ਪੁਲਾੜ ’ਚ ਪੁਲਾਂਘ, ਭਾਰਤ ਦੇ ਪਹਿਲੇ SSLV ਸੈਟੇਲਾਈਟ ਮਿਸ਼ਨ ਨੇ ਸਫ਼ਲਤਾਪੂਰਵਕ ਭਰੀ ਉਡਾਣ

08/07/2022 10:12:13 AM

ਸ਼੍ਰੀਹਰੀਕੋਟਾ- ਭਾਰਤ ਦੇ ਪਹਿਲੇ ਛੋਟੇ ਸੈਟੇਲਾਈਟ ਲਾਂਚ ਵਹੀਕਲ (ਐੱਸ. ਐਲ. ਵੀ) ਦੇ ਨਾਲ ਅਰਥ ਆਬਜ਼ਰਵੇਸ਼ਨ ਸੈਟੇਲਾਈਟ (ਈ. ਓ. ਐੱਸ)-02 ਅਤੇ ਇਕ ਸਹਿ-ਯਾਤਰੀ ਸੈਟੇਲਾਈਟ 'ਆਜ਼ਾਦੀਸੈੱਟ' ਨੇ ਐਤਵਾਰ ਨੂੰ ਸਤੀਸ਼ ਧਵਨ ਪੁਲਾੜ ਕੇਂਦਰ (SDSC) ਤੋਂ ਉਡਾਣ ਭਰੀ। 

ਇਹ ਵੀ ਪੜ੍ਹੋ- ਬੱਚਿਆਂ ਲਈ ਫ਼ਰਿਸ਼ਤਾ ਬਣੀ ਸਰਕਾਰੀ ਸਕੂਲ ਦੀ ਅਧਿਆਪਕਾ, ਬੱਚੇ ਆਖਦੇ ਹਨ- ਸਕੂਟਰ ਵਾਲੀ ਮੈਡਮ

ਤੜਕਸਾਰ 2.18 ਵਜੇ ਸ਼ੁਰੂ ਹੋਈ ਉਲਟੀ ਗਿਣਤੀ ਦੇ ਸੱਤ ਘੰਟੇ ਬਾਅਦ ਸਵੇਰੇ 9.18 ਵਜੇ SDSC ਰੇਂਜ ਤੋਂ SSLV ਸੈਟੇਲਾਈਟ ਨੇ ਸਫਲਤਾਪੂਰਵਕ ਉਡਾਣ ਭਰੀ। ਇਸ ਮੌਕੇ ਇਸਰੋ ਦੇ ਚੇਅਰਮੈਨ ਡਾ. ਐੱਸ ਸੋਮਨਾਥ, ਇਸਰੋ ਦੇ ਸਾਬਕਾ ਚੇਅਰਮੈਨ ਡਾ. ਕੇ. ਰਾਧਾਕ੍ਰਿਸ਼ਨਨ ਅਤੇ ਸ਼੍ਰੀ ਕੇ. ਸਿਵਨ ਅਤੇ ਮਿਸ਼ਨ ਕੰਟਰੋਲ ਸੈਂਟਰ ਦੇ ਵਿਗਿਆਨੀ ਮੌਜੂਦ ਰਹੇ। 

ਇਹ ਵੀ ਪੜ੍ਹੋ- ਕਸ਼ਮੀਰ ਦੀ ਤਸਵੀਰ ਤੇ ਤਕਦੀਰ ਦੋਵੇਂ ਬਦਲ ਰਹੀਆਂ

PunjabKesari

ਜਿਵੇਂ ਹੀ ਰਾਕੇਟ ਨੇ ਉਡਾਣ ਭਰੀ, ਅਸਮਾਨ ਵਿਚ ਸੰਤਰੀ ਰੰਗ ਦੇ ਧੂੰਏਂ ਦਾ ਇਕ ਗੁਬਾਰ ਉੱਡਦਾ ਦੇਖਿਆ ਗਿਆ ਅਤੇ ਅਜਿਹਾ ਲੱਗ ਰਿਹਾ ਸੀ ਜਿਵੇਂ ਇਸ ਨੇ ਧਰਤੀ ਨੂੰ ਹਿੱਲਾ ਦਿੱਤਾ ਹੋਵੇ। ਦੱਸ ਦੇਈਏ ਕਿ SSLV 34 ਮੀਟਰ ਲੰਬਾ ਹੈ ਜੋ PSLV ਤੋਂ ਲਗਭਗ 10 ਮੀਟਰ ਘੱਟ ਹੈ। PSLV ਦੇ 2.8 ਮੀਟਰ ਦੇ ਮੁਕਾਬਲੇ ਇਸ ਦਾ ਵਿਆਸ 2 ਮੀਟਰ ਹੈ। SSLV ਦਾ ਲਿਫਟ-ਆਫ ਪੁੰਜ 120 ਟਨ ਹੈ, ਜਦੋਂ ਕਿ PSLV ਦਾ 320 ਟਨ ਹੈ, ਜੋ ਕਿ 1800 ਕਿਲੋਗ੍ਰਾਮ ਤੱਕ ਉਪਕਰਨ ਲੈ ਸਕਦਾ ਹੈ।

ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੀ ਜਾਨ ਨੂੰ ਖ਼ਤਰਾ, ED ਨੇ ਕਿਹਾ- ਉਸ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਪਹਿਲਾਂ ਹੋਵੇ ਜਾਂਚ


Tanu

Content Editor

Related News