ਅਮਰੀਕਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭੇਜਣ ਦੇ ਮਾਮਲੇ 'ਚ ਭਾਰਤ ਮੋਹਰੀ

Monday, Nov 18, 2024 - 07:09 PM (IST)

ਅਮਰੀਕਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭੇਜਣ ਦੇ ਮਾਮਲੇ 'ਚ ਭਾਰਤ ਮੋਹਰੀ

ਨਵੀਂ ਦਿੱਲੀ (ਏਜੰਸੀ)- ਪਿਛਲੇ 15 ਸਾਲਾਂ ਵਿਚ ਪਹਿਲੀ ਵਾਰ ਭਾਰਤ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਵਾਲਾ ਦੇਸ਼ ਬਣ ਕੇ ਉਭਰਿਆ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ ‘ਓਪਨ ਡੋਰ ਰਿਪੋਰਟ-2024’ ਮੁਤਾਬਕ ਇਸ ਸਮੇਂ 3.3 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਪੜ੍ਹ ਰਹੇ ਹਨ।ਅਕਾਦਮਿਕ ਸਾਲ 2022-23 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਦੇ ਮਾਮਲੇ 'ਚ ਚੀਨ ਪਹਿਲੇ, ਜਦਕਿ ਭਾਰਤ ਦੂਜੇ ਸਥਾਨ 'ਤੇ ਰਿਹਾ ਸੀ। 'ਓਪਨ ਡੋਰ ਰਿਪੋਰਟ' ਦੇ ਅਨੁਸਾਰ, ਅਕਾਦਮਿਕ ਸਾਲ 2023-24 ਵਿੱਚ ਅਮਰੀਕਾ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ  "ਰਿਕਾਰਡ" 3,31,602 ਤੱਕ ਪਹੁੰਚ ਗਈ ਹੈ। ਇਹ ਸੰਖਿਆ ਅਕਾਦਮਿਕ ਸਾਲ 2022-23 ਦੇ ਮੁਕਾਬਲੇ 23 ਫ਼ੀਸਦੀ ਜ਼ਿਆਦਾ ਹੈ, ਜਦੋਂ 2,68,923 ਭਾਰਤੀ ਵਿਦਿਆਰਥੀ ਅਮਰੀਕੀ ਵਿਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੇ ਸਨ।

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਨੇ ਨਾਈਜੀਰੀਆ ਦੇ ਰਾਸ਼ਟਰਪਤੀ ਨੂੰ ਤੋਹਫ਼ੇ 'ਚ ਦਿੱਤਾ ਚਾਂਦੀ ਦਾ ਪੰਚਾਮ੍ਰਿਤ ਕਲਸ਼

'ਓਪਨ ਡੋਰ ਰਿਪੋਰਟ' 'ਤੇ ਅਮਰੀਕੀ ਦੂਤਘਰ ਵੱਲੋਂ ਸਾਂਝੇ ਕੀਤੇ ਗਏ ਨੋਟ ਅਨੁਸਾਰ, 'ਭਾਰਤ ਹੁਣ ਅਮਰੀਕਾ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭੇਜਣ ਵਾਲਾ ਦੇਸ਼ ਬਣ ਗਿਆ ਹੈ। ਅਮਰੀਕਾ ਵਿੱਚ ਪੜ੍ਹ ਰਹੇ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 29 ਫ਼ੀਸਦੀ ਭਾਰਤ ਦੇ ਹਨ।' ਨੋਟ ਵਿੱਚ ਕਿਹਾ ਗਿਆ ਹੈ, “2008-09 ਤੋਂ ਬਾਅਦ ਭਾਰਤ ਪਹਿਲੀ ਵਾਰ ਅਮਰੀਕਾ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭੇਜਣ ਵਾਲੇ ਦੇਸ਼ ਵਜੋਂ ਉਭਰਿਆ ਹੈ। 3,31,602 ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਪੜ੍ਹ ਰਹੇ ਹਨ ਅਤੇ ਇਹ ਗਿਣਤੀ ਹੁਣ ਤੱਕ ਦੀ ਸਭ ਤੋਂ ਵੱਧ ਹੈ।'

