ਪਾਕਿਸਤਾਨ ਨੂੰ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ

Saturday, Feb 16, 2019 - 09:42 PM (IST)

ਪਾਕਿਸਤਾਨ ਨੂੰ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ

ਨਵੀਂ ਦਿੱਲੀ (ਏਜੰਸੀ)-ਭਾਰਤ ਨੇ ਪਾਕਿਸਤਾਨ ਨਾਲ ਹੋਣ ਵਾਲੀ ਹਰ ਤਰ੍ਹਾਂ ਦੀ ਦਰਾਮਦ ’ਤੇ ਇੰਪੋਰਟ ਡਿਊਟੀ 200 ਫੀਸਦੀ ਤੱਕ ਵਧਾ ਦਿੱਤੀ ਹੈ। ਇਹ ਹੁਕਮ ਤੁਰੰਤ ਲਾਗੂ ਹੋ ਗਿਆ ਹੈ। ਇਕ ਦਿਨ ਪਹਿਲਾਂ ਹੀ ਭਾਰਤ ਨੇ ਪਾਕਿਸਤਾਨ ਤੋਂ ਮੋਸਟ ਫੇਵਰਟ ਨੇਸ਼ਨ ਦਾ ਦਰਜਾ ਵਾਪਸ ਲੈਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਹੀ ਭਾਰਤ ਸਰਕਾਰ ਨੇ ਇੰਪੋਰਟ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਭਾਰਤ ਨੂੰ ਹਰ ਸਾਲ 488.56 ਮਿਲੀਅਨ ਡਾਲਰ ਦੀ ਬਰਾਮਦ ਕਰਦਾ ਹੈ।


ਉਕਤ ਫੈਸਲੇ ਪਿੱਛੋਂ ਪਾਕਿਸਤਾਨ ਵਲੋਂ ਭਾਰਤ ਨੂੰ ਬਰਾਮਦ ਕੀਤੇ ਜਾਣ ਵਾਲੇ ਸੀਮੈਂਟ, ਲੂਣ, ਸਲਫਰ, ਕਾਟਨ, ਡਰਾਈਫਰੂਟ, ਚਮੜਾ, ਕੱਪੜਾ, ਸਰਜੀਕਲ ਸਾਜ਼ੋ-ਸਾਮਾਨ, ਗਲਾਸਵੇਅਰ ਤੇ ਹੋਰ ਸਾਮਾਨ ਭਾਰਤ ’ਚ ਮਹਿੰਗੇ ਹੋ ਜਾਣਗੇ। ਇਸ ਤੋਂ ਪਹਿਲਾਂ ਭਾਰਤ ਵਲੋਂ ਪਾਕਿਸਤਾਨ ਨੂੰ ਮੋਸਟ ਫੇਵਰਟ ਨੇਸ਼ਨ ਦਾ ਦਰਜਾ ਦਿੱਤੇ ਜਾਣ ਕਾਰਨ ਸਾਮਾਨ ’ਤੇ ਇੰਪੋਰਟ ਡਿਊਟੀ ਨਹੀਂ ਸੀ ਪਰ ਇਹ ਦਰਜਾ ਵਾਪਸ ਲਏ ਜਾਣ ਪਿੱਛੋਂ ਪਾਕਿਸਤਾਨ ਲਈ ਭਾਰਤ ਨੂੰ ਬਰਾਮਦ ਕਰਨੀ ਮਹਿੰਗੀ ਹੋ ਜਾਏਗੀ।


author

Sunny Mehra

Content Editor

Related News