ਭਾਰਤੀ ਰੁਪਏ ’ਚ ਆਪਸੀ ਵਪਾਰ ਕਰਨਗੇ ਭਾਰਤ-ਸ਼੍ਰੀਲੰਕਾ

Saturday, Jul 22, 2023 - 06:56 PM (IST)

ਭਾਰਤੀ ਰੁਪਏ ’ਚ ਆਪਸੀ ਵਪਾਰ ਕਰਨਗੇ ਭਾਰਤ-ਸ਼੍ਰੀਲੰਕਾ

ਨਵੀਂ ਦਿੱਲੀ (ਯੂ. ਐੱਨ. ਆਈ.) - ਭਾਰਤ ਅਤੇ ਸ੍ਰੀਲੰਕਾ ਨੇ ਲੰਬੇ ਸਮੇਂ ਦੀ ਆਰਥਿਕ ਭਾਈਵਾਲੀ ਦੇ ਆਧਾਰ ’ਤੇ ਆਰਥਿਕ ਅਤੇ ਤਕਨੀਕੀ ਸਹਿਯੋਗ ਸਮਝੌਤਾ (ਈ. ਟੀ. ਸੀ. ਏ.) ਕਰਨ ਦੇ ਨਾਲ ਹੀ ਸ਼੍ਰੀਲੰਕਾ ਵਿਚ ਡਿਜੀਟਲ ਆਰਥਿਕ ਕਨੈਕਟਿਵਿਟੀ ਕਰ ਕੇ ਯੂ. ਪੀ. ਆਈ. ਦੇ ਲਾਗੂ ਕਰਨ ਅਤੇ ਦੁਵੱਲਾ ਵਪਾਰ ਭਾਰਤੀ ਰੁਪਏ ਵਿਚ ਕਰਨ ਦਾ ਅੱਜ ਫੈਸਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਵਿਚਾਲੇ ਇਥੇ ਹੈਦਰਾਬਾਦ ਹਾਊਸ ਵਿਚ ਵਫਦ ਪੱਧਰ ਦੀ ਦੋ-ਪੱਖੀ ਸਿਖਰ ਮੀਟਿੰਗ ਵਿਚ ਇਹ ਫੈਸਲਾ ਹੋਇਆ।

ਇਹ ਵੀ ਪੜ੍ਹੋ :  ਨਿਵੇਸ਼ਕਾਂ ਦੀ ਮੋਦੀ ਨੂੰ ਗੁਹਾਰ, 28 ਫੀਸਦੀ GST ਨਾਲ ਆਨਲਾਈਨ ਗੇਮਿੰਗ ’ਚ ਡੁੱਬ ਜਾਣਗੇ 2.5 ਅਰਬ ਡਾਲਰ

ਦੋਵਾਂ ਨੇਤਾਵਾਂ ਨੇ ਨਿੱਜੀ ਗੱਲਬਾਤ ਵੀ ਕੀਤੀ ਅਤੇ ਇਕੱਠੇ ਦੁਪਹਿਰ ਦਾ ਖਾਣਾ ਖਾਧਾ। ਬੈਠਕ ’ਚ ਦੋਹਾਂ ਦੇਸ਼ਾਂ ਵਿਚਾਲੇ ਸ਼੍ਰੀਲੰਕਾ ’ਚ ਆਰਥਿਕ ਲੈਣ-ਦੇਣ ਲਈ ਯੂ. ਪੀ. ਆਈ. ਬਿਨੈ-ਪੱਤਰ ਨੂੰ ਸਵੀਕਾਰ ਕਰਨ ਲਈ, ਐੱਨ. ਆਈ. ਪੀ. ਐੱਲ. ਅਤੇ ‘ਲੰਕਾ ਪੇ’ ਨੇ ਨੈੱਟਵਰਕ ਟੂ ਨੈੱਟਵਰਕ ਸਮਝੌਤੇ ਸਮੇਤ ਆਪਸੀ ਸਹਿਯੋਗ ਦੇ 5 ਸਮਝੌਤਿਆਂ ’ਤੇ ਦਸਤਖਤ ਕੀਤੇ। ਹੋਰ ਸਮਝੌਤਿਆਂ ਵਿਚ ਪਸ਼ੂ ਪਾਲਣ ਅਤੇ ਡੇਅਰੀ, ਨਵਿਆਉਣਯੋਗ ਊਰਜਾ ਅਤੇ ਸਾਮਪੁਰ ਸੂਰਜੀ ਊਰਜਾ ਪਲਾਂਟ, ਆਰਥਿਕ ਵਿਕਾਸ ਦੇ ਪ੍ਰਾਜੈਕਟਾਂ ਨੂੰ ਲਾਗੂ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ : Sahara ਦੇ 10 ਕਰੋੜ ਨਿਵੇਸ਼ਕਾਂ ਲਈ ਵੱਡੀ ਰਾਹਤ, ਅਮਿਤ ਸ਼ਾਹ ਨੇ ਲਾਂਚ ਕੀਤਾ ਰਿਫੰਡ ਪੋਰਟਲ

