ਭਾਰਤ ਦੇ ਪਹਿਲੇ ਸਵਦੇਸ਼ੀ ਪ੍ਰਮਾਣੂ ਪਾਵਰ ਰਿਐਕਟਰ ਨੇ ਗੁਜਰਾਤ 'ਚ ਕੀਤਾ ਕੰਮ ਸ਼ੁਰੂ, 700 ਮੈਗਾਵਾਟ ਹੈ ਸਮਰੱਥਾ
Friday, Jun 30, 2023 - 10:58 PM (IST)
ਨੈਸ਼ਨਲ ਡੈਸਕ : ਗੁਜਰਾਤ 'ਚ ਕਾਕਰਾਪਾਰ ਪ੍ਰਮਾਣੂ ਪਾਵਰ ਪ੍ਰੋਜੈਕਟ (ਕੇਏਪੀਪੀ) ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਤੌਰ 'ਤੇ ਵਿਕਸਤ 700 ਮੈਗਾਵਾਟ ਪ੍ਰਮਾਣੂ ਪਾਵਰ ਰਿਐਕਟਰ ਨੇ ਸ਼ੁੱਕਰਵਾਰ ਨੂੰ ਵਪਾਰਕ ਸੰਚਾਲਨ ਸ਼ੁਰੂ ਕਰ ਦਿੱਤਾ। ਕੇਏਪੀਪੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਪਹਿਲੀ ਸਵਦੇਸ਼ੀ 700 ਮੈਗਾਵਾਟ ਯੂਨਿਟ ਕੇਏਪੀਪੀ-3, 30 ਜੂਨ 2023 ਨੂੰ ਸਵੇਰੇ 10 ਵਜੇ ਚਾਲੂ ਹੋ ਗਈ ਹੈ।"
ਇਹ ਵੀ ਪੜ੍ਹੋ : PM ਮੋਦੀ ਤੇ ਪੁਤਿਨ ਵਿਚਾਲੇ ਫੋਨ 'ਤੇ ਹੋਈ ਗੱਲਬਾਤ, ਯੂਕ੍ਰੇਨ ਸਣੇ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ
ਅਧਿਕਾਰੀ ਨੇ ਕਿਹਾ ਕਿ ਯੂਨਿਟ ਇਸ ਸਮੇਂ ਆਪਣੀ ਕੁਲ ਸਮਰੱਥਾ ਦੇ 90 ਫ਼ੀਸਦੀ 'ਤੇ ਕੰਮ ਕਰ ਰਿਹਾ ਹੈ। ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ (ਐੱਨਪੀਸੀਆਈਐੱਲ) ਕਾਕਰਾਪਾਰ ਵਿਖੇ 700 ਮੈਗਾਵਾਟ ਦੇ 2 ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ (ਪੀਐੱਚਡਬਲਯੂਆਰ) ਬਣਾ ਰਹੀ ਹੈ, ਜਿਸ ਵਿੱਚ 220 ਮੈਗਾਵਾਟ ਦੇ 2 ਪਾਵਰ ਪਲਾਂਟ ਵੀ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।