ਭਾਰਤ ਨੇ ਮਿਆਂਮਾਰ ''ਚ ਤਖਤਾਪਲਟ ''ਤੇ ਚਿੰਤਾ ਜ਼ਾਹਰ ਕੀਤੀ, ਹਾਲਾਤ ''ਤੇ ਨੇੜਿਓਂ ਰੱਖ ਰਿਹੈ ਨਜ਼ਰ

Monday, Feb 01, 2021 - 01:01 PM (IST)

ਭਾਰਤ ਨੇ ਮਿਆਂਮਾਰ ''ਚ ਤਖਤਾਪਲਟ ''ਤੇ ਚਿੰਤਾ ਜ਼ਾਹਰ ਕੀਤੀ, ਹਾਲਾਤ ''ਤੇ ਨੇੜਿਓਂ ਰੱਖ ਰਿਹੈ ਨਜ਼ਰ

ਨਵੀਂ ਦਿੱਲੀ- ਭਾਰਤ ਨੇ ਮਿਆਂਮਾਰ 'ਚ ਫ਼ੌਜ ਤਖਤਾਪਲਟ ਅਤੇ ਸੀਨੀਅਰ ਨੇਤਾਵਾਂ ਨੂੰ ਹਿਰਾਸਤ 'ਚ ਲਏ ਜਾਣ ਨੂੰ ਲੈ ਕੇ ਸੋਮਵਾਰ ਨੂੰ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਸ ਨੇ ਉਸ ਦੇਸ਼ 'ਚ ਸੱਤਾ ਦੇ ਲੋਕਤੰਤਰੀ ਤਰੀਕੇ ਨਾਲ ਤਬਾਦਲੇ ਦਾ ਹਮੇਸ਼ਾ ਸਮਰਥਨ ਕੀਤਾ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਮਿਆਂਮਾਰ 'ਚ ਹਾਲਾਤ 'ਤੇ ਨਜ਼ਦੀਕੀ ਨਾਲ ਨਜ਼ਰ ਰੱਖ ਰਿਹਾ ਹੈ। ਮੰਤਰਾਲਾ ਨੇ ਮਿਆਂਮਾਰ ਦੇ ਘਟਨਾਕ੍ਰਮਾਂ 'ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਭਾਰਤ ਮਿਆਂਮਾਰ 'ਚ ਲੋਕੰਤਤਰੀ ਤਰੀਕੇ ਨਾਲ ਸੱਤਾ ਦੇ ਤਬਾਦਲੇ ਦੀ ਪ੍ਰਕਿਰਿਆ ਦਾ ਹਮੇਸ਼ਾ ਸਮਰਥਕ ਰਿਹਾ ਹੈ।'' ਉਸ ਨੇ ਇਕ ਬਿਆਨ 'ਚ ਕਿਹਾ,''ਸਾਡਾ ਮੰਨਣਾ ਹੈ ਕਿ ਕਾਨੂੰਨ ਦੇ ਸ਼ਾਸਨ ਅਤੇ ਲੋਕਤੰਤਰੀ ਪ੍ਰਕਿਰਿਆ ਦਾ ਪਾਲਣ ਹੋਣਾ ਚਾਹੀਦਾ। ਅਸੀਂ ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।''

ਇਹ ਵੀ ਪੜ੍ਹੋ : ਮਿਆਂਮਾਰ 'ਚ ਤਖਤਾਪਲਟ, ਇੰਟਰਨੈੱਟ ਤੇ ਮੋਬਾਇਲ ਸੇਵਾ ਬੰਦ ਅਤੇ ਐਮਰਜੈਂਸੀ ਘੋਸ਼ਿਤ

ਦੱਸਣਯੋਗ ਹੈ ਕਿ ਮਿਆਂਮਾਰ 'ਚ ਫ਼ੌਜ ਨੇ ਸੋਮਵਾਰ ਨੂੰ ਤਖਤਾਪਲਟ ਕੀਤਾ ਅਤੇ ਦੇਸ਼ ਦੀ ਸੀਨੀਅਰ ਨੇਤਾ ਆਂਗ ਸਾਨ ਸੂ ਚੀ ਨੂੰ ਹਿਰਾਸਤ 'ਚ ਲੈ ਲਿਆ। ਮੀਡੀਆ 'ਚ ਆਈਆਂ ਖ਼ਬਰਾਂ ਅਨੁਸਾਰ ਮਿਆਂਮਾਰ ਫ਼ੌਜ ਦੀ ਜ਼ਿੰਮੇਵਾਰੀ ਵਾਲੇ ਮਯਾਵਾਡੀ ਟੀਵੀ ਨੇ ਸੋਮਵਾਰ ਸਵੇਰੇ ਐਲਾਨ ਕੀਤਾ ਕਿ ਫ਼ੌਜ ਨੇ ਇਕ ਸਾਲ ਲਈ ਦੇਸ਼ ਦਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ ਹੈ। ਮੀਡੀਆ 'ਚ ਆਈਆਂ ਖ਼ਬਰਾਂ 'ਚ ਸੱਤਾਧਾਰੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐੱਨ.ਐੱਲ.ਡੀ.) ਦੇ ਬੁਲਾਰੇ ਦੇ ਹਵਾਲੇ ਤੋਂ ਕਿਹਾ ਗਿਆ ਕਿ ਸੋਮਵਾਰ ਸਵੇਰੇ ਮਿਆਂਮਾਰ ਦੀ ਨੇਤਾ ਸੂ ਚੀ ਅਤੇ ਸੱਤਾਧਾਰੀ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।


author

DIsha

Content Editor

Related News