ਦੋਹਾਂ ਨੇਤਾਵਾਂ ਨੇ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਸਮੁੰਦਰੀ, ਹਵਾ, ਊਰਜਾ ਅਤੇ ਜਨਤਾ ਵਿਚਾਲੇ ਕਨੈਕਟੀਵਿਟੀ ਮਜ਼ਬੂਤ ​​ਕਰਨ ਤੋਂ ਇਲਾਵਾ ਸੈਰ-ਸਪਾਟਾ, ਊਰਜਾ, ਵਪਾਰ, ਉੱਚ ਸਿੱਖਿਆ ਅਤੇ ਹੁਨਰ ਵਿਕਾਸ ਵਿਚ ਆਪਸੀ ਸਹਿਯੋਗ ਨੂੰ ਤੇਜ਼ ਕਰਨ ਲਈ ਵੀ ਸਹਿਮਤੀ ਪ੍ਰਗਟਾਈ। ਸ੍ਰੀ ਮੋਦੀ ਨੇ ਸ੍ਰੀਲੰਕਾ ਵਿਚ ਰਹਿ ਰਹੇ ਤਾਮਿਲ ਭਾਈਚਾਰੇ ਦੇ ਮੁੱਦੇ ਨੂੰ ਵੀ ਜ਼ੋਰਦਾਰ ਢੰਗ ਨਾਲ ਉਠਾਇਆ। ਮੀਟਿੰਗ ਵਿਚ ਦੋਵਾਂ ਦੇਸ਼ਾਂ ਦਾ ਆਪਸੀ ਵਪਾਰ ਭਾਰਤੀ ਰੁਪਏ ਵਿਚ ਕਰਨ, ਭਾਰਤ ਤੋਂ ਸ੍ਰੀਲੰਕਾ ਤੱਕ ਪੈਟਰੋਲੀਅਮ ਪਾਈਪਲਾਈਨ ਵਿਛਾਉਣ ਅਤੇ ਯਾਤਰੀ ਕਿਸ਼ਤੀ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।

ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਪੁਲ ਬਣਾਉਣ ਦੀ ਸੰਭਾਵਨਾ ਦਾ ਅਧਿਐਨ ਕਰਨ ਦਾ ਵੀ ਫੈਸਲਾ ਕੀਤਾ ਗਿਆ, ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਸੀ ਕਿ ਇਹ ਪੁਲ ਧਨੁਸ਼ਕੋਟੀ ਤੋਂ ਰਾਮਸੇਤੂ ਦੇ ਰਸਤੇ ’ਤੇ ਬਣਾਇਆ ਜਾਵੇਗਾ ਜਾਂ ਹੋਰ ਕਿਤੇ।

ਨਵੀਂ ਦਿੱਲੀ : ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕ੍ਰਮਸਿੰਘੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

ਇਹ ਵੀ ਪੜ੍ਹੋ : Infosys ਦੇ ਚੇਅਰਮੈਨ ਤੇ ਪਤਨੀ ਨੇ ਤਿਰੂਪਤੀ ਬਾਲਾ ਮੰਦਿਰ 'ਚ ਦਾਨ ਕੀਤਾ ਸੋਨੇ ਦਾ ਸ਼ੰਖ ਤੇ ਕੱਛੂਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harinder Kaur

Content Editor

Related News