ਦੇਸ਼ ’ਚ ਕੋਰੋਨਾ ਦੇ ਇਕ ਦਿਨ ’ਚ 3,275 ਨਵੇਂ ਮਾਮਲੇ ਆਏ, 55 ਲੋਕਾਂ ਨੇ ਤੋੜਿਆ ਦਮ

05/05/2022 11:16:39 AM

ਨਵੀਂ ਦਿੱਲੀ- ਭਾਰਤ ’ਚ ਇਕ ਦਿਨ ’ਚ ਕੋਵਿਡ-19 ਦੇ 3,275 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ 55 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ’ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਪੀੜਤ ਹੋ ਚੁੱਕੇ ਲੋਕਾਂ ਦੀ ਗਿਣਤੀ 4,30,91,393 ਹੋ ਗਈ ਹੈ। ਉੱਥੇ ਹੀ ਜੇਰੇ ਇਲਾਜ ਮਰੀਜ਼ਾਂ ਦਾ ਅੰਕੜਾ ਵਧ ਕੇ 19,719 ’ਤੇ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ- ਵੱਡਾ ਖ਼ਤਰਾ: ਅਗਲੇ 50 ਸਾਲਾਂ ’ਚ ਇਨਸਾਨ ਤੱਕ ਪੁੱਜ ਸਕਦੇ ਹਨ 15 ਹਜ਼ਾਰ ਵਾਇਰਸ

PunjabKesari

ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਵਾਇਰਸ ਨਾਲ 55 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5,23,975 ਹੋ ਗਈ ਹੈ। ਇਨ੍ਹਾਂ 55 ਮਾਮਲਿਆਂ ’ਚੋਂ 52 ਮਾਮਲੇ ਕੇਰਲ ’ਚ ਸਾਹਮਣੇ ਆਏ ਹਨ। ਹਰਿਆਣਾ, ਰਾਜਸਥਾਨ ਅਤੇ ਦਿੱਲੀ ’ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 98.74 ਫ਼ੀਸਦੀ ਹੈ। ਦੇਸ਼ ’ਚ ਹੁਣ ਤਕ ਕੁੱਲ 4,25,47,699 ਲੋਕ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਕੋਰੋਨਾ ਨਾਲ ਮੌਤ ਦਰ 1.22 ਫ਼ੀਸਦੀ ਹੈ। 

ਇਹ ਵੀ ਪੜ੍ਹੋ- ਕੋਰੋਨਾ ਨੇ ਮੁੜ ਵਧਾਈ ਚਿੰਤਾ, 3200 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਜੇਕਰ ਰਾਸ਼ਟਰ ਵਿਆਪੀ ਟੀਕਾਕਰਨ ਮੁਹਿੰਮ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਲੋਕਾਂ ਨੂੰ ਕੋਵਿਡ-19 ਰੋਕੂ ਟੀਕਿਆਂ ਦੀਆਂ189.63 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। 16 ਮਾਰਚ ਤੋਂ ਸ਼ੁਰੂ ਹੋਏ 12-14 ਸਾਲ ਦੀ ਉਮਰ ਵਰਗ ਲਈ ਕੋਵਿਡ-19 ਟੀਕਾਕਰਨ ਦੇ ਤਹਿਤ, 2.97 ਕਰੋੜ (2,97,07,359) ਤੋਂ ਵੱਧ ਬਾਲਗਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ 4,23,430 ਕੋਵਿਡ-19 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ 83.93 ਕਰੋੜ (83,93,79,007) ਤੋਂ ਵੱਧ ਟੈਸਟ ਕੀਤੇ ਹਨ।


Tanu

Content Editor

Related News