ਚੀਨ ਨੂੰ ਪਛਾੜ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਭਾਰਤ, ਜਾਣੋ ਕਿੰਨੀ ਹੋਈ 'Population'

04/19/2023 3:33:42 PM

ਨਵੀਂ ਦਿੱਲੀ- ਚੀਨ ਨੂੰ ਪਛਾੜ ਕੇ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ (UN) ਦੇ ਅੰਕੜਿਆਂ ਮੁਤਾਬਕ ਭਾਰਤ ਦੀ ਆਬਾਦੀ ਵੱਧ ਕੇ 142.86 ਕਰੋੜ ਹੋ ਗਈ ਹੈ ਅਤੇ ਉਹ ਚੀਨ ਨੂੰ ਪਿੱਛੇ ਛੱਡ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੇ ਗਲੋਬਲ ਆਬਾਦੀ 'ਡੈਸ਼ਬੋਰਡ' ਮੁਤਾਬਕ ਚੀਨ ਦੀ ਆਬਾਦੀ 142.57 ਕਰੋੜ ਹੈ। 

ਇਹ ਵੀ ਪੜ੍ਹੋ- ਭਲਕੇ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਸਮਾਂ ਤੇ ਕਿੰਨਾ ਰਹੇਗਾ ਇਸ ਦਾ ਅਸਰ

PunjabKesari

ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ ਨਵੀਂ ਰਿਪੋਰਟ ਮੁਤਾਬਕ ਭਾਰਤ ਦੀ 25 ਫ਼ੀਸਦੀ ਆਬਾਦੀ 0-14 ਉਮਰ ਵਰਗ ਦੀ ਹੈ, 18 ਫ਼ੀਸਦੀ 10 ਤੋਂ 9 ਉਮਰ ਵਰਗ, 26 ਫ਼ੀਸਦੀ 10 ਤੋਂ 24 ਉਮਰ ਵਰਗ, 68 ਫ਼ੀਸਦੀ 15 ਤੋਂ 64 ਉਮਰ ਵਰਗ ਦੀ ਅਤੇ 7 ਫ਼ੀਸਦੀ ਆਬਾਦੀ 65 ਫ਼ੀਸਦੀ ਤੋਂ ਵੱਧ ਉਮਰ ਵਰਗ ਦੀ ਹੈ। ਵੱਖ-ਵੱਖ ਏਜੰਸੀਆਂ ਦੇ ਅਨੁਮਾਨਾਂ ਮੁਤਾਬਕ ਭਾਰਤ ਦੀ ਆਬਾਦੀ ਕਰੀਬ 3 ਦਹਾਕਿਆਂ ਤੱਕ ਵੱਧਣ ਦੀ ਉਮੀਦ ਹੈ। ਇਹ 165 ਕਰੋੜ 'ਤੇ ਪਹੁੰਚਣ ਮਗਰੋਂ ਹੀ ਘਟਣੀ ਸ਼ੁਰੂ ਹੋਵੇਗੀ। ਮਾਹਰਾਂ ਮੁਤਾਬਕ ਭਾਰਤ ਦੀ ਆਬਾਦੀ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਵੱਖਰੀ ਹੈ। ਕੇਰਲ ਅਤੇ ਪੰਜਾਬ 'ਚ ਬਜ਼ੁਰਗ ਆਬਾਦੀ ਵੱਧ ਹੈ, ਜਦਕਿ ਬਿਹਾਰ ਅਤੇ ਉੱਤਰ ਪ੍ਰਦੇਸ਼ 'ਚ ਨੌਜਵਾਨ ਆਬਾਦੀ ਵੱਧ ਹੈ। 

ਇਹ ਵੀ ਪੜ੍ਹੋ- ਅਲੀ ਮੁਹੰਮਦ ਦੇ ਬਣਾਏ ਲੱਕੜ ਦੇ ਭਾਂਡਿਆਂ ਨੇ ਖੱਟੀ ਪ੍ਰਸਿੱਧੀ, ਵਿਦੇਸ਼ਾਂ 'ਚ ਹੋਣ ਲੱਗੀ ਡਿਮਾਂਡ

PunjabKesari

ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ ਭਾਰਤ ਦੀ ਪ੍ਰਤੀਨਿਧੀ ਅਤੇ ਭੂਟਾਨ ਦੀ 'ਕੰਟਰੀ ਡਾਇਰੈਕਟ' ਐਂਡਰੀਆ ਵੋਜਨਰ ਨੇ ਕਿਹਾ ਕਿ ਭਾਰਤ ਦੇ 1.4 ਬਿਲੀਅਨ ਲੋਕਾਂ ਨੂੰ 1.4 ਬਿਲੀਅਨ ਮੌਕਿਆਂ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਦੇਸ਼ ਦੀ 25.4 ਕਰੋੜ ਦੀ ਸਭ ਤੋਂ ਵੱਡੀ ਆਬਾਦੀ ਨੌਜਵਾਨਾਂ (15 ਤੋਂ 24 ਸਾਲ ਦੀ ਉਮਰ ਵਰਗ) ਹੈ।  ਇਹ ਨਵੀਨਤਾ, ਨਵੀਂ ਸੋਚ ਅਤੇ ਟਿਕਾਊ ਹੱਲ ਦਾ ਇਕ ਸਰੋਤ ਹੋ ਸਕਦਾ ਹੈ।

ਇਹ ਵੀ ਪੜ੍ਹੋ-  'ਅੱਜ ਬਿਲਕਿਸ ਬਾਨੋ ਹੈ ਤਾਂ ਕੱਲ ਕੋਈ ਹੋਰ ਹੋਵੇਗਾ', ਦੋਸ਼ੀਆਂ ਦੀ ਰਿਹਾਈ 'ਤੇ SC ਤੋਂ ਸਰਕਾਰ ਨੂੰ ਫ਼ਟਕਾਰ


Tanu

Content Editor

Related News