ਅਸੀਂ ਨਕਸਲਵਾਦ ਨੂੰ ਖਤਮ ਕਰਨ ਦੀ ਕੰਢੇ ’ਤੇ : ਸ਼ਾਹ

Saturday, Dec 02, 2023 - 11:46 AM (IST)

ਹਜ਼ਾਰੀਬਾਗ (ਝਾਰਖੰਡ), (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਨਕਸਲਵਾਦ ਨੂੰ ਖਤਮ ਕਰਨ ਦੇ ਕੰਢੇ ’ਤੇ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਸ ਲੜਾਈ ਨੂੰ ਜਿੱਤਣ ਲਈ ਦ੍ਰਿੜ ਸੰਕਲਪ ਹੈ।

ਸ਼ਾਹ ਸ਼ੁੱਕਰਵਾਰ ਇੱਥੇ ਬੀ. ਐੱਸ. ਐੱਫ. ਦੇ 59ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। 1965 ਵਿੱਚ ਅੱਜ ਦੇ ਦਿਨ ਲਗਭਗ 2.65 ਲੱਖ ਜਵਾਨਾਂ ਵਾਲੀ ਬੀ. ਐੱਸ. ਐੱਫ. ਦਾ ਗਠਨ ਕੀਤਾ ਗਿਆ ਸੀ। ਸ਼ਾਹ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਨਕਸਲੀ ਹਿੰਸਾ ਦੀਆਂ ਘਟਨਾਵਾਂ ’ਚ 52 ਫੀਸਦੀ ਕਮੀ ਆਈ ਹੈ। ਇਨ੍ਹਾਂ ਘਟਨਾਵਾਂ ’ਚ ਹੋਣ ਵਾਲੀਆਂ ਮੌਤਾਂ ’ਚ ਵੀ 70 ਫੀਸਦੀ ਕਮੀ ਆਈ ਹੈ । ਪੀੜਤ ਜ਼ਿਲਿਆਂ ਦੀ ਗਿਣਤੀ 96 ਤੋਂ ਘੱਟ ਕੇ 45 ਰਹਿ ਗਈ ਹੈ। ਖੱਬੇ ਪੱਖੀ ਅੱਤਵਾਦ ਤੋਂ ਪੀੜਤ ਪੁਲਸ ਥਾਣਾ ਖੇਤਰਾਂ ਦੀ ਗਿਣਤੀ 495 ਤੋਂ ਘਟ ਕੇ 176 ਰਹਿ ਗਈ ਹੈ।


Rakesh

Content Editor

Related News