ਗੁਜਰਾਤ: ਦੇਸ਼ ਦਾ ਪਹਿਲਾ 2.22 ਕਿ.ਮੀ.ਲੰਬਾ 8 ਲੈਨ ਕੇਬਲ ਸਟੇ ਪੁਲ ਬਣਕੇ ਤਿਆਰ
Monday, Jul 11, 2022 - 02:06 PM (IST)
ਭਰੂਚ– ਦੇਸ਼ ਦਾ ਪਹਿਲਾ 8 ਲੈਨ ਕੇਬਲ ਸਟੇ ਪੁਲ ਬਣਕੇ ਤਿਆਰ ਹੈ। ਭਰੂਚ ਦੇ ਕੁਕਰਵਾੜਾ ਪਿੰਡ ’ਚ ਨਰਮਦਾ ਨਦੀ ’ਤੇ 2.22 ਕਿਲੋਮੀਟਰ ਲੰਬਾ ਇਹ ਪੁਲ ਵਡੋਦਰਾ-ਮੁੰਬਈ ਐਕਸਪ੍ਰੈੱਸ-ਵੇਅ ਪ੍ਰਾਜੈਕਟ ਤਹਿਤ ਬਣਾਇਆ ਗਿਆ ਹੈ। ਇਸ ਦੀ ਲਾਗਤ 250 ਕਰੋੜ ਰੁਪਏਆਈ ਹੈ ਅਤੇ ਇਸ ਪੁਲ ਦੀ ਮਿਆਦ 100 ਸਾਲ ਆਂਕੀ ਗਈ ਹੈ।
ਹੁਣ ਨਵੇਂ ਬਣ ਰਹੇ ਐਕਸਪ੍ਰੈੱਸ-ਵੇਅ ’ਤੇ ਵਡੋਦਰਾ ਅਤੇ ਅੰਕਲੇਸ਼ਵਰ ਦੇ ਵਿਚਕਾਰ ਦੇ ਹਿੱਸੇ ਨੂੰ ਆਵਾਜਾਈ ਲਈ ਖੋਲੇ ਜਾਣ ਦੀ ਸੰਭਾਵਨਾ ਹੈ. ਇਸ ਪੁਲ ਦੇ ਬਣਨ ਨਾਲ ਨਰਮਦਾ ਨਦੀ ’ਤੇ ਦੋ ਕੇਬਲ ਪੁਲ ਹੋ ਗਏ ਹਨ। ਇਸ ਤੋਂ ਪਹਿਲਾਂ ਨਵੇਂ ਸਰਦਾਰ ਬ੍ਰਿਜ ਦੇ ਸਮਾਨਾਂਤਰ 4 ਲੈਨ ਕੇਬਲ ਬ੍ਰਿਜ ਬਣ ਚੁੱਕਾ ਹੈ।