ਭਾਰਤ ਦੀ UNSC ’ਚ ਪਾਕਿ ਨੂੰ ਚਿਤਾਵਨੀ, ਸਰਹੱਦ ਪਾਰ ਚੱਲ ਰਹੇ ਅੱਤਵਾਦ ਖ਼ਿਲਾਫ਼ ਜਾਰੀ ਰਹੇਗੀ ਕਾਰਵਾਈ

Wednesday, Nov 17, 2021 - 01:47 PM (IST)

ਭਾਰਤ ਦੀ UNSC ’ਚ ਪਾਕਿ ਨੂੰ ਚਿਤਾਵਨੀ, ਸਰਹੱਦ ਪਾਰ ਚੱਲ ਰਹੇ ਅੱਤਵਾਦ ਖ਼ਿਲਾਫ਼ ਜਾਰੀ ਰਹੇਗੀ ਕਾਰਵਾਈ

ਸੰਯੁਕਤ ਰਾਸ਼ਟਰ (ਬਿਊਰੋ)– ਭਾਰਤ ਨੇ ਸੰਯੁਕਤ ਰਾਸ਼ਟਰ ’ਚ ਮੰਗਲਵਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਅੱਤਵਾਦ ਖ਼ਿਲਾਫ਼ ਜੰਗ ਹੋਰ ਸਖ਼ਤ ਤੇ ਫ਼ੈਸਲਾਕੁੰਨ ਕਾਰਵਾਈ ਕਰਨਾ ਜਾਰੀ ਰੱਖੇਗਾ। ਭਾਰਤੀ ਪ੍ਰਤੀਨਿਧੀ ਨੇ ਇਹ ਵੀ ਕਿਹਾ ਕਿ ਕਿਸੇ ਵੀ ਸਾਰਥਕ ਗੱਲਬਾਤ ਲਈ ਉਚਿਤ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ, ਜੋ ਸਿਰਫ ਅੱਤਵਾਦ, ਦੁਸ਼ਮਣੀ ਤੇ ਹਿੰਸਾ ਤੋਂ ਮੁਕਤ ਮਾਹੌਲ ’ਚ ਆਯੋਜਿਤ ਕੀਤੀ ਜਾ ਸਕਦੀ ਹੈ।

ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੀ ਕੌਂਸਲਰ ਕਾਜਲ ਭੱਟ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ. ਐੱਨ. ਐੱਸ. ਸੀ.) ’ਚ ਕਿਹਾ, ‘ਭਾਰਤ, ਪਾਕਿਸਤਾਨ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਬਰਾਬਰ ਸਬੰਧ ਚਾਹੁੰਦਾ ਹੈ ਤੇ ਜੇਕਰ ਕੋਈ ਪੈਂਡਿੰਗ ਮੁੱਦਾ ਹੈ ਤਾਂ ਉਸ ਨੂੰ ਸ਼ਿਮਲਾ ਸਮਝੌਤੇ ਤੇ ਲਾਹੌਰ ਐਲਾਨ ਮੁਤਾਬਕ ਦੋ-ਪੱਖੀ ਤੇ ਸ਼ਾਂਤੀਪੂਰਨ ਤਰੀਕੇ ਨਾਲ ਨਜਿੱਠਣ ਲਈ ਵਚਨਬੱਧ ਹੈ।’

ਇਹ ਖ਼ਬਰ ਵੀ ਪੜ੍ਹੋ : ਬੀਜਿੰਗ ਓਲੰਪਿਕ ਦੇ ਡਿਪਲੋਮੈਟਿਕ ਬਾਈਕਾਟ 'ਤੇ ਵਿਚਾਰ ਕਰ ਰਿਹੈ ਅਮਰੀਕਾ : ਰਿਪੋਰਟ

ਉਨ੍ਹਾਂ ਕਿਹਾ, ‘ਹਾਲਾਂਕਿ ਕੋਈ ਵੀ ਸਾਰਥਕ ਗੱਲਬਾਤ ਅੱਤਵਾਦ, ਦੁਸ਼ਮਣੀ ਤੇ ਹਿੰਸਾ ਤੋਂ ਮੁਕਤ ਮਾਹੌਲ ’ਚ ਹੀ ਹੋ ਸਕਦੀ ਹੈ। ਇਸ ਤਰ੍ਹਾਂ ਦੇ ਉਚਿਤ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ’ਤੇ ਹੈ। ਉਦੋਂ ਤਕ ਭਾਰਤ ਸਰਹੱਦੋਂ ਪਾਰ ਚੱਲ ਰਹੇ ਅੱਤਵਾਦ ਦਾ ਜਵਾਬ ਦੇਣ ਲਈ ਸਖ਼ਤ ਤੇ ਫ਼ੈਸਲਾਕੁੰਨ ਕਦਮ ਉਠਾਉਂਦਾ ਰਹੇਗਾ।’

ਪਾਕਿਸਤਾਨ ਵਲੋਂ ਯੂ. ਐੱਨ. ਐੱਸ. ਸੀ. ’ਚ ਕਸ਼ਮੀਰ ਦਾ ਮੁੱਦਾ ਚੁੱਕੇ ਜਾਣ ਤੋਂ ਬਾਅਦ ਭਾਰਤ ਨੇ ਉਸ ’ਤੇ ਪਲਟਵਾਰ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News