ਚੰਗੀ ਖ਼ਬਰ: ਭਾਰਤ ’ਚ 81 ਦਿਨਾਂ ਬਾਅਦ ਕੋਰੋਨਾ ਦੇ ਮਾਮਲੇ 60 ਹਜ਼ਾਰ ਤੋਂ ਹੇਠਾਂ

06/20/2021 11:17:55 AM

ਨਵੀਂ ਦਿੱਲੀ— ਭਾਰਤ ਵਿਚ 81 ਦਿਨਾਂ ਬਾਅਦ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ 60 ਹਜ਼ਾਰ ਤੋਂ ਘੱਟ ਦਰਜ ਕੀਤੇ ਗਏ, ਜਿਸ ਨਾਲ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 2,98,81,965 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 7,29,243 ਰਹਿ ਗਈ ਹੈ। ਜੋ ਕਿ ਵਾਇਰਸ ਦੇ ਕੁੱਲ ਮਾਮਲਿਆਂ ਦਾ 2.44 ਫ਼ੀਸਦੀ ਹੈ। 

ਇਹ ਵੀ ਪੜ੍ਹੋ : ਰਾਹਤ ਦੀ ਖ਼ਬਰ: ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲੇ ਘਟੇ, ਹੁਣ ਤੱਕ 27 ਕਰੋੜ ਤੋਂ ਵੱਧ ਲੋਕਾਂ ਦਾ ਹੋਇਆ ਟੀਕਾਕਰਨ

PunjabKesari

ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਇਕ ਦਿਨ ਵਿਚ ਵਾਇਰਸ ਦੇ 58,419 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਮਹਾਮਾਰੀ ਨਾਲ 1,576 ਹੋਰ ਲੋਕਾਂ ਦੀ ਜਾਨ ਗੁਆਉਣ ਨਾਲ ਮਿ੍ਰਤਕਾਂ ਦਾ ਗਿਣਤੀ ਵੱਧ ਕੇ 3,86,713 ਹੋ ਗਈ ਹੈ। ਮੌਤ ਦੇ ਨਵੇਂ ਮਾਮਲੇ 63 ਦਿਨਾਂ ਵਿਚ ਸਭ ਤੋਂ ਘੱਟ ਹਨ। ਓਧਰ ਕੋਵਿਡ-19 ਨਾਲ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 96.27 ਫ਼ੀਸਦੀ ਹੈ। ਇਸ ਮਹਾਮਾਰੀ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2,87,66,009 ਹੋ ਗਈ ਹੈ। ਟੀਕਾਕਰਨ ਮੁਹਿੰਮ ਤਹਿਤ ਦੇਸ਼ ’ਚ ਕੋਵਿਡ-19 ਰੋਕੂ ਟੀਕੇ ਦੀ ਹੁਣ ਤੱਕ 27,66,93,572 ਖ਼ੁਰਾਕਾਂ ਲਾਈਆਂ ਜਾ ਚੁੱਕੀਆਂ ਹਨ। 

ਇਹ ਵੀ ਪੜ੍ਹੋ : ਭਾਰਤ ’ਚ ਮੁੜ ਕਦੋਂ ਤੋਂ ਖੁੱਲ੍ਹਣਗੇ ਸਕੂਲ? ਕੇਂਦਰ ਨੇ ਸਥਿਤੀ ਕੀਤੀ ਸਪੱਸ਼ਟ

 

PunjabKesari

ਦੇਸ਼ ’ਚ ਸ਼ਨੀਵਾਰ ਨੂੰ 18,11,446 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਹੁਣ ਤੱਕ ਮਹਾਮਾਰੀ ਦਾ ਪਤਾ ਲਾਉਣ ਲਈ ਕੁੱਲ 39,10,19,083 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 

ਇਹ ਵੀ ਪੜ੍ਹੋ : 30:30:40 ਦੇੇ ਫਾਰਮੂਲੇ ਨਾਲ ਤਿਆਰ ਹੋਵੇਗਾ CBSE 12ਵੀਂ ਜਮਾਤ ਦਾ ਨਤੀਜਾ, ਜਾਣੋ ਕੀ ਹੈ ਇਹ ਫਾਰਮੂਲਾ


Tanu

Content Editor

Related News