ਭਾਰਤ ਨੇ ਅਫ਼ਗਾਨਿਸਤਾਨ ਨੂੰ ਭੇਜੀ ਮਨੁੱਖੀ ਸਹਾਇਤਾ ਦੀ 13ਵੀਂ ਖੇਪ

Tuesday, Oct 11, 2022 - 05:14 PM (IST)

ਨਵੀਂ ਦਿੱਲੀ- ਭਾਰਤ ਨੇ ਜੰਗ ਪ੍ਰਭਾਵਿਤ ਅਫ਼ਗਾਨਿਸਤਾਨ ਨੂੰ ਮਨੁੱਖੀ ਮਦਦ ਦੀ 13ਵੀਂ ਖੇਪ ਭੇਜੀ ਹੈ, ਜਿਸ ’ਚ ਜ਼ਰੂਰੀ ਦਵਾਈਆਂ, ਸਰਜੀਕਲ ਸਾਜ਼ੋ-ਸਾਮਾਨ ਸ਼ਾਮਲ ਹਨ। ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੂੰ ਕਾਬੁਲ ਸਥਿਤ ਇੰਦਰਾ ਗਾਂਧੀ ਸ਼ਿਸ਼ੂ ਹਸਪਤਾਲ ਨੂੰ ਸੌਂਪ ਦਿੱਤਾ ਗਿਆ ਹੈ। 

PunjabKesari

ਵਿਦੇਸ਼ ਮੰਤਰਾਲਾ ਦੇ ਬਿਆਨ ਮੁਤਾਬਕ ਭਾਰਤ ਦੇ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਖ਼ਾਸ ਸਬੰਧ ਹਨ ਅਤੇ ਉੱਥੋਂ ਦੇ ਲੋਕਾਂ ਦੀ ਮਦਦ ਕਰਨ ਦੀ ਸੰਯੁਕਤ ਰਾਸ਼ਟਰ ਦੀ ਅਪੀਲ ਦੇ ਮੱਦੇਨਜ਼ਰ ਭਾਰਤ ਨੇ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਸਮੇਤ ਡਾਕਟਰੀ ਸਹਾਇਤਾ ਦੀ 13ਵੀਂ ਖੇਪ ਭੇਜੀ ਹੈ। ਇਸ ’ਚ ਕਿਹਾ ਗਿਆ ਹੈ ਕਿ ਡਾਕਟਰੀ ਸਹਾਇਤਾ ’ਚ ਜ਼ਰੂਰੀ ਦਵਾਈਆਂ ਤੋਂ ਇਲਾਵਾ ਸਪਾਈਗਨੋਮਾਨੋਮੀਟਰ, ਇਨਫਿਊਜ਼ਨ ਪੰਪ, ਡਰਿੱਪ ਚੈਂਬਰ ਸੈੱਟ, ਇਲੈਕਟ੍ਰੋ-ਇਨਫਲਾਮੇਟਰੀਜ਼ ਅਤੇ ਹੋਰ ਸਰਜੀਕਲ ਯੰਤਰ ਸ਼ਾਮਲ ਹਨ।

PunjabKesari

ਮੰਤਰਾਲੇ ਮੁਤਾਬਕ ਇਸ ਨੂੰ ਕਾਬੁਲ ਦੇ ਇੰਦਰਾ ਗਾਂਧੀ ਸ਼ਿਸ਼ੂ ਹਸਪਤਾਲ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਭਾਰਤ ਨੇ ਹੁਣ ਤੱਕ ਅਫਗਾਨਿਸਤਾਨ ਨੂੰ 45 ਟਨ ਡਾਕਟਰੀ ਸਹਾਇਤਾ ਭੇਜੀ ਹੈ, ਜਿਸ ਵਿਚ ਜੀਵਨ ਰੱਖਿਅਕ ਦਵਾਈਆਂ, ਐਂਟੀ-ਟੀਬੀ ਦਵਾਈਆਂ, ਕੋਵਿਡ ਵਿਰੋਧੀ ਵੈਕਸੀਨ ਦੀਆਂ ਪੰਜ ਲੱਖ ਖੁਰਾਕਾਂ, ਸਰਜੀਕਲ ਯੰਤਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਨੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ 40,000 ਮੀਟ੍ਰਿਕ ਟਨ ਕਣਕ ਦੀ ਸਪਲਾਈ ਵੀ ਕੀਤੀ ਹੈ।  ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਨੇ ਹਮੇਸ਼ਾ ਅਫਗਾਨਿਸਤਾਨ ਨੂੰ ਨਿਰਵਿਘਨ ਮਨੁੱਖੀ ਸਹਾਇਤਾ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਹੈ। ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਨੂੰ ਮਨੁੱਖੀ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੇ ਅਜੇ ਤੱਕ ਅਫਗਾਨਿਸਤਾਨ ਵਿਚ ਨਵੇਂ ਸ਼ਾਸਨ ਨੂੰ ਮਾਨਤਾ ਨਹੀਂ ਦਿੱਤੀ 
 


Tanu

Content Editor

Related News