ਭਾਰਤ ਨੇ ਅਰਮੇਨੀਆ ਨੂੰ ਸ਼ੁਰੂ ਕੀਤੀ ਪਿਨਾਕਾ ਹਥਿਆਰ ਪ੍ਰਣਾਲੀ ਦੀ ਸਪਲਾਈ

Monday, Nov 25, 2024 - 10:21 AM (IST)

ਭਾਰਤ ਨੇ ਅਰਮੇਨੀਆ ਨੂੰ ਸ਼ੁਰੂ ਕੀਤੀ ਪਿਨਾਕਾ ਹਥਿਆਰ ਪ੍ਰਣਾਲੀ ਦੀ ਸਪਲਾਈ

ਨੈਸ਼ਨਲ ਡੈਸਕ- ਭਾਰਤ ਦੇ ਪਿਨਾਕਾ ਰਾਕੇਟ ਸਿਸਟਮ 'ਚ ਦੁਨੀਆ ਦੇ ਕਈ ਦੇਸ਼ ਆਪਣੀ ਰੁਚੀ ਦਿਖਾ ਰਹੇ ਹਨ। ਇਨ੍ਹਾਂ ਸਾਰਿਆਂ ਦਰਮਿਆਨ 2 ਸਾਲ ਪਹਿਲੇ ਇਸ ਸਿਸਟਮ ਲਈ ਭਾਰਤ ਨਾਲ ਡੀਲ ਕਰਨ ਵਾਲੇ ਅਰਮੇਨੀਆ ਨੂੰ ਇਸ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਪਿਨਾਕਾ ਰਾਕੇਟ ਸਿਸਟਮ ਨਾਲ ਭਾਰਤ, ਅਰਮੇਨੀਆ ਨੂੰ ਆਕਾਸ਼ ਏਅਰ ਡਿਫੈਂਸ ਸਿਸਟਮ ਦੀ ਵੀ ਸਪਲਾਈ ਕਰ ਰਿਹਾ ਹੈ। ਰੱਖਿਆ ਸੂਤਰਾਂ ਅਨੁਸਾਰ ਪਿਨਾਕਾ ਮਲਟੀ ਬੈਰਲ ਰਾਕੇਟ ਲਾਂਚਰ ਦੀ ਪਹਿਲੀ ਖੇਪ ਅਰਮੇਨੀਆ ਪਹੁੰਚ ਚੁੱਕੀ ਹੈ। ਭਾਰਤ ਦੀ ਸਵਦੇਸ਼ੀ ਤਕਨੀਕ ਦੇ ਆਧਾਰ 'ਤੇ ਬਣਿਆ ਪਿਨਾਕਾ ਰਾਕੇਟ ਲਾਂਚਰ ਬੇਹੱਦ ਖ਼ਤਰਨਾਕ ਹਥਿਆਰ ਪ੍ਰਣਾਲੀ ਹੈ। ਇਸ ਦੇ ਰਾਕੇਟ 80 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਮਾਰ ਕਰਨ 'ਚ ਸਮਰੱਥ ਹੈ। 

ਭਾਰਤ ਦੇ ਪਿਨਾਕਾ ਸਿਸਟਮ 'ਚ ਅਰਮੇਨੀਆ ਹੀ ਨਹੀਂ ਸਗੋਂ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਅਤੇ ਯੂਰਪ ਦੇ ਦੇਸ਼ਾਂ ਨੇ ਵੀ ਆਪਣੀ ਦਿਲਚਸਪੀ ਦਿਖਾਈ ਹੈ। ਭਾਰਤ ਦੇ ਡੀ.ਆਰ.ਡੀ.ਓ. ਨੇ ਹਾਲ ਹੀ 'ਚ ਇਸ ਦੇ ਕਈ ਹੋਰ ਵੇਰੀਐਂਟਸ 'ਤੇ ਵੀ ਸਫ਼ਲ ਪ੍ਰੀਖਣ ਕੀਤਾ ਹੈ। ਭਾਰਤ ਦੇ ਇਸ ਦਮਦਾਰ ਰਾਕੇਟ ਸਿਸਟਮ ਦਾ ਨਿਰਮਾਣ ਨਾਗਪੁਰ ਦੀ ਸੋਲਰ ਇੰਡਸਟ੍ਰੀਡ ਦੀ ਇਕਾਨੋਮਿਕ ਐਕਸਪਲੋਸਿਲ ਲਿਮਟਿਡ ਅਤੇ ਸਰਕਾਰੀ ਮਲਕੀਅਤ ਵਾਲੀ ਇੰਡੀਆ ਲਿਮਟਿਡ ਕਰਦੀ ਹੈ। ਇਸ ਰਾਕੇਟ ਸਿਸਟਮ ਦਾ ਨਾਂ ਪਿਨਾਕਾ ਰੱਖਣ ਦੇ ਪਿੱਛੇ ਵੀ ਇਕ ਮਹੱਤਵਪੂਰਨ ਕਾਰਨ ਹੈ। ਦਰਅਸਲ ਹਿੰਦੂ ਧਰਮਗ੍ਰੰਥਾਂ 'ਚ ਭਗਵਾਨ ਸ਼ਿਵ ਦੇ ਧਨੁਸ਼ ਦਾ ਨਾਂ ਪਿਨਾਕਾ ਹੈ। ਉਸੇ ਦੇ ਆਧਾਰ 'ਤੇ ਇਸ ਦਾ ਨਾਂ ਪਿਨਾਕਾ ਰੱਖਿਆ ਗਿਆ ਹੈ। ਭਾਰਤ ਦੇ ਸੀਡੀਐੱਸ ਅਨਿਲ ਚੌਹਾਨ ਦੇ ਫਰਾਂਸ ਦੌਰੇ ਦੇ ਸਮੇਂ ਫਰਾਂਸ ਨੇ ਵੀ ਭਾਰਤ ਦੇ ਇਸ ਰਾਕੇਟ ਸਿਸਟਮ 'ਚ ਆਪਣੀ ਰੁਚੀ ਦਿਖਾਈ ਸੀ। ਭਾਰਤ ਸਰਕਾਰ ਲਗਾਤਾਰ ਭਾਰਤ ਤੋਂ ਰੱਖਿਆ ਉਦਯੋਗ ਨੂੰ ਵਧਾਉਣ 'ਚ ਆਪਣੀ ਰੁਚੀ ਦਿਖਾ ਰਹੀ ਹੈ। ਪਿਛਲੇ ਕੁਝ ਸਾਲਾਂ 'ਚ ਭਾਰਤ ਦਾ ਰੱਖਿਆ ਸਮੱਗਰੀ ਨਿਰਯਾਤ ਕਾਫ਼ੀ ਵਧਿਆ ਹੈ। ਭਾਰਤ ਦਾ ਰਾਕੇਟ ਸਿਸਟਮ ਅਤੇ ਭਾਰਤ ਦੀ ਬ੍ਰਹਮੋਸ ਮਿਜ਼ਾਈਲਾਂ ਦੀ ਮੰਗ ਦੁਨੀਆ ਦੇ ਕਈ ਦੇਸ਼ਾਂ 'ਚ ਵਧ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News