ਚੀਨੀ ਸਰਹੱਦ ਤੱਕ ਵਿਛੇਗੀ ਭਾਰਤ ਦੀ ਰੇਲਵੇ ਲਾਈਨ
Friday, Feb 17, 2023 - 11:37 AM (IST)
ਨਵੀਂ ਦਿੱਲੀ- ਸਰਕਾਰ ਨੇ ਰੇਲਵੇ ਦੇ ਮਾਧਿਅਮ ਨਾਲ ਗੁਆਂਢੀ ਦੇਸ਼ ਚੀਨ, ਨੇਪਾਲ, ਬੰਗਲਾਦੇਸ਼, ਮਿਆਂਮਾਰ ਅਤੇ ਭੂਟਾਨ ਨਾਲ ਸੰਪਰਕ ਨੂੰ ਸਸ਼ਕਤ ਬਣਾਉਣ ਦੀਆਂ ਯੋਜਨਾਵਾਂ ਨੂੰ ਚਲਾਉਣ ਦਾ ਫੈਸਲਾ ਕੀਤਾ ਹੈ ਜਿਸ ਵਿਚ ਸਿੱਕਮ ਵਿਚ ਤਿੱਬਤ ਦੀ ਸਰਹੱਦ ’ਤੇ ਨਾਥੂ ਲਾ ਦੱਰੇ ਤੱਕ ਰੇਲਵੇ ਲਾਈਨ ਵਿਛਾਉਣ ਦੀ ਯੋਜਨਾ ਸ਼ਾਮਲ ਹੈ।
ਸੂਤਰਾਂ ਮੁਤਾਬਕ ਇਸ ਵਾਰ ਬਜਟ ਵਿਚ ਰੇਲਵੇ ਦੇ ਪ੍ਰਾਵਧਾਨਾਂ ਵਿਚ ਨੇਪਾਲ ਨਾਲ 7 ਰੇਲਵੇ ਲਿੰਕ, ਭੂਟਾਨ ਦੇ ਨਾਲ ਦੋ ਲਿੰਕ, ਮਿਆਂਮਾਰ ਨਾਲ ਘੱਟ ਤੋਂ ਘੱਟ ਇਕ ਅਹਿਮ ਲਿੰਕ ਅਤੇ ਬੰਗਲਾਦੇਸ਼ ਦੀ ਚਟਗਾਓਂ ਬੰਦਰਗਾਹ ਨਾਲ ਤ੍ਰਿਪੁਰਾ ਦੇ ਬਿਲੋਨੀਆ ਤੱਕ ਰੇਲਵੇ ਲਿੰਕ ਤੋਂ ਇਲਾਵਾ ਸਿੱਕਮ ਵਿਚ ਰੰਗਪੋ ਤੋਂ ਗੰਗਟੋਕ ਤੱਕ 69 ਕਿਲੋਮੀਟਰ ਲੰਬਾ ਅਤੇ ਗੰਗਟੋਕ ਤੋਂ ਨਾਥੂ ਲਾ ਤੱਕ 260 ਕਿਲੋਮੀਟਰ ਤੱਕ ਰੇਲਵੇ ਲਿੰਕ ਦੇ ਸੰਪਰਕ ਲਈ ਸ਼ੁਰੂਆਤੀ ਸਰਵੇਖਣ ਲਈ ਲੋੜੀਂਦੀ ਰਾਸ਼ੀ ਵੰਡੀ ਗਈ ਹੈ। ਇਹ ਰੇਲਵੇ ਲਿੰਕ ਭਾਰਤ ਦੀ ਰਣਨੀਤਕ ਲੋੜਾਂ ਨੂੰ ਪੂਰਾ ਕਰੇਗਾ ਅਤੇ ਨਾਲ ਹੀ ਸ਼ਾਂਤੀ ਮੌਕੇ ਤਿੱਬਤ ਦੇ ਨਾਲ ਸਰਹੱਦੀ ਵਪਾਰ ਦੇ ਵਿਸਤਾਰ ਦੇ ਮੌਕੇ ਵੀ ਖੋਲ੍ਹੇਗਾ।