ਹੁਣ ਆਵਾਜ਼, ਸਾਹ ਨਾਲ ਕੋਰੋਨਾ ਟੈਸਟ ਦੀ ਤਿਆਰੀ, ਮਿੰਟਾਂ 'ਚ ਆਉਣਗੇ ਨਤੀਜੇ

07/25/2020 2:47:37 PM

ਨਵੀਂ ਦਿੱਲੀ (ਇੰਟ.) : ਭਾਰਤ ਅਤੇ ਇਜ਼ਰਾਇਲ ਦੋਵਾਂ ਦੇਸ਼ਾਂ ਨੇ ਮਿਲ ਕੇ ਕੁੱਝ 4 ਨਵੇਂ ਟੈਸਟ ਦੇ ਤਰੀਕਿਆਂ 'ਤੇ ਕੰਮ ਕੀਤਾ ਹੈ। ਇਨ੍ਹਾਂ ਦੇ ਟੈਸਟ ਦੇ ਤਰੀਕਿਆਂ ਦੀ ਟੈਸਟਿੰਗ ਭਾਰਤ 'ਚ ਹੀ ਹੋਵੇਗੀ। ਜੇਕਰ ਤਰੀਕੇ ਸਫ਼ਲ ਹੋਏ ਤਾਂ ਭਾਰਤ 'ਚ ਹੀ ਕਿਟ ਬਣਾਈ ਜਾਵੇਗੀ ਅਤੇ ਦੋਵੇਂ ਦੇਸ਼ ਇਸ ਦੀ ਮਾਰਕੀਟਿੰਗ ਕਰਨਗੇ। ਟੈਸਟ ਦੇ ਇਨ੍ਹਾਂ ਤਰੀਕਿਆਂ 'ਚ ਆਵਾਜ਼ ਅਤੇ ਸਾਹ ਸਾਹ ਜ਼ਰੀਏ ਕੋਰੋਨਾ ਦਾ ਪਤਾ ਲਗਾਉਣ ਦੀ ਤਕਨੀਕ ਹੈ।

ਇਸੋਥਰਮਲ ਟੈਸਟਿੰਗ
ਇਹ ਇਕ ਬਾਇਓਕੈਮੀਕਲ ਟੈਸਟਿੰਗ ਹੈ। ਇਸ ਵਿਚ ਥੁੱਕ ਜਾਂ ਲਾਰ ਦੇ ਸੈਂਪਲ ਦੀ ਜਾਂਚ ਨਾਲ ਵਾਇਰਸ ਦਾ ਪਤਾ ਲੱਗਦਾ ਹੈ। ਇਸ ਦੇ ਲਈ ਬਣੀ ਕਿੱਟ ਬਹੁਤ ਸਸਤੀ ਦੱਸੀ ਜਾਂਦੀ ਹੈ, ਜਿਸ ਦਾ ਨਤੀਜਾ ਵੀ ਸਿਰਫ 30 ਮਿੰਟਾਂ 'ਚ ਆ ਜਾਂਦਾ ਹੈ।

ਵੁਆਏਸ ਟੈਸਟ
ਇਸ ਵਿਚ ਆਵਾਜ਼ ਦਾ ਆਨਲਾਈਨ ਟੈਸਟ ਕੀਤਾ ਜਾਂਦਾ ਹੈ। ਪੂਰਾ ਰੋਲ ਆਰਟੀਫੀਸ਼ਲ ਇੰਟੈਲੀਜੈਂਸ ਦਾ ਹੈ। ਟੈਸਟ ਵਿਅਕਤੀ ਦੀ ਆਵਾਜ਼ ਦੀ ਰਿਕਾਰਡਿੰਗ ਨੂੰ ਐਨਾਲਾਈਜ ਕਰਦਾ ਹੈ। ਦੇਖਦਾ ਹੈ ਕਿ ਉਸ ਵਿਚ ਕੀ ਕੁਝ ਬਦਲਾਅ ਹੈ।

ਇਹ ਵੀ ਪੜ੍ਹੋ : ਰਾਹਤ ਦੀ ਖ਼ਬਰ: ਭਾਰਤ 'ਚ ਲਾਂਚ ਹੋਈ ਕੋਰੋਨਾ ਦੇ ਇਲਾਜ 'ਚ ਸਹਾਈ ਹੋਣ ਵਾਲੀ ਸਭ ਤੋਂ ਸਸਤੀ ਦਵਾਈ

ਬ੍ਰੀਥਐਨਾਲਾਈਜਰ ਟੈਸਟ
ਇਸ ਵਿਚ ਟੈਰਾਹਟਰਜ ਦੀ ਮਦਦ ਨਾਲ ਟੈਸਟ ਹੁੰਦਾ ਹੈ। ਟੀ. ਐੱਚ. ਜੈੱਡ. ਵੇਵ ਨਾਲ ਵਾਇਰਸ ਦਾ ਪਤਾ ਲਗਾਇਆ ਜਾਂਦਾ ਹੈ। ਇਸ ਵਿਚ ਇਕ ਯੰਤਰ 'ਚ ਵਿਅਕਤੀ ਦੇ ਸਾਹ ਦਾ ਸੈਂਪਲ ਲਿਆ ਜਾਂਦਾ ਹੈ। ਫਿਰ ਆਰਟੀਫੀਸ਼ਲ ਇੰਟੈਲੀਡੈਂਸ ਨਾਲ ਉਸ ਦੀ ਜਾਂਚ ਹੁੰਦੀ ਹੈ।

​ਏਸਿਡ ਨਾਲ ਟੈਸਟ
ਜੀ ਹਾਂ, ਹੁਣ ਏਸਿਡ ਦੀ ਮਦਦ ਨਾਲ ਵੀ ਕੋਰੋਨਾ ਟੈਸਟਿੰਗ ਹੋਵੇਗੀ। ਪੋਲੀਅਮੀਨੋ ਏਸਿਡ ਨਾਲ ਬਾਇਓਕੈਮੀਕਲ ਤਰੀਕੇ ਨਾਲ ਕੋਰੋਨਾ ਟੈਸਟ ਹੁੰਦਾ ਹੈ। ਇਸ ਵਿਚ ਥੁੱਕ 'ਚ ਮੌਜੂਦ ਕੋਰੋਨਾ ਵਾਇਰਸ ