ਆਬਾਦੀ ਦੇ ਲਿਹਾਜ਼ ਨਾਲ ਕੋਰੋਨਾ ਦੇ ਮਾਮਲਿਆਂ ''ਚ ਭਾਰਤ 9ਵੇਂ ਨੰਬਰ ''ਤੇ

Sunday, Jun 14, 2020 - 12:21 AM (IST)

ਆਬਾਦੀ ਦੇ ਲਿਹਾਜ਼ ਨਾਲ ਕੋਰੋਨਾ ਦੇ ਮਾਮਲਿਆਂ ''ਚ ਭਾਰਤ 9ਵੇਂ ਨੰਬਰ ''ਤੇ

ਨਵੀਂ ਦਿੱਲੀ - ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਭਾਂਵੇ ਹੀ ਭਾਰਤ ਨੂੰ ਹੁਣ ਚੌਥੇ ਨੰਬਰ 'ਤੇ ਦਿਖਾਇਆ ਜਾ ਰਿਹਾ ਹੈ ਪਰ ਜੇਕਰ ਅਸੀਂ ਆਬਾਦੀ ਦੇ ਅਨੁਪਾਤ ਵਿਚ ਦੇਸ਼ ਵਿਚ ਮੌਜੂਦ ਕੋਰੋਨਾ ਦੇ ਪਾਜ਼ੇਟਿਵ ਰੋਗੀਆਂ ਦੀ ਗਿਣਤੀ ਨੂੰ ਦੇਖੀਏ ਤਾਂ ਭਾਰਤ 10 ਪ੍ਰਮੁੱਖ ਦੇਸ਼ਾਂ ਵਿਚੋਂ 9ਵੇਂ ਨੰਬਰ 'ਤੇ ਹੈ। ਦੁਨੀਆ ਵਿਚ ਸਿਰਫ ਚੀਨ ਹੀ ਇਕ ਅਜਿਹਾ ਦੇਸ਼ ਹੈ ਜਿਥੇ ਭਾਰਤ ਦੇ ਮੁਕਾਬਲੇ ਹਾਲਾਤ ਥੋੜੇ ਬਿਹਤਰ ਹਨ ਜਦਕਿ ਅਮਰੀਕਾ ਅਤੇ ਯੂਰਪ ਤੋਂ ਇਲਾਵਾ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਹਾਲਾਤ ਭਾਰਤ ਦੇ ਮੁਕਾਬਲੇ ਬਦਤਰ ਹਨ।

ਦੁਨੀਆ ਦੀ ਆਬਾਦੀ ਕਰੀਬ 779 ਕਰੋੜ ਹੈ ਅਤੇ ਦੁਨੀਆ ਭਰ ਵਿਚ ਕੋਰੋਨਾ ਦੇ ਰੋਗੀਆਂ ਦੀ ਗਿਣਤੀ 77 ਲੱਖ 64 ਹਜ਼ਾਰ ਦੇ ਕਰੀਬ ਹੈ ਅਤੇ ਦੁਨੀਆ ਦੀ ਆਬਾਦੀ ਦੀ ਔਸਤ ਦੇ ਹਿਸਾਬ ਨਾਲ 10 ਲੱਖ ਲੋਕਾਂ ਦੇ ਪਿੱਛੇ 977 ਕੋਰੋਨਾ ਦੇ ਮਰੀਜ਼ ਹਨ। ਇਸ ਮਾਮਲੇ ਵਿਚ 33 ਕਰੋੜ ਦੀ ਆਬਾਦੀ ਵਾਲਾ ਅਮਰੀਕਾ ਨੰਬਰ ਇਕ 'ਤੇ ਆਉਂਦਾ ਹੈ। ਇਥੇ ਪ੍ਰਤੀ 10 ਲੱਖ ਲੋਕਾਂ ਦੇ ਪਿੱਛੇ ਕੋਰੋਨਾ ਦੇ 6420 ਮਰੀਜ਼ ਹਨ ਇਸ ਤਰ੍ਹਾਂ ਯੂਰਪ ਦੇ 48 ਦੇਸ਼ਾਂ ਦੀ ਕਰੀਬ 75 ਕਰੋੜ ਹੈ ਅਤੇ ਪੂਰੇ ਯੂਰਪ ਵਿਚ ਕੋਰੋਨਾ ਦੇ 21.84 ਲੱਖ ਮਾਮਲੇ ਹਨ ਅਤੇ ਇਥੇ ਪ੍ਰਤੀ 10 ਲੱਖ ਕੋਰੋਨਾ ਦੇ ਰੋਗੀਆਂ ਦੀ ਗਿਣਤੀ 2930 ਹੈ।

ਜਦਕਿ 138 ਕਰੋੜ ਦੀ ਆਬਾਦੀ ਵਾਲੇ ਭਾਰਤ ਵਿਚ ਕੋਰੋਨਾ ਦੇ 3.10 ਲੱਖ ਮਾਮਲੇ ਹਨ ਅਤੇ ਭਾਰਤ ਵਿਚ ਪ੍ਰਤੀ 10 ਲੱਖ ਲੋਕਾਂ ਦੇ ਪਿੱਛੇ 222 ਕੋਰੋਨਾ ਰੋਗੀ ਹਨ। ਇਸ ਮਾਮਲੇ ਵਿਚ ਚੀਨ 10ਵੇਂ ਨੰਬਰ 'ਤੇ ਹੈ ਜਿਥੇ 143 ਕਰੋੜ ਦੀ ਆਬਾਦੀ ਦੇ ਪਿੱਛੇ ਪ੍ਰਤੀ 10 ਲੱਖ ਕੋਰੋਨਾ ਦੇ 58 ਮਾਮਲੇ ਹਨ ਜਦਕਿ ਪਾਕਿਸਤਾਨ ਵਿਚ ਪ੍ਰਤੀ 10 ਲੱਖ ਕੋਰੋਨਾ ਮਾਮਲਿਆਂ ਦੀ ਗਿਣਤੀ 600 ਹੈ।


author

Khushdeep Jassi

Content Editor

Related News