜਾਵੇ ਤਾਂ 2016 ਤੋਂ ਲੈ ਕੇ 2021 ਦਰਮਿਆ ਭਾਰਤ ਤੋਂ ਅਮਰੀਕਾ ਨੂੰ ਐਕਸਪੋਰਟ 42 ਬਿਲੀਅਨ ਡਾਲਰ ਤੋਂ ਵਧ ਕੇ 57 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਜਦੋਂ ਟਰੰਪ ਮਗਰੋਂ ਡੈਮੋਕ੍ਰੇਟਿਕ ਪਾਰਟੀ ਦੇ ਜੋ ਬਿਡੇਨ ਆਏ ਤਾਂ ਇਹ ਅੰਕੜਾ ਹੁਣ ਤਕ ਅਨੁਮਾਨਤ 85 ਬਿਲੀਆਨ ਡਾਲਰ ਨੂੰ ਪਾਰ ਕਰਦਾ ਦਿਖਾਈ ਦੇ ਰਿਹਾ ਹੈ। ਅਜਿਹੇ ਵਿਚ ਅਮਰੀਕਾ ਵਿਚ ਚਾਹੇ ਕੋਈ ਵੀ ਸਰਕਾਰ ਹੋਵੇ ਭਾਰਤ ਤੇ ਅਮਰੀਕਾ ਦਾ ਵਪਾਰ ਵਧਿਆ ਹੀ ਵਧਿਆ ਹੈ। 


author

Baljit Singh

Content Editor

Related News