ਸ੍ਰੀਲੰਕਾ 'ਚ ਹੋਰ ਡੂੰਘਾ ਹੋਇਆ ਆਰਥਿਕ ਸੰਕਟ, ਭਾਰਤ ਨੇ ਭੇਜੀ ਪੈਟਰੋਲ-ਡੀਜ਼ਲ ਦੀ ਵੱਡੀ ਖੇਪ
Thursday, Apr 07, 2022 - 01:42 PM (IST)
ਕੋਲੰਬੋ/ਨਵੀਂ ਦਿੱਲੀ (ਵਾਰਤਾ)- ਸ੍ਰੀਲੰਕਾ ਵਿਚ ਵਧਦੇ ਆਰਥਿਕ ਅਤੇ ਸਿਆਸੀ ਸੰਕਟ ਦਰਮਿਆਨ ਭਾਰਤ ਨੇ ਉਸ ਨੂੰ ਪੈਟਰੋਲ ਅਤੇ ਡੀਜ਼ਲ ਦੀ ਖੇਪ ਉਪਲੱਬਧ ਕਰਾਈ ਹੈ। ਸ੍ਰੀਲੰਕਾ ਵਿਚ ਭਾਰਤੀ ਦੂਤਘਰ ਨੇ ਵੀਰਵਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਭਾਰਤ ਨੇ ਕੀਤੀ ਯੂਕ੍ਰੇਨ 'ਚ ਹੋਏ ਕਤਲੇਆਮ ਦੀ ਨਿੰਦਾ, ਅਮਰੀਕਾ ਨੇ ਦਿੱਤੀ ਇਹ ਪ੍ਰਤੀਕਿਰਿਆ
ਉਸ ਨੇ ਕਿਹਾ, 'ਪਿਛਲੇ 24 ਘੰਟਿਆਂ ਵਿਚ ਸ੍ਰੀਲੰਕਾ ਨੂੰ 36,000 ਮੀਟ੍ਰਿਕ ਟਨ ਪੈਟਰੋਲ ਅਤੇ 40,000 ਮੀਟ੍ਰਿਕ ਟਨ ਡੀਜ਼ਲ ਦੀ ਇਕ-ਇਕ ਖੇਪ ਪਹੁੰਚਾਈ ਗਈ ਹੈ। ਇਸ ਨੇ ਨਾਲ ਹੀ ਭਾਰਤੀ ਮਦਦ ਤਹਿਤ ਵੱਖ-ਵੱਖ ਕਿਸਮਾਂ ਦੇ ਤੇਲ ਦੀ ਕੁੱਲ ਸਪਲਾਈ ਹੁਣ ਤੱਕ 270,000 ਮੀਟ੍ਰਿਕ ਟਨ ਤੋਂ ਜ਼ਿਆਦਾ ਹੋ ਗਈ ਹੈ।'
ਇਹ ਵੀ ਪੜ੍ਹੋ: ਕੈਨੇਡਾ ਮਗਰੋਂ ਅਮਰੀਕਾ ਬਣਿਆ ਭਾਰਤੀਆਂ ਦੀ ਪਸੰਦ, ਲਗਾਤਾਰ ਵੱਧ ਰਹੀ ਹੈ ਵਿਦਿਆਰਥੀਆਂ ਦੀ ਗਿਣਤੀ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰਕੇ ਕਿਹਾ, 'ਸਾਡਾ ਮੰਨਣਾ ਹੈ, ਗੁਆਂਢ ਪਹਿਲਾਂ।' ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿਚ ਤੇਲ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਕਮੀ ਅਤੇ ਲੰਬੇ ਸਮੇਂ ਤੱਕ ਬਿਜਲੀ ਕਟੌਤੀ ਕਾਰਨ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਇਹ ਵੀ ਪੜ੍ਹੋ: ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਤੋਂ ਬਾਹਰ ਕਰਨ 'ਤੇ ਅੱਜ ਹੋਵੇਗੀ ਵੋਟਿੰਗ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।