ਭਾਰਤੀ ਡਿਪਲੋਮੈਟਾਂ ਦੇ ਪਾਕਿਸਤਾਨ ਛੱਡਣ ਦੀ ਗੱਲ ਝੂੱਠੀ : ਭਾਰਤੀ ਵਿਦੇਸ਼ ਮੰਤਰਾਲਾ

08/10/2019 10:31:17 PM

ਨਵੀਂ ਦਿੱਲੀ— 13 ਭਾਰਤੀ ਡਿਪਲੋਮੈਟਾਂ ਦੇ ਪਰਿਵਾਰ ਸਮੇਤ ਪਾਕਿਸਤਾਨ ਛੱਡਣ ਦੀ ਖਬਰ ਨੂੰ ਭਾਰਤੀ ਵਿਦੇਸ਼ ਮੰਤਰਾਲਾ ਨੇ ਖਾਰਿਜ ਕਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਕੁਝ ਸਟਾਫ ਈਦ ਮਨਾਉਣ ਲਈ ਪਰਿਵਾਰ ਸਮੇਤ ਭਾਰਤ ਆ ਰਹੇ ਹਨ ਅਤੇ ਭਾਰਤੀ ਡਿਪਲੋਮੈਟਾਂ ਦੇ ਪਾਕਿਸਤਾਨ ਛੱਡਣ ਦੀ ਗੱਲ 'ਚ ਸੱਚਾਈ ਨਹੀਂ ਹੈ।
ਇਸ ਤੋਂ ਪਹਿਲਾਂ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਸਿਆਸੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਸਿਆਸੀ ਸਟਾਫ ਦੇ 13 ਮੈਂਬਰਾਂ ਨੇ ਪਾਕਿਸਤਾਨ ਛੱਡ ਦਿੱਤਾ ਹੈ। ਤੇ ਉਹ ਵਾਹਗਾ ਬਾਰਡਰ ਦੇ ਜ਼ਰੀਏ ਭਾਰਤ ਪਹੁੰਚੇ ਹਨ। ਜੰਮੂ ਤੇ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲਏ ਜਾਣ ਤੇ ਸੰਵਿਦਾਨ ਦੀ ਧਾਰਾ 370 ਨੂੰ ਰੱਦ ਕੀਤੇ ਜਾਣ ਤੋਂ ਬਾਅਦ ਵਧੇ ਤਣਾਅ ਕਾਰਨ ਪਾਕਿਸਤਾਨ ਨੇ ਭਾਰਤ ਨਾਲ ਦੋ-ਪੱਖੀ ਵਪਾਰਕ ਸੰਬੰਧਾਂ ਨੂੰ ਖਤਮ ਕਰਨ ਤੇ ਸਾਰੇ ਦੋ-ਪੱਖੀ ਵਿਵਸਥਾ ਦੀ ਸਮੀਖਿਆ ਕਰਨ ਦੀ ਗੱਲ ਕਹੀ ਹੈ।
ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੂਚਨਾ ਤੇ ਪ੍ਰਸਾਰਣ ਮਾਮਲਿਆਂ ਦੀ ਵਿਸ਼ੇਸ਼ ਸਲਾਹਕਾਰ ਫਿਰਦੌਸ ਆਸ਼ਿਕ ਅਵਾਨ ਨੇ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੇ ਰੂਖ ਨੂੰ ਸਪੱਸ਼ਟ ਕੀਤਾ ਤੇ ਕਿਹਾ ਕਿ ਪਾਕਿਸਤਾਨ ਆਪਣੇ ਪੁਰਾਣੇ ਰੂਖ 'ਤੇ ਕਾਇਮ ਹੈ ਤੇ ਉਹ ਆਪਣੇ ਦੇਸ਼ ਦੇ ਹਿੱਤਾਂ ਦੀ ਰੱਖਿਆ ਕਰਨਗੇ।


Inder Prajapati

Content Editor

Related News