ਭਾਰਤੀ ਜਹਾਜ਼ਾਂ ''ਤੇ ਹੋਏ ਹਮਲੇ ਮਗਰੋਂ ਵਿਦੇਸ਼ ਮੰਤਰਾਲਾ ਸਖ਼ਤ ! ਅਮਰੀਕੀ ਰਾਜਦੂਤ ਨੂੰ ਦੂਜੀ ਵਾਰ ਕੀਤਾ ਤਲਬ

Saturday, Jun 13, 2026 - 01:04 PM (IST)

ਭਾਰਤੀ ਜਹਾਜ਼ਾਂ ''ਤੇ ਹੋਏ ਹਮਲੇ ਮਗਰੋਂ ਵਿਦੇਸ਼ ਮੰਤਰਾਲਾ ਸਖ਼ਤ ! ਅਮਰੀਕੀ ਰਾਜਦੂਤ ਨੂੰ ਦੂਜੀ ਵਾਰ ਕੀਤਾ ਤਲਬ

ਨਵੀਂ ਦਿੱਲੀ : ਭਾਰਤ ਨੇ ਓਮਾਨ ਤੱਟ ਦੇ ਨੇੜੇ ਵਪਾਰਕ ਜਹਾਜ਼ਾਂ ’ਚ ਸਵਾਰ ਭਾਰਤੀ ਮਲਾਹਾਂ ’ਤੇ ਅਮਰੀਕੀ ਫੌਜ ਦੇ ਹਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਕ ਵਾਰ ਫਿਰ ਸ਼ੁੱਕਰਵਾਰ ਨੂੰ ਇੱਥੇ ਸਥਿਤ ਅਮਰੀਕੀ ਦੂਤਘਰ ਦੇ ਮੁਖੀ ਰਾਜਦੂਤ ਜੇਸਨ ਮੀਕਸ ਨੂੰ ਤਲਬ ਕਰ ਕੇ ਸਖ਼ਤ ਵਿਰੋਧ ਪ੍ਰਗਟਾਇਆ ਹੈ।

ਬੀਤੇ 4 ਦਿਨਾਂ ’ਚ ਇਹ ਦੂਜਾ ਮੌਕਾ ਹੈ ਜਦੋਂ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਜਦੂਤ ਨੂੰ ਬੁਲਾ ਕੇ ਭਾਰਤ ਦੀਆਂ ਚਿੰਤਾਵਾਂ ਅਤੇ ਵਿਰੋਧ ਤੋਂ ਜਾਣੂ ਕਰਾਉਂਦੇ ਹੋਏ ਇਸ ਤਰ੍ਹਾਂ ਦੇ ਹਮਲਿਆਂ ਨੂੰ ਰੋਕਣ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ’ਚ ਐਡੀਸ਼ਨਲ ਸਕੱਤਰ (ਅਮਰੀਕਾ) ਨਾਗਰਾਜ ਨਾਇਡੂ ਨੇ ਮੀਕਸ ਦੇ ਸਾਹਮਣੇ ਭਾਰਤੀ ਮਲਾਹਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਤੇ ਉਨ੍ਹਾਂ ਨੂੰ ਭਾਰਤ ਦੀ ਨਾਰਾਜ਼ਗੀ ਤੋਂ ਜਾਣੂ ਕਰਾਇਆ।

ਇਹ ਵੀ ਪੜ੍ਹੋ- ਟਰੰਪ ਦੇ ਇਸ਼ਾਰੇ 'ਤੇ ਅਮਰੀਕਾ ਨੇ ਹੁਣ ਇਕ ਹੋਰ ਦੇਸ਼ 'ਚ ਕਰ'ਤੀ ਸਟ੍ਰਾਈਕ ! ਮਾਰ ਸੁੱਟਿਆ 'ਗੁਆਰੇਰੋ'

ਵੀਰਵਾਰ ਨੂੰ ਓਮਾਨ ਤੱਟ ਅਤੇ ਹੋਰਮੁਜ਼ ਸਟ੍ਰੇਟ ਦੇ ਕੋਲ ਅਮਰੀਕੀ ਫੌਜ ਦੇ ਹਮਲਿਆਂ ’ਚ ਭਾਰਤੀ ਮਲਾਹਾਂ ਵਾਲੇ ਜਹਾਜ਼ ਐੱਮ. ਟੀ. ਜਲਵੀਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ 10 ਜੂਨ ਨੂੰ ਪਲਾਊ ਦੇ ਝੰਡੇ ਵਾਲੇ ਜਹਾਜ਼ ਐੱਮ. ਟੀ. ਸੇਟੇਬੇਲੋ ’ਤੇ ਅਮਰੀਕੀ ਹਮਲੇ ’ਚ 3 ਭਾਰਤੀ ਮਲਾਹ ਮਾਰੇ ਗਏ ਸਨ। ਓਧਰ, ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਾਰੇਸ ਦੇ ਬੁਲਾਰੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮੁਖੀ ਨੇ ਓਮਾਨ ਦੇ ਤੱਟ ’ਤੇ ਪਲਾਊ ਝੰਡੇ ਵਾਲੇ ਇਕ ਟੈਂਕਰ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ 3 ਭਾਰਤੀ ਮਲਾਹਾਂ ਦੀ ਮੌਤ ’ਤੇ ਦੁਖ ਪ੍ਰਗਟਾਇਆ।

ਇਹ ਵੀ ਪੜ੍ਹੋ- ਅਮਰੀਕਾ-ਇਰਾਨ ਦੀ ਜੰਗ ਖ਼ਤਮ ! ਟਰੰਪ ਨੇ ਕੀਤਾ ਵੱਡਾ ਦਾਅਵਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News