ਚੀਨ ਨੇ ਪੋਲੈਂਡ ਦੇ 2 ਹਾਈ-ਟੈੱਕ ਸੰਸਥਾਨਾਂ ''ਤੇ ਲਾਈ ਰੋਕ

Thursday, Jul 30, 2026 - 02:20 PM (IST)

ਚੀਨ ਨੇ ਪੋਲੈਂਡ ਦੇ 2 ਹਾਈ-ਟੈੱਕ ਸੰਸਥਾਨਾਂ ''ਤੇ ਲਾਈ ਰੋਕ

ਇੰਟਰਨੈਸ਼ਨਲ ਡੈਸਕ - ਰੂਸ-ਯੂਕਰੇਨ ਯੁੱਧ ਦੇ ਸੰਬੰਧ 'ਚ ਯੂਰਪੀਅਨ ਯੂਨੀਅਨ (ਈਯੂ) ਵੱਲੋਂ ਚੀਨੀ ਕੰਪਨੀਆਂ 'ਤੇ ਪਾਬੰਦੀਆਂ ਲਗਾਉਣ ਦੇ ਜਵਾਬ 'ਚ, ਚੀਨ ਦੇ ਵਣਜ ਮੰਤਰਾਲੇ ਨੇ 14 ਯੂਰਪੀਅਨ ਯੂਨੀਅਨ ਸੰਸਥਾਵਾਂ 'ਤੇ ਨਿਰਯਾਤ ਨਿਯੰਤਰਣ ਲਾਗੂ ਕਰ ਦਿੱਤੇ ਹਨ। ਇਹ ਕਾਰਵਾਈ ਪੋਲੈਂਡ ਦੇ ਦੋ ਪ੍ਰਮੁੱਖ ਉੱਚ-ਤਕਨੀਕੀ ਸੰਸਥਾਵਾਂ ਵੋਕਲਾ ਯੂਨੀਵਰਸਿਟੀ ਆਫ਼ ਟੈਕਨਾਲੋਜੀ ਅਤੇ ਤਕਨੀਕੀ ਕੰਪਨੀ ਵੀਗੋ ਫੋਟੋਨਿਕਸ ਨੂੰ ਵੀ ਨਿਸ਼ਾਨਾ ਬਣਾਉਂਦੀ ਹੈ। ਇਨ੍ਹਾਂ ਪਾਬੰਦੀਆਂ ਤੋਂ ਬਾਅਦ, ਇਹ ਪੋਲਿਸ਼ ਸੰਸਥਾਵਾਂ ਹੁਣ ਚੀਨ ਤੋਂ ਦੋਹਰੀ ਵਰਤੋਂ (ਫੌਜੀ ਅਤੇ ਨਾਗਰਿਕ) ਤਕਨਾਲੋਜੀਆਂ ਅਤੇ ਸਮੱਗਰੀਆਂ ਨੂੰ ਆਯਾਤ ਕਰਨ ਦੇ ਯੋਗ ਨਹੀਂ ਹੋਣਗੀਆਂ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਦੇ ਅਨੁਸਾਰ, ਇਹ ਕਦਮ ਖਾਸ ਤੌਰ 'ਤੇ ਪੋਲੈਂਡ ਦੇ ਵਿਰੁੱਧ ਨਹੀਂ ਹੈ, ਸਗੋਂ ਯੂਰਪੀ ਸੰਘ ਦੇ 21ਵੇਂ ਪਾਬੰਦੀ ਪੈਕੇਜ ਦੇ ਜਵਾਬੀ ਉਪਾਅ ਹੈ। ਇਸ ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਵੀਗੋ ਫੋਟੋਨਿਕਸ ਨੇ ਕਿਹਾ ਕਿ ਇਸ ਦਾ ਉਨ੍ਹਾਂ ਦੇ ਕਾਰੋਬਾਰ ਜਾਂ ਮਾਲੀਏ 'ਤੇ ਕੋਈ ਵੱਡਾ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਉਹ ਚੀਨ 'ਤੇ ਨਿਰਭਰ ਨਹੀਂ ਹਨ, ਜਦੋਂ ਕਿ ਵ੍ਰੋਕਲਾ ਯੂਨੀਵਰਸਿਟੀ ਨੇ ਇਸ ਕਦਮ 'ਤੇ ਹੈਰਾਨੀ ਪ੍ਰਗਟ ਕੀਤੀ।


author

Sunaina

Content Editor

Related News