ਕੋਰੋਨਾ ਆਫ਼ਤ: ਦੇਸ਼ ’ਚ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ, ਇਕ ਦਿਨ ’ਚ ਆਏ 3.46 ਲੱਖ ਦੇ ਪਾਰ ਨਵੇਂ ਕੇਸ
Saturday, Apr 24, 2021 - 11:42 AM (IST)
ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਨੀਵਾਰ ਯਾਨੀ ਕਿ ਅੱਜ ਨਵੇਂ ਅੰਕੜਿਆਂ ਵਿਚ ਕੋਰੋਨਾ ਦੇ ਕੇਸਾਂ ’ਚ ਰਿਕਾਰਡ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਰਿਕਾਰਡ 3,46,786 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 2,624 ਮਰੀਜ਼ਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਦੌਰਾਨ 2,19,838 ਮਰੀਜ਼ ਸਿਹਤਮੰਦ ਵੀ ਹੋਏ ਹਨ।
ਇਹ ਵੀ ਪੜੋ- ਜਾਣੋ, ਕੋਰੋਨਾ ਦੇ ਚੱਲਦੇ ਕਿਹੜੇ ਮੁਲਕਾਂ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਲਾਇਆ 'ਬੈਨ'
ਹੁਣ ਤੱਕ ਦੇਸ਼ ’ਚ ਕੁੱਲ 1,66,10,481 ਕੇਸ ਹੋ ਚੁੱਕੇ ਹਨ। ਸਿਹਤ ਮੰਤਰਾਲਾ ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ 2,624 ਮਰੀਜ਼ਾਂ ਦੀ ਮੌਤ ਨਾਲ ਮੌਤਾਂ ਦਾ ਅੰਕੜਾ 1,89,544 ਤੱਕ ਪਹੁੰਚ ਗਿਆ ਹੈ। ਦੇਸ਼ ਵਿਚ ਸਰਗਰਮ ਕੇਸ 25,52,940 ਹਨ। ਹੁਣ ਤੱਕ ਕੁੱਲ 1,38,67,997 ਲੋਕ ਸਿਹਤਮੰਦ ਹੋ ਚੁੱਕੇ ਹਨ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ 13,83,79,832 ਲੋਕਾਂ ਨੂੰ ਕੋਰੋਨਾ ਟੀਕਾ ਲੱਗ ਚੁੱਕਾ ਹੈ।
ਇਹ ਵੀ ਪੜੋ- ਕੋਰੋਨਾ ਖਿਲਾਫ 'ਗੇਮਚੇਂਜਰ' ਸਾਬਿਤ ਹੋ ਸਕਦੀ ਹੈ ਕੈਨੇਡਾ ਦਾ ਇਹ 'ਨੱਕ ਵਾਲੀ ਸਪ੍ਰੇ', ਕੰਪਨੀ ਨੇ ਮੰਗੀ ਮਨਜ਼ੂਰੀ
ਦੱਸ ਦੇਈਏ ਕਿ ਕੋਰੋਨਾ ਦੇ ਨਵੇਂ ਕੇਸਾਂ ਵਿਚ ਰਿਕਾਰਡ ਵਾਧਾ ਅਜਿਹੇ ਸਮੇਂ ਵਿਚ ਹੋ ਰਿਹਾ ਹੈ, ਜਦੋਂ ਰਾਜਧਾਨੀ ਦਿੱਲੀ ਸਮੇਤ ਕਈ ਹੋਰ ਹਸਪਤਾਲਾਂ ’ਚ ਆਕਸਜੀਨ ਦੀ ਭਾਰੀ ਕਿੱਲਤ ਹੈ। ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਿੱਲਤ ਨਾਲ 20 ਮਰੀਜ਼ਾਂ ਜਦਕਿ ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਵਿਚ 5 ਮਰੀਜ਼ਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜੋ- ਅਧਿਐਨ ਦਾ ਦਾਅਵਾ, ਕੋਵਿਡ-19 ਤੋਂ ਠੀਕ ਹੋ ਚੁਕੇ ਲੋਕਾਂ 'ਚ ਮੌਤ ਤੇ ਗੰਭੀਰ ਬੀਮਾਰੀ ਦਾ ਵੱਧ ਖ਼ਤਰਾ
ਇਹ ਵੀ ਪੜੋ- ਬੇਕਾਬੂ ਹੋਇਆ ਕੋਰੋਨਾ, ਪਿਛਲੇ 24 ਘੰਟਿਆਂ ’ਚ ਆਏ 3.32 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ, 2263 ਮਰੀਜ਼ਾਂ ਦੀ ਮੌਤ