ਭਾਰਤ ਨੇ ਵੀ ਰੋਕੀ ਜੋਧਪੁਰ-ਮੁਨਾਬਾਵ ਥਾਰ ਐਕਸਪ੍ਰੈੱਸ

08/16/2019 5:04:25 PM

ਨਵੀਂ ਦਿੱਲੀ—ਭਾਰਤ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਪਾਕਿਸਤਾਨ ਜਾਣ ਵਾਲੀ ਜੋਧਪੁਰ-ਮੁਨਾਬਾਵ ਥਾਰ ਐਕਸਪ੍ਰੈੱਸ ਰੋਕ ਦਿੱਤੀ ਹੈ। ਦੱਸ ਦੇਈਏ ਕਿ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਿਆਪਕ ਰਿਸ਼ਤੇ ਖਤਮ ਕਰਨ ਦੇ ਨਾਲ ਹੀ ਸਮਝੌਤਾ ਐਕਸਪ੍ਰੈੱਸ ਅਤੇ ਦਿੱਲੀ-ਲਾਹੌਰ ਬੱਸ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਸੀ।

PunjabKesari

ਥਾਰ ਐਕਸਪ੍ਰੈੱਸ ਅੰਤਰਰਾਸ਼ਟਰੀ ਰੇਲ ਸੇਵਾ ਹੈ, ਜੋ ਕਿ ਪਾਕਿਸਤਾਨ ਦੇ ਕਰਾਚੀ ਸ਼ਹਿਰ ਨੂੰ ਭਾਰਤ ਦੇ ਜੋਧਪੁਰ ਸ਼ਹਿਰ ਨਾਲ ਜੋੜਦੀ ਹੈ। ਪਾਕਿਸਤਾਨ ਦੇ ਆਖਰੀ ਰੇਲਵੇ ਸਟੇਸ਼ਨ ਖੋਖਰਾਪਾਰ ਅਤੇ ਭਾਰਤ ਦੇ ਮੁਨਾਬਾਵ ਦੇ ਵਿਚਾਲੇ ਸਰਹੱਦ ਪਾਰ ਕਰ ਕੇ ਇਹ ਟ੍ਰੇਨ ਚੱਲਦੀ ਹੈ। ਇਨ੍ਹਾਂ ਦੋਵਾਂ ਸਟੇਸ਼ਨਾਂ ਵਿਚਾਲੇ 6 ਕਿਲੋਮੀਟਰ ਦੀ ਦੂਰੀ ਹੈ। ਪਾਕਿਸਤਾਨ ਨੇ ਬਾਰਡਰ ਦੇ ਉਪਰ ਜ਼ੀਰੋ ਲਾਈਨ ਰੇਲਵੇ ਸਟੇਸ਼ਨ ਬਣਾਇਆ ਹੋਇਆ ਹੈ। ਅਜਿਹੇ 'ਚ ਸਰਹੱਦ ਪਾਰ ਤੱਕ ਇਸ ਦਾ ਸੰਚਾਲਨ ਹੁੰਦਾ ਹੈ। 

ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਇਹ ਸਭ ਤੋਂ ਪੁਰਾਣੀ ਰੇਲ ਹੈ। ਸਾਲ 1965 ਦੇ ਭਾਰਤ-ਪਾਕਿ ਯੁੱਧ ਦੌਰਾਨ ਇਸ ਦੀਆਂ ਪਟੜੀਆਂ ਹਾਦਸਾਗ੍ਰਸਤ ਹੋ ਗਈਆਂ ਸਨ। ਇਸ ਤੋਂ ਬਾਅਦ ਇਸ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਸੀ। ਬਾਅਦ 'ਚ 18 ਫਰਵਰੀ 2006 ਨੂੰ ਫਿਰ ਦੁਬਾਰਾ ਇਹ ਸੇਵਾ ਸ਼ੁਰੂ ਕੀਤਾ ਗਈ। ਇਸ ਦੌਰਾਨ ਭਾਰਤ-ਪਾਕਿਸਤਾਨ ਵਿਚਾਲੇ ਕਈ ਵਾਰ ਹਾਲਾਤ ਤਣਾਅਪੂਰਨ ਬਣੇ ਪਰ ਇਹ ਸੇਵਾ ਜਾਰੀ ਰਹੀ ਹੈ।


Iqbalkaur

Content Editor

Related News