ਭਾਰਤ ਨੇ ਪਾਕਿ ਨੂੰ CICA 'ਚ ਦਿੱਤਾ ਜਵਾਬ, 'ਕਸ਼ਮੀਰ-ਲੱਦਾਖ ਸਾਡਾ ਸੀ ਸਾਡਾ ਰਹੇਗਾ'

09/25/2020 5:44:55 PM

ਨਵੀਂ ਦਿੱਲੀ—ਜੰਮੂ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਨੇ ਭਾਰਤ ਨੂੰ ਕੌਮਾਂਤਰੀ ਮੰਚ 'ਤੇ ਘੇਰਨ ਦੀ ਕੋਸ਼ਿਸ਼ ਕੀਤੀ ਜਿਸ 'ਤੇ ਭਾਰਤ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਕਾਨਫਰੈਂਸ ਆਨ ਇੰੰਟਰੈਕਸ਼ਨ ਐਂਡ ਕਾਨਫੀਡੈਂਸ-ਬਿਲਡਿੰਗ ਮੇਜਰਸ ਇਨ ਏਸ਼ੀਆ (ਸੀ.ਆਈ.ਸੀ.ਏ.) ਦੀ ਸਪੈਸ਼ਲ ਮਿਨੀਸਟੀਰੀਅਲ ਮੀਟਿੰਗ 'ਚ ਭਾਰਤ ਨੇ ਰਾਈਟ ਟੂ ਰਿਪਲਾਈ 'ਚ ਕਿਹਾ ਕਿ ਪਾਕਿਸਤਾਨ ਨੇ ਭਾਰਤ ਦੇ ਖਿਲਾਫ ਫਰਜ਼ੀ ਕਹਾਣੀ ਫੈਲਾਉਣ ਲਈ ਇਕ ਹੋਰ ਫੋਰਮ ਦੀ ਗਲਤ ਵਰਤੋਂ ਕੀਤੀ ਹੈ।
ਭਾਰਤ ਨੇ ਸਾਫ-ਸਾਫ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਿਤ ਸੂਬਾ ਭਾਰਤ ਦਾ ਅਟੁੱਟ ਹਿੱਸਾ ਰਿਹਾ ਹੈ ਅਤੇ ਰਹੇਗਾ। ਪਾਕਿਸਤਾਨ ਨੂੰ ਭਾਰਤ ਦੇ ਘਰੇਲੂ ਮੁੱਦਿਆਂ 'ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਉੱਧਰ ਪਾਕਿਸਤਾਨ ਦਾ ਬਿਆਨ ਭਾਰਤ ਦੇ ਮੁੱਦਿਆਂ, ਹਕੂਮਤ ਅਤੇ ਖੇਤਰੀ ਅਖੰਡਤਾ 'ਚ ਦਖਲ ਹੈ ਜੋ ਸੀ.ਆਈ.ਸੀ.ਏ. ਦੇ ਮੈਂਬਰਾਂ ਦੇ ਵਿਚਕਾਰ 1999 'ਚ ਕੀਤੇ ਡਿਕਲਰੇਸ਼ਨ ਦੇ ਸਿਧਾਂਤਾਂ ਦਾ ਉਲੰਘਣ ਹੈ।
ਭਾਰਤ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਦਾ ਗੜ੍ਹ ਹੈ ਅਤੇ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਦਾ ਸਰੋਤ ਬਣਿਆ ਹੋਇਆ ਹੈ। ਭਾਰਤ ਨੇ ਪਾਕਿਸਤਾਨ ਤੋਂ ਅੱਤਵਾਦ ਦਾ ਸਮਰਥਨ ਅਤੇ ਫੰਡ ਬੰਦ ਕਰਨ ਨੂੰ ਕਿਹਾ ਹੈ। ਇਸ 'ਚ ਦੋਵੇਂ ਦੇਸ਼ ਇਕ-ਦੂਜੇ ਨਾਲ ਦੁਵੱਲੇ ਮੁੱਦਿਆਂ 'ਤੇ ਗੱਲ ਕਰ ਸਕਣਗੇ, ਨਾ ਕਿ ਫੋਰਮ ਦੇ ਏਜੰਡੇ ਤੋਂ ਧਿਆਨ ਭਟਕਾਉਣਗੇ। 
ਇਸ ਤੋਂ ਪਹਿਲਾਂ ਭਾਰਤ ਨੇ ਪਾਕਿ ਨੂੰ 'ਅੱਤਵਾਦ ਦਾ ਗੜ੍ਹ' ਅਤੇ ਪਨਾਹਗਾਰ' ਦੱਸ ਕੇ ਉਸ ਦੀ ਬੋਲਤੀ ਬੰਦ ਕੀਤੀ ਸੀ। ਭਾਰਤ ਨੇ ਕਿਹਾ ਕਿ ਪਾਕਿਸਤਾਨ ਇਕ ਅਜਿਹਾ ਦੇਸ਼ ਹੈ ਜੋ ਅੱਤਵਾਦ ਫੈਲਾਉਣ ਵਾਲਿਆਂ ਨੂੰ ਟ੍ਰੇਨਿੰਗ ਦਿੰਦਾ ਹੈ ਅਤੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੰਦਾ ਹੈ। ਭਾਰਤ ਨੇ ਕਿਹਾ ਸੀ ਕਿ ਪਾਕਿਸਤਾਨ ਇਕ ਅਜਿਹਾ ਦੇਸ਼ ਹੈ ਜੋ ਪੂਰੀ ਦੂਨੀਆ 'ਚ ਅੱਤਵਾਦ ਦੇ ਕੇਂਦਰ ਦੇ ਰੂਪ 'ਚ ਬਦਨਾਮ ਹੈ। ਪਾਕਿਸਤਾਨ ਨੇ ਖੁਦ ਅੱਤਵਾਦੀਆਂ ਨੂੰ ਸ਼ਰਨ ਦੇਣ, ਟ੍ਰੇਨਿੰਗ ਦੇਣ ਅਤੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਨੂੰ ਸਵੀਕਾਰ ਕੀਤਾ ਹੈ।


Aarti dhillon

Content Editor

Related News