''ਭਾਰਤੀ ਫ਼ੌਜ ਸਾਡੀ ਮਦਦ ਕਰੋ...'', PoK ਦੇ ਲੋਕਾਂ ਨੇ ਬਚਾਉਣ ਦੀ ਕੀਤੀ ਅਪੀਲ
Wednesday, Jul 29, 2026 - 11:19 AM (IST)
ਇਸਲਾਮਾਬਾਦ- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਦੀ ਜਨਤਾ ਪਾਕਿਸਤਾਨੀ ਫੌਜ ਅਤੇ ਸਰਕਾਰ ਵਿਰੁੱਧ ਬਗਾਵਤ 'ਤੇ ਉਤਰ ਆਈ ਹੈ। ਇਸ ਦੌਰਾਨ, ਪਾਕਿਸਤਾਨੀ ਫੌਜ ਅਤੇ ਰੇਂਜਰ ਪੀਓਕੇ 'ਚ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕਰ ਰਹੇ ਹਨ। ਪਾਕਿਸਤਾਨੀ ਸੁਰੱਖਿਆ ਬਲ ਨਿਹੱਥੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕਰ ਰਹੇ ਹਨ।
The reported appeal by the Joint Awami Action Committee to India highlights growing concerns over alleged repression in POJK. Peaceful demands should never be met with fear or force. #POJK pic.twitter.com/qqWGv7PY9l
— Dr Aiman (@DrAimanD1) July 28, 2026
ਪੀਓਕੇ ਦੇ ਅੰਦਰੋਂ ਕਈ ਆਨਲਾਈਨ ਵੀਡੀਓ ਸਾਹਮਣੇ ਆਏ ਹਨ, ਜਿਸ 'ਚ ਲੋਕਾਂ ਨੇ ਭਾਰਤੀ ਫੌਜ ਤੋਂ ਮਦਦ ਦੀ ਅਪੀਲ ਕਰਦੇ ਹੋਏ ਦੱਸਿਆ ਕਿ ਪਾਕਿਸਤਾਨੀ ਫੌਜ ਕਬਜ਼ੇ ਵਾਲੇ ਕਸ਼ਮੀਰ 'ਚ ਕਤਲੇਆਮ ਕਰ ਰਹੀ ਹੈ। ਇਕ ਔਰਤ ਨੇ ਆਨਲਾਈਨ ਵੀਡੀਓ 'ਚ ਕਿਹਾ ਕਿ ਪਾਕਿਸਤਾਨੀ ਫੌਜ ਅਤੇ ਪੁਲਸ ਨੇ ਕਸ਼ਮੀਰ 'ਚ ਉਸ ਦੇ ਲੋਕਾਂ ਨੂੰ ਮਾਰ ਦਿੱਤਾ ਹੈ। ਉਸ ਨੇ ਕਿਹਾ,"ਸਾਡਾ ਕਸ਼ਮੀਰ ਖੂਨ ਨਾਲ ਭਰਿਆ ਹੋਇਆ ਹੈ।'' ਔਰਤ ਨੇ ਭਾਰਤੀ ਫੌਜ ਤੋਂ ਪੀਓਕੇ ਦੇ ਲੋਕਾਂ ਨੂੰ ਬਚਾਉਣ ਦੀ ਅਪੀਲ ਕੀਤੀ। ਪੀਓਕੇ 'ਚ ਹੋ ਰਹੇ ਪ੍ਰਦਰਸ਼ਨਾਂ 'ਚ ਹੁਣ ਉਹ ਲੋਕ ਵੀ ਸ਼ਾਮਲ ਹੋ ਗਏ ਹਨ, ਜੋ ਕਦੇ ਪਾਕਿਸਤਾਨੀ ਫ਼ੌਜ ਲਈ ਭਾਰਤ ਖ਼ਿਲਾਫ਼ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਟਰੇਨਿੰਗ ਦਿੰਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
