ਭਾਰਤ ’ਚ ਕੋਰੋਨਾ ਦੇ 45 ਦਿਨਾਂ ’ਚ ਆਏ ਸਭ ਤੋਂ ਘੱਟ ਮਾਮਲੇ, ਇਕ ਦਿਨ ’ਚ 3,617 ਮੌਤਾਂ

Saturday, May 29, 2021 - 11:06 AM (IST)

ਨਵੀਂ ਦਿੱਲੀ (ਭਾਸ਼ਾ)— ਦੇਸ਼ ਵਿਚ ਇਕ ਦਿਨ ਵਿਚ ਕੋਵਿਡ-19 ਦੇ 1,73,790 ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ 45 ਦਿਨਾਂ ਵਿਚ ਸਭ ਤੋਂ ਘੱਟ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਯਾਨੀ ਕਿ ਅੱਜ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਵਾਇਰਸ ਦੀ ਲਪੇਟ ਵਿਚ ਹੁਣ ਤੱਕ ਆਏ ਕੁੱਲ ਲੋਕਾਂ ਦੀ ਗਿਣਤੀ 2,77,29,247 ਹੋ ਗਈ ਹੈ। ਅੰਕੜਿਆਂ ਮੁਤਾਬਕ ਰੋਜ਼ਾਨਾ ਵਾਇਰਸ ਦਰ ਘੱਟ ਕੇ 8.36 ਫ਼ੀਸਦੀ ’ਤੇ ਆ ਗਈ ਹੈ ਅਤੇ ਲਗਾਤਾਰ 5 ਦਿਨਾਂ ਤੋਂ 10 ਫ਼ੀਸਦੀ ਤੋਂ ਘੱਟ ਦਰਜ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ– ਦੇਸ਼ ’ਚ 44 ਦਿਨਾਂ ਬਾਅਦ ਆਏ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ, 24 ਘੰਟਿਆਂ ’ਚ ਠੀਕ ਹੋਏ 2.59 ਲੱਖ ਮਰੀਜ਼

ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ’ਚ 3,617 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ 3,22,512 ’ਤੇ ਪਹੁੰਚ ਗਈ ਹੈ। ਹਾਲਾਂਕਿ ਲਗਾਤਾਰ ਨਵੇਂ ਮਾਮਲਿਆਂ ਦੀ ਤੁਲਨਾ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ’ਚ ਵਾਧਾ ਹੋ ਰਿਹਾ ਹੈ। ਬੀਤੇ ਇਕ ਦਿਨ ਵਿਚ ਦੇਸ਼ ’ਚ 2.84 ਲੱਖ ਤੋਂ ਵਧੇਰੇ ਮਰੀਜ਼ ਠੀਕ ਹੋਏ ਹਨ। ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਵਿਡ-19 ਲਈ 20,80,048 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਦੇਸ਼ ’ਚ ਹੁਣ ਤੱਕ 34,11,19,909 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 

ਇਹ ਵੀ ਪੜ੍ਹੋ– ਕੋਰੋਨਾ ਟੀਕੇ ਦੀ ਦੂਜੀ ਡੋਜ਼ ’ਚ ਵੱਖਰੀ ‘ਵੈਕਸੀਨ’ ਲੱਗ ਜਾਵੇ ਤਾਂ ਕੋਈ ਡਰ ਨਹੀਂ: ਸਿਹਤ ਮੰਤਰਾਲਾ

PunjabKesari

ਇਹ ਵੀ ਪੜ੍ਹੋ– ਭਾਰਤ ’ਚ ਪਹਿਲੀ ਵਾਰ ਮਿਲਿਆ ‘ਕੋਰੋਨਾ’ ਦਾ ਬੀ.1.617 ਵੈਰੀਐਂਟ ਹੁਣ 53 ਦੇਸ਼ਾਂ ’ਚ ਫੈਲਿਆ: WHO

ਬੀਤੇ 24 ਘੰਟਿਆਂ ਵਿਚ ਕੁੱਲ ਨਵੇਂ ਮਾਮਲੇ- 173,790
ਬੀਤੇ 24 ਘੰਟਿਆਂ ਵਿਚ ਕੁੱਲ ਠੀਕ ਹੋਏ ਮਰੀਜ਼- 2,84,601
ਬੀਤੇ 24 ਘੰਟਿਆਂ ਵਿਚ ਹੋਈਆਂ ਕੁੱਲ ਮੌਤਾਂ- 3,617
ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ- 2,77,29,247
ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ- 2,51,78,011
ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ- 3,22,512
ਸਰਗਰਮ ਕੇਸਾਂ ਦੀ ਗਿਣਤੀ- 22,28,724
ਕੁੱਲ ਟੀਕਾਕਰਨ- 20,89,02,445
 


Tanu

Content Editor

Related News