ਚੋਣਾਂ ’ਚ ਦਖ਼ਲ ਦੇ ਬਿਆਨ ’ਤੇ ਟਰੂਡੋ ਨੂੰ ਭਾਰਤ ਦਾ ਮੂੰਹ ਤੋੜ ਜਵਾਬ, ‘ਤੁਸੀਂ ਅਜਿਹਾ ਕਰਦੇ ਹੋ, ਅਸੀਂ ਨਹੀਂ’

Friday, Feb 09, 2024 - 12:25 PM (IST)

ਚੋਣਾਂ ’ਚ ਦਖ਼ਲ ਦੇ ਬਿਆਨ ’ਤੇ ਟਰੂਡੋ ਨੂੰ ਭਾਰਤ ਦਾ ਮੂੰਹ ਤੋੜ ਜਵਾਬ, ‘ਤੁਸੀਂ ਅਜਿਹਾ ਕਰਦੇ ਹੋ, ਅਸੀਂ ਨਹੀਂ’

ਨਵੀਂ ਦਿੱਲੀ (ਭਾਸ਼ਾ)– ਕੈਨੇਡਾ ਨੇ ਭਾਰਤ ’ਤੇ ਉਨ੍ਹਾਂ ਦੀਆਂ ਚੋਣਾਂ ’ਚ ਦਖ਼ਲ ਦੇਣ ਦਾ ਦੋਸ਼ ਲਗਾਇਆ ਸੀ, ਜਿਸ ਦੇ ਜਵਾਬ ’ਚ ਭਾਰਤ ਨੇ ਟਰੂਡੋ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਕੈਨੇਡਾ ਦੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਹੋਰ ਦੇਸ਼ਾਂ ਦੀ ਲੋਕਤੰਤਰੀ ਪ੍ਰਕਿਰਿਆ ’ਚ ਦਖ਼ਲ ਦੇਣਾ ਭਾਰਤ ਦੀ ਨੀਤੀ ਕਦੇ ਨਹੀਂ ਰਹੀ। ਕਈ ਦਿਨਾਂ ਤੋਂ ਕੈਨੇਡਾ ਭਾਰਤ ਵਿਰੁੱਧ ਜ਼ਹਿਰ ਉਗਲ ਰਿਹਾ ਹੈ। ਸਥਾਨਕ ਕੈਨੇਡੀਅਨ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ, ਵਿਦੇਸ਼ੀ ਦਖ਼ਲਅੰਦਾਜ਼ੀ ਦੀ ਜਾਂਚ ਲਈ ਕੈਨੇਡਾ ਦਾ ਸੰਘੀ ਕਮਿਸ਼ਨ ਪਿਛਲੀਆਂ 2 ਆਮ ਚੋਣਾਂ ਵਿੱਚ 'ਭਾਰਤ ਦੁਆਰਾ ਦਖਲਅੰਦਾਜ਼ੀ' ਦੇ ਦੋਸ਼ਾਂ ਦੀ ਜਾਂਚ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ: ਵਿਆਹੁਤਾ ਆਦਮੀ ਨਾਲ ਚੱਲ ਰਿਹਾ ਸੀ ਅਫੇਅਰ, ਇਸ ਬਿਊਟੀ ਕੂਈਨ ਨੂੰ ਵਾਪਸ ਕਰਨਾ ਪਿਆ 'ਤਾਜ'

ਭਾਰਤ ਨੇ ਸਖਤ ਸ਼ਬਦਾਂ ’ਚ ਕਿਹਾ ਕਿ ਅਸੀਂ ਨਹੀਂ ਸਗੋਂ ਕੈਨੇਡਾ ਹੀ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਕਰ ਰਿਹਾ ਹੈ। ਇਕ ਰਿਪੋਰਟ ’ਚ ਕੈਨੇਡਾ ਨੇ ਭਾਰਤ ਨੂੰ ਇਕ ਵਿਦੇਸ਼ੀ ਖ਼ਤਰਾ ਦੱਸਿਆ ਸੀ, ਕੈਨੇਡਾ ਦਾ ਦੋਸ਼ ਸੀ ਕਿ ਭਾਰਤ ਉਨ੍ਹਾਂ ਦੀਆਂ ਚੋਣਾਂ ’ਚ ਦਖਲਅੰਦਾਜ਼ੀ ਕਰ ਸਕਦਾ ਹੈ। ਇਸ ਦਾ ਜਵਾਬ ਦਿੰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਉਸ ਦੀ ਨੀਤੀ ਕਦੇ ਨਹੀਂ ਰਹੀ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ, ‘ਅਸੀਂ ਵਿਦੇਸ਼ੀ ਦਖ਼ਲ ਦੀ ਜਾਂਚ ਕਰ ਰਹੇ ਇਕ ਕਮੀਸ਼ਨ ਬਾਰੇ ਮੀਡੀਆ ਰਿਪੋਰਟ ਦੇਖੀ ਹੈ। ਅਸੀਂ ਕੈਨੇਡੀਆਈ ਚੋਣਾਂ ’ਚ ਭਾਰਤੀ ਦਖ਼ਲ ਦੇ ਅਜਿਹੇ ਆਧਾਰਹੀਣ ਦੋਸ਼ਾਂ ਨੂੰ ਖਾਰਿਜ ਕਰਦੇ ਹਾਂ। ਹੋਰ ਦੇਸ਼ਾਂ ਦੀ ਲੋਕਤੰਤਰੀ ਪ੍ਰਕਿਰਿਆ ’ਚ ਦਖ਼ਲ ਦੇਣਾ ਭਾਰਤੀ ਦੀ ਨੀਤੀ ਨਹੀਂ ਹੈ। ਅਸਲ ਵਿਚ ਇਸ ਦੇ ਉਲਟ ਕੈਨੇਡਾ ਹੀ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਕਰ ਰਿਹਾ ਹੈ। ਅਸੀਂ ਇਸ ਮੁੱਦੇ ਨੂੰ ਲਗਾਤਾਰ ਉਨ੍ਹਾਂ ਕੋਲ ਉਠਾਉਂਦੇ ਰਹੇ ਹਾਂ। ਅਸੀਂ ਕੈਨੇਡਾ ਨੂੰ ਸਾਡੀਆਂ ਮੁੱਖ ਚਿੰਤਾਵਾਂ ਨੂੰ ਹੱਲ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਆਖਦੇ ਰਹਿੰਦੇ ਹਾਂ।'

ਇਹ ਵੀ ਪੜ੍ਹੋ: ਹਿੰਦੂ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਦੇ ਲਈ ਆਬੂਧਾਬੀ ਪਹੁੰਚੇ ਸਵਾਮੀ ਮਹਾਰਾਜ, PM ਮੋਦੀ ਕਰਨਗੇ ਉਦਘਾਟਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News