ਇਹ ਵੀ ਪੜ੍ਹੋ: UK ਦੀ ਸੰਸਦ ’ਚ ਸਿੱਖ ਨੇ ਰਚਿਆ ਇਤਿਹਾਸ

'ਓਪਨ ਡੋਰਜ਼ ਰਿਪੋਰਟ' ਵਿੱਚ ਦਿੱਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ਅਕਾਦਮਿਕ ਸਾਲ 2023-24 ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਵਾਲੇ ਚੋਟੀ ਦੇ 5 ਦੇਸ਼ਾਂ ਵਿੱਚ  ਭਾਰਤ ਤੋਂ ਇਲਾਵਾ ਚੀਨ (2,77,398), ਦੱਖਣੀ ਕੋਰੀਆ ( 43,149), ਕੈਨੇਡਾ (28,998) ਅਤੇ ਤਾਈਵਾਨ (23,157) ਸ਼ਾਮਲ। ਅਮਰੀਕਾ ਵਿੱਚ ਅਕਾਦਮਿਕ ਸੈਸ਼ਨ ਆਮ ਤੌਰ 'ਤੇ ਸਤੰਬਰ ਵਿੱਚ ਸ਼ੁਰੂ ਹੁੰਦਾ ਹੈ ਅਤੇ ਮਈ ਤੱਕ ਜਾਰੀ ਰਹਿੰਦਾ ਹੈ। ਰਿਪੋਰਟ ਦੇ ਅਨੁਸਾਰ, ਭਾਰਤ ਲਗਾਤਾਰ ਦੂਜੇ ਸਾਲ ਅਮਰੀਕਾ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਗ੍ਰੈਜੂਏਟ (ਮਾਸਟਰ ਅਤੇ ਪੀਐਚਡੀ ਪੱਧਰ ਦੇ ਵਿਦਿਆਰਥੀ) ਭੇਜਣ ਵਾਲੇ ਦੇਸ਼ ਵਜੋਂ ਉੱਭਰਿਆ ਹੈ।

ਇਹ ਵੀ ਪੜ੍ਹੋ: ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਕਲੋਰੀਨ ਗੈਸ ਹੋਈ ਲੀਕ, 60 ਲੋਕ ਹਸਪਤਾਲ 'ਚ ਦਾਖ਼ਲ

ਇਸ ਵਿਚ ਕਿਹਾ ਗਿਆ ਹੈ ਕਿ 2023-24 ਵਿਚ ਅਮਰੀਕੀ ਵਿਦਿਅਕ ਸੰਸਥਾਵਾਂ ਵਿਚ ਦਾਖਲਾ ਲੈਣ ਵਾਲੇ ਭਾਰਤੀ ਗ੍ਰੈਜੂਏਟਾਂ ਦੀ ਗਿਣਤੀ ਪਿਛਲੇ ਅਕਾਦਮਿਕ ਸਾਲ ਨਾਲੋਂ 19 ਫ਼ੀਸਦੀ ਵਧ ਕੇ 1,96,567 ਹੋ ਗਈ ਹੈ। ਰਿਪੋਰਟ ਮੁਤਾਬਕ ਅਮਰੀਕਾ 'ਚ ਭਾਰਤ ਦੇ ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ਵੀ 13 ਫ਼ੀਸਦੀ ਵਧ ਕੇ 36,053 ਹੋ ਗਈ, ਜਦਕਿ ਗੈਰ-ਡਿਗਰੀ ਵਿਦਿਆਰਥੀਆਂ ਦੀ ਗਿਣਤੀ 28 ਫ਼ੀਸਦੀ ਘੱਟ ਕੇ 1,426 'ਤੇ ਆ ਗਈ। ਇੰਟਰਨੈਸ਼ਨਲ ਐਜੂਕੇਸ਼ਨ ਵੀਕ (ਆਈ.ਈ.ਡਬਲਿਊ.) ਦੀ ਸ਼ੁਰੂਆਤ ਦੇ ਮੌਕੇ 'ਤੇ 'ਓਪਨ ਡੋਰ ਰਿਪੋਰਟ' ਜਾਰੀ ਕੀਤੀ ਗਈ ਹੈ। IEW ਦਾ ਉਦੇਸ਼ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਸਿੱਖਿਆ ਅਤੇ ਵਿਦਿਅਕ ਅਦਾਨ-ਪ੍ਰਦਾਨ ਦੇ ਲਾਭਾਂ ਨੂੰ ਉਜਾਗਰ ਕਰਨਾ ਹੈ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪੰਕਜ ਲਾਂਬਾ ਦੀ ਭਾਲ 'ਚ ਜੁਟੀ ਲੰਡਨ ਪੁਲਸ, ਤਸਵੀਰ ਕੀਤੀ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News