ਕਾਬੁਲ ਹਮਲਾ: ਭਾਰਤ ਸਰਕਾਰ ਦਾ ਵੱਡਾ ਫ਼ੈਸਲਾ, 100 ਤੋਂ ਵੱਧ ਹਿੰਦੂ-ਸਿੱਖਾਂ ਨੂੰ ਮਿਲਿਆ ‘ਈ-ਵੀਜ਼ਾ’

Sunday, Jun 19, 2022 - 03:18 PM (IST)

ਕਾਬੁਲ ਹਮਲਾ: ਭਾਰਤ ਸਰਕਾਰ ਦਾ ਵੱਡਾ ਫ਼ੈਸਲਾ, 100 ਤੋਂ ਵੱਧ ਹਿੰਦੂ-ਸਿੱਖਾਂ ਨੂੰ ਮਿਲਿਆ ‘ਈ-ਵੀਜ਼ਾ’

ਨਵੀਂ ਦਿੱਲੀ– ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਕਰਤੇ ਪਰਵਾਨ ਗੁਰਦੁਆਰਾ ਸਾਹਿਬ 'ਤੇ ਸ਼ਨੀਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਭਾਰਤ ਸਰਕਾਰ ਨੇ ਅਫਗਾਨਿਸਤਾਨ ਵਿਚ 100 ਤੋਂ ਵੱਧ ਸਿੱਖਾਂ ਅਤੇ ਹਿੰਦੂਆਂ ਨੂੰ ਪਹਿਲ ਦੇ ਆਧਾਰ 'ਤੇ ਈ-ਵੀਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ (MHA) ਦੇ ਸੂਤਰਾਂ ਮੁਤਾਬਕ ਇਹ ਫ਼ੈਸਲਾ ਦੇਰ ਰਾਤ ਲਿਆ ਗਿਆ। ਇਸ ਦੌਰਾਨ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ISKP) ਨੇ ਐਤਵਾਰ ਨੂੰ ਕਾਬੁਲ ਵਿਚ ਕਰਤੇ ਪਰਵਾਨ ਗੁਰਦੁਆਰਾ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਦੱਸ ਦੇਈਏ ਕਿ ਕਾਬੁਲ ਸਥਿਤ ਕਰਤੇ ਪਰਵਾਨ ਗੁਰਦੁਆਰਾ ਸਾਹਿਬ ’ਚ ਬੀਤੇ ਕੱਲ ਯਾਨੀ ਕਿ ਸ਼ਨੀਵਾਰ ਨੂੰ ਅੱਤਵਾਦੀ ਹਮਲਾ ਕੀਤਾ ਗਿਆ। ਸ਼ਨੀਵਾਰ ਨੂੰ ISKP ਵਲੋਂ ਕੀਤੇ ਗਏ ਹਮਲੇ ਵਿਚ ਇਕ ਸਿੱਖ ਵਿਅਕਤੀ ਅਤੇ ਇਕ ਮੁਸਲਿਮ ਸੁਰੱਖਿਆ ਗਾਰਡ ਸਮੇਤ ਘੱਟੋ-ਘੱਟ 2 ਨਾਗਰਿਕਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ:  ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ISIS ਅੱਤਵਾਦੀਆਂ ਦਾ ਹਮਲਾ, ਅੰਦਰ ਫਸੇ 15 ਸਿੱਖ, 1 ਦੀ ਮੌਤ

ISKP ਨੇ ਲਈ ਹਮਲੇ ਦੀ ਜ਼ਿੰਮੇਵਾਰੀ-
ISKP ਨੇ ਇਕ ਬਿਆਨ ਜਾਰੀ ਕਰ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸਮੂਹ ਨੇ ਦਾਅਵਾ ਕੀਤਾ ਕਿ ਹਮਲੇ ’ਚ ਸਬਮਸ਼ੀਨ ਗਨ ਅਤੇ ਹੈਂਡ ਗ੍ਰਨੇਡ ਤੋਂ ਇਲਾਵਾ 4 ਆਈ. ਈ. ਡੀ ਅਤੇ ਇਕ ਕਾਰ ਬੰਬ ਵੀ ਵਰਤਿਆ ਗਿਆ ਸੀ। ਇਸ ਵਿਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਹਮਲੇ ਵਿਚ ਤਕਰੀਬਨ 50 ਹਿੰਦੂ ਸਿੱਖ ਅਤੇ ਤਾਲਿਬਾਨ ਦੇ ਮੈਂਬਰ ਮਾਰੇ ਗਏ ਸਨ ਅਤੇ ਇਹ ਹਮਲਾ ਇਕ ਭਾਰਤੀ ਸਿਆਸਤਦਾਨ ਵਲੋਂ ਪੈਗੰਬਰ ਮੁਹੰਮਦ ਦੇ ਅਪਮਾਨ ਦੇ ਬਦਲੇ ਵਜੋਂ ਕੀਤਾ ਗਿਆ ਸੀ। ਹਾਲਾਂਕਿ ਇਸ ਹਮਲੇ 'ਚ  2 ਲੋਕ ਮਾਰੇ ਗਏ ਸਨ ਅਤੇ 7 ਹੋਰ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ: ਕਾਬੁਲ ਹਮਲਾ: ਜਾਨ 'ਤੇ ਖੇਡ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਰੱਖਿਅਤ ਕੱਢ ਲਿਆਏ ਸਿੱਖ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਰੱਖਿਅਤ ਕੱਢਿਆ ਗਿਆ-
ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ਤੋਂ ਪਵਿੱਤਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਸ ਕੰਪਲੈਕਸ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿੱਥੋਂ ਹਮਲੇ ਤੋਂ ਬਾਅਦ ਧੂੰਏਂ ਦੇ ਗੁਬਾਰ ਨਿਕਲਦੇ ਦੇਖੇ ਗਏ ਸਨ। ਦੱਸ ਦੇਈਏ ਕਿ ਅਫ਼ਗਾਨਿਸਤਾਨ ਵਿਚ ਸਿੱਖ ਭਾਈਚਾਰੇ ਸਮੇਤ ਧਾਰਮਿਕ ਘੱਟ ਗਿਣਤੀਆਂ ਨੂੰ ਅਫਗਾਨਿਸਤਾਨ ’ਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


author

Tanu

Content Editor

Related News