ਦੇਸ਼ ’ਚ ‘ਕੋਰੋਨਾ’ ਦਾ ਕਹਿਰ ਜਾਰੀ, ਇਕ ਦਿਨ ’ਚ ਆਏ 1.68 ਲੱਖ ਦੇ ਪਾਰ ਨਵੇਂ ਕੇਸ

Monday, Apr 12, 2021 - 11:40 AM (IST)

ਦੇਸ਼ ’ਚ ‘ਕੋਰੋਨਾ’ ਦਾ ਕਹਿਰ ਜਾਰੀ, ਇਕ ਦਿਨ ’ਚ ਆਏ 1.68 ਲੱਖ ਦੇ ਪਾਰ ਨਵੇਂ ਕੇਸ

ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਪਿਛਲੇ ਸਾਲ ਵਾਂਗ ਇਸ ਸਾਲ ਅਪ੍ਰੈਲ ਮਹੀਨੇ ’ਚ ਮੁੜ ਕੋਰੋਨਾ ਕੇਸਾਂ ’ਚ ਤੇਜ਼ੀ ਆ ਗਈ ਹੈ। ਵਾਇਰਸ ਦੇ ਹੁਣ ਤੱਕ ਸਭ ਤੋਂ ਵੱਧ 1,68,912 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,35,27,717 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਸੋਮਵਾਰ ਯਾਨੀ ਕਿ ਅੱਜ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ। ਦੇਸ਼ ’ਚ ਕੋਰੋਨਾ ਪੀੜਤ ਲੋਕਾਂ ਦੇ ਸਿਹਤਮੰਦ ਹੋਣ ਦੀ ਦਰ 90 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ। ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਦੇਸ਼ ’ਚ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ 12 ਲੱਖ ਤੋਂ ਵੱਧ ਹੋ ਗਈ ਹੈ ਅਤੇ 904 ਹੋਰ ਲੋਕਾਂ ਦੀ ਮੌਤ ਹੋਣ ਮਗਰੋਂ ਹੁਣ ਤੱਕ ਮਾਰੇ ਗਏ ਲੋਕਾਂ ਦੀ ਕੁੱਲ ਗਿਣਤੀ 1,70,179 ਹੋ ਗਈ ਹੈ।

ਇਹ ਵੀ ਪੜ੍ਹੋ– ਕੋਰੋਨਾ ਦਾ ਖ਼ੌਫ: ਪਹਿਲੀ ਵਾਰ ਕੇਸ 1.50 ਲੱਖ ਦੇ ਪਾਰ, 24 ਘੰਟਿਆਂ ’ਚ 839 ਮੌਤਾਂ

PunjabKesari

ਅੰਕੜਿਆਂ ਮੁਤਾਬਕ ਇਸ ਬੀਮਾਰੀ ਤੋਂ ਹੁਣ ਤੱਕ 1,21,56,529 ਲੋਕ ਠੀਕ ਹੋ ਚੁੱਕੇ ਹਨ, ਜਦਕਿ ਮੌਤ ਦਰ 1,26 ਫ਼ੀਸਦੀ ਹੈ। ਭਾਰਤੀ ਆਯੂਵਿਗਿਆਨ ਖੋਜ ਪਰੀਸ਼ਦ ਮੁਤਾਬਕ 11 ਅਪ੍ਰੈਲ 2021 ਤੱਕ 25,78,06,986 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 11,80,136 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਹੁਣ 10,45,28,565 ਲੋਕਾਂ ਨੂੰ ਕੋਰੋਨਾ ਵੈਕਸੀਨੀ ਲਾਈ ਜਾ ਚੁੱਕੀ ਹੈ।

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ

ਦੇਸ਼ ਦੇ ਮਹਾਰਾਸ਼ਟਰ ਸੂਬੇ ਵਿਚ ਕੋਰੋਨਾ ਦੇ ਸਰਗਰਮ ਕੇਸਾਂ ’ਚ ਸਭ ਤੋਂ ਪਹਿਲੇ ਨੰਬਰ ’ਤੇ ਹੈ। ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਕੇਸ 28,937 ਆਏ, ਜਿਸ ਨਾਲ ਕੋਰੋਨਾ ਕੇਸ 5,67,097 ਹੋ ਗਈ ਹੈ। ਇਸ ਦੌਰਾਨ ਸੂਬੇ ਵਿਚ 34,008 ਹੋਰ ਮਰੀਜ਼ ਸਿਹਤਮੰਦ ਹੋਏ, ਜਿਨ੍ਹਾਂ ਨੂੰ ਮਿਲਾ ਕੇ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 27,82,161 ਪਹੁੰਚ ਗਈ ਹੈ। ਜਦਕਿ 349 ਹੋਰ ਮਰੀਜ਼ਾਂ ਦੀ ਮੌਤ ਨਾਲ ਮਿ੍ਰਤਕਾਂ ਦਾ ਅੰਕੜਾ ਵਧ ਕੇ 57,987 ਹੋ ਗਿਆ ਹੈ।

ਇਹ ਵੀ ਪੜ੍ਹੋ– ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਅਪੀਲ ਕੀਤੀ ਜਾਂਦੀ ਹੈ ਕਿ ਮਾਸਕ ਪਹਿਨ ਕੇ ਰੱਖੋ, ਸਮਾਜਿਕ ਦੂਰੀ ਬਣਾ ਕੇ ਰੱਖੋ, ਹੱਥਾਂ ਨੂੰ ਸਾਫ਼ ਰੱਖੋ ਅਤੇ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰਾਂ ’ਚੋਂ ਬਾਹਰ ਨਿਕਲੋ। ਇਸ ਤਰ੍ਹਾਂ ਕਰ ਕੇ ਹੀ ਅਸੀਂ ਕੋਰੋਨਾ ਵਾਇਰਸ ਨੂੰ ਹਰਾ ਸਕਦੇ ਹਾਂ।


author

Tanu

Content Editor

Related News