ਕੋਰੋਨਾ ਕਾਰਨ ਨੌਕਰੀ ਗੁਆਉਣ ਵਾਲੇ ਕਾਮਿਆਂ ਨੂੰ ਦੁਬਾਰਾ UAE ਭੇਜਣ ਦੀ ਤਿਆਰੀ 'ਚ ਭਾਰਤ ਸਰਕਾਰ

Wednesday, Dec 02, 2020 - 01:56 PM (IST)

ਨਵੀਂ ਦਿੱਲੀ : ਭਾਰਤ ਸਰਕਾਰ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਬਹਿਰੀਨ ਵਿਚ ਆਪਣੇ ਕਾਮਿਆਂ ਦੀ ਵਾਪਸੀ ਦੀ ਦਿਸ਼ਾ ਵਿਚ ਸਰਗਰਮ ਰੂਪ ਨਾਲ ਕੰਮ ਕਰ ਰਹੀ ਹੈ, ਜਿਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਕੋਵਿਡ-19 ਲਾਗ ਦੀ ਬੀਮਾਰੀ ਕਾਰਨ ਆਪਣੀ ਨੌਕਰੀ ਗੁਆ ਦਿੱਤੀ ਸੀ ਅਤੇ ਭਾਰਤ ਵਾਪਸ ਆ ਗਏ ਸਨ। ਕੋਰੋਨਾ ਕਾਰਨ ਕਾਰੋਬਾਰਾਂ ਦੇ ਬੰਦ ਹੋਣ ਕਾਰਨ ਹਜ਼ਾਰਾਂ ਭਾਰਤੀਆਂ ਨੂੰ ਸੰਯੁਕਤ ਅਰਬ ਅਮੀਰਾਤ ਛੱਡਣਾ ਪਿਆ ਅਤੇ ਕਾਮਿਆਂ ਨੂੰ ਬਿਨਾਂ ਤਨਖ਼ਾਹ ਵਾਲੀ ਛੁੱਟੀ 'ਤੇ ਭੇਜਿਆ ਗਿਆ।

ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, 48000 ਦੇ ਕਰੀਬ ਪੁੱਜਾ ਸੋਨਾ

ਅਗਸਤ ਵਿਚ ਦੁਬਈ ਵਿਚ ਭਾਰਤ ਦੇ ਵਣਜ ਦੂਤਾਵਾਸ ਮੁਤਾਬਕ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਆਬੂ ਧਾਬੀ, ਦੁਬਈ, ਸ਼ਾਰਜਾਹ, ਅਜਮਾਨ, ਉਮ ਅਲ-ਕਵੈਨ, ਫੁਜੈਰਾ ਅਤੇ ਰਾਸ ਖੈਮਾ ਤੋਂ ਭਾਰਤ ਵਿਚ 5 ਲੱਖ ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਭੇਜਣ ਲਈ ਰਜਿਸਟਰੇਸ਼ਨ ਕੀਤੀ ਗਈ ਸੀ। ਇੰਨੇ ਭਾਰਤੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਲਈ ਇਕ ਮੇਗਾ ਆਯੋਜਨ ਕੀਤਾ ਗਿਆ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਵਨਡੇ 'ਚ ਬਣਾਈਆਂ ਸਭ ਤੋਂ ਤੇਜ਼ 12,000 ਦੌੜਾਂ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ

ਹਾਲਾਂਕਿ ਭਾਰਤ ਅਤੇ ਯੂ.ਏ.ਈ. ਵਿਚਾਲੇ ਨੇੜਲੇ ਸੰਬੰਧਾਂ ਨੂੰ ਦਰਸਾਉਂਦੇ ਹੋਏ, ਉੱਥੇ ਦੀ ਸਰਕਾਰ ਨੇ ਸਹਾਇਕ ਕੋਸ਼ਿਸ਼ਾਂ ਦੀ ਇਕ ਲੜੀ ਜ਼ਰੀਏ ਭਾਈਚਾਰੇ ਦੀ ਦੇਖਭਾਲ ਲਈ ਅਸਾਧਾਰਨ ਉਪਾਅ ਕੀਤੇ। ਇਸ ਸੰਬੰਧ ਵਿਚ ਉਨ੍ਹਾਂ ਨੂੰ ਦੂਤਾਵਾਸ ਅਤੇ ਵਣਜ ਦੂਤਾਵਾਸ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਗਈ , ਜਿਨ੍ਹਾਂ ਨੇ ਭਾਰਤੀ ਭਾਈਚਾਰੇ ਨਾਲ ਸਬੰਧ ਸੰਗਠਨਾਂ ਨਾਲ ਤਾਲਮੇਲ ਵਿਚ ਕੰਮ ਕੀਤਾ। ਇਸੇ ਤਰ੍ਹਾਂ ਦੇ ਕਦਮ ਬਹਿਰੀਨ ਅਤੇ ਹੋਰ ਖਾੜੀ ਰਾਜਾਂ ਵਿਚ ਵੀ ਚੁੱਕੇ ਗਏ ਸਨ। ਇਸ ਨੂੰ 15 ਅਗਸਤ ਨੂੰ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਦੱਸਿਆ ਗਿਆ।

ਇਹ ਵੀ ਪੜ੍ਹੋ:  ਗਰਭਵਤੀ ਅਨੁਸ਼ਕਾ ਨੂੰ ਵਿਰਾਟ ਨੇ ਕਰਾਇਆ 'ਸ਼ੀਰਸ ਆਸਣ', ਪ੍ਰਸ਼ੰਸਕਾਂ ਨੇ ਸੁਣਾਈਆਂ ਖਰੀਆਂ-ਖਰੀਆਂ

ਉਥੇ ਹੀ ਆਪਣੇ ਵੱਲੋਂ ਕੋਵਿਡ-19 ਸੰਕਟ ਦੇ ਚਰਮ 'ਤੇ, ਭਾਰਤ ਨੇ ਸੰਯੁਕਤ ਅਰਬ ਅਮੀਰਾਤ ਨੂੰ ਜ਼ਰੂਰੀ ਸਾਮਾਨ ਉਪਲੱਬਧ ਕਰਾਉਣਾ ਜਾਰੀ ਰੱਖਿਆ। ਇਸ ਦੇ ਇਲਾਵਾ ਵਿਸ਼ੇਸ਼ ਉਡਾਣਾਂ ਦੀ ਆਗਿਆ ਦਿੱਤੀ ਗਈ। ਇਸ ਵਿਚ ਡਾਕਟਰਾਂ ਅਤੇ ਨਰਸਾਂ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਭੇਜਿਆ ਗਿਆ। ਭਾਰਤ ਅਤੇ ਯੂ.ਏ.ਈ. ਵਿਚਾਲੇ ਸੰਬੰਧ ਹਾਲ ਹੀ ਵਿਚ ਉਦੋਂ ਪ੍ਰਦਰਸ਼ਿਤ ਹੋਏ ਜਦੋਂ ਭਾਰਤੀ ਕ੍ਰਿਕਟ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਯੂ.ਏ.ਈ. ਵਿਚ ਤਬਦੀਲ ਕਰ ਦਿੱਤਾ, ਕਿਉਂਕਿ ਮੇਗਾ ਇਵੈਂਟ ਆਯੋਜਿਤ ਕਰਣ ਲਈ ਭਾਰਤ ਵਿਚ ਹਾਲਾਤ ਅਨੁਕੂਲ ਨਹੀਂ ਸਨ।

ਇਹ ਵੀ ਪੜ੍ਹੋ: ਆਮ ਜਨਤਾ ਨੂੰ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਭਾਰਤ ਅਤੇ ਯੂ.ਏ.ਈ. ਵਿਚਾਲੇ ਰਣਨੀਤਕ ਸਹਿਯੋਗ ਦੀ ਤਰੱਕੀ 'ਤੇ ਚਰਚਾ ਕਰਣ ਲਈ ਸੰਯੁਕਤ ਅਰਬ ਅਮੀਰਾਤ ਵਿਚ ਸਨ। ਇਸ ਤੋਂ ਪਹਿਲਾਂ ਉਹ ਇਸੇ ਤਰ੍ਹਾਂ ਦੇ ਮਿਸ਼ਨ 'ਤੇ ਬਹਿਰੀਨ ਗਏ ਸਨ।

ਨੋਟ : ਕੋਰੋਨਾ ਕਾਰਨ ਨੌਕਰੀ ਗੁਆਉਣ ਵਾਲੇ ਕਾਮਿਆਂ ਨੂੰ ਦੁਬਾਰਾ UAE ਭੇਜਣ ਦੇ ਬਾਰੇ 'ਚ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News