ਭਾਰਤ ’ਚ ਕੋਰੋਨਾ ਕੇਸਾਂ ’ਚ ਆਈ ਵੱਡੀ ਗਿਰਾਵਟ, ਇਕ ਦਿਨ ’ਚ ਆਏ 25 ਹਜ਼ਾਰ ਨਵੇਂ ਮਾਮਲੇ

Tuesday, Sep 14, 2021 - 11:10 AM (IST)

ਭਾਰਤ ’ਚ ਕੋਰੋਨਾ ਕੇਸਾਂ ’ਚ ਆਈ ਵੱਡੀ ਗਿਰਾਵਟ, ਇਕ ਦਿਨ ’ਚ ਆਏ 25 ਹਜ਼ਾਰ ਨਵੇਂ ਮਾਮਲੇ

ਨਵੀਂ ਦਿੱਲੀ (ਭਾਸ਼ਾ)— ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ ਥੰਮ੍ਹਦਾ ਨਜ਼ਰ ਆ ਰਿਹਾ ਹੈ। ਰੋਜ਼ਾਨਾ ਆਉਣ ਵਾਲੇ ਮਾਮਲਿਆਂ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 25,404 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਪੀੜਤਾਂ ਦੀ ਗਿਣਤੀ 3,32,89,579 ਹੋ ਗਈ ਹੈ। ਉੱਥੇ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 3,62,207 ਰਹਿ ਗਈ ਹੈ, ਜੋ ਕਿ ਕੁੱਲ ਮਾਮਲਿਆਂ ਦਾ 1.09 ਫ਼ੀਸਦੀ ਹੈ। ਦੱਸ ਦੇਈਏ ਕਿ ਭਾਰਤ ’ਚ ਇਕ ਦਿਨ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ 43 ਹਜ਼ਾਰ ਤੋਂ ਦਰਜ ਕੀਤੀ ਜਾਂਦੀ ਸੀ, ਹੁਣ ਮਾਮਲਿਆਂ ’ਚ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫਨਾਕ ਅੰਤ; ਕੁੜੀ ਨੇ ਫੋਨ ਕਰ ਕੇ ਘਰ ਬੁਲਾਇਆ ਮੁੰਡਾ, ਪਰਿਵਾਰ ਨੇ ਕਤਲ ਕਰ ਖੇਤਾਂ ’ਚ ਸੁੱਟੀ ਲਾਸ਼

 

PunjabKesari

ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵਾਇਰਸ ਨਾਲ 339 ਹੋਰ ਲੋਕਾਂ ਦੀ ਮੌਤ ਮਗਰੋਂ ਮਿ੍ਰਤਕਾਂ ਦੀ ਗਿਣਤੀ ਵਧ ਕੇ 4,43,213 ਹੋ ਗਈ ਹੈ। ਕੋਰੋਨਾ ਨਾਲ ਮੌਤ ਦਰ 1.33 ਫ਼ੀਸਦੀ ਹੈ। ਉੱਥੇ ਹੀ ਮਰੀਜ਼ਾਂ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 97.58 ਫ਼ੀਸਦੀ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤਕ ਕੁੱਲ 3,24,84,159 ਲੋਕ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ 37,127 ਲੋਕ ਸਿਹਤਯਾਬ ਹੋਏ ਹਨ। ਸਭ ਤੋਂ ਜ਼ਿਆਦਾ ਮਾਮਲੇ ਕੇਰਲ ’ਚ ਦਰਜ ਕੀਤੇ ਗਏ ਹਨ, ਜਿੱਥੇ 15,058 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਰਲ ’ਚ ਪਿਛਲੇ 24 ਘੰਟਿਆਂ ਅੰਦਰ 99 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜਿਆ ਹੈ।

ਇਹ ਵੀ ਪੜ੍ਹੋ : ਰਾਹਤ: ਦੇਸ਼ ’ਚ ਕੋਰੋਨਾ ਦਾ ਡਿੱਗਿਆ ਗਰਾਫ਼, ਇਕ ਦਿਨ ’ਚ ਆਏ 27,254 ਮਾਮਲੇ

PunjabKesari

ਜੇਕਰ ਕੋਰੋਨਾ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ’ਚ ਹੁਣ ਤੱਕ 75.22 ਕਰੋੜ ਯਾਨੀ ਕਿ 75,22,38,324 ਕੋਰੋਨਾ ਰੋਕੂ ਟੀਕਿਆਂ ਦੀਆਂ ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਇਕ ਦਿਨ ਯਾਨੀ ਕਿ ਪਿਛਲੇ 24 ਘੰਟਿਆਂ ਵਿਚ 78,66,950 ਕੋਰੋਨਾ ਰੋਕੂ ਟੀਕਿਆਂ ਦੀਆਂ ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਗਈਆਂ। ਦੱਸ ਦੇਈਏ ਕਿ ਭਾਰਤ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 16 ਜਨਵਰੀ 2021 ਤੋਂ ਕੀਤੀ ਗਈ। 

ਇਹ ਵੀ ਪੜ੍ਹੋ : ਭਵਾਨੀਪੁਰ ਸੀਟ: ਮਮਤਾ ‘ਦੀਦੀ’ ਸਿਰ ਸਜੇਗਾ ਜਿੱਤ ਦਾ ਤਾਜ! ਸਿਆਸੀ ਵਿਰੋਧੀਆਂ ਲਈ ਇਹ ਕਾਰਨ ਖ਼ਤਰੇ ਦੀ ਘੰਟੀ


author

Tanu

Content Editor

Related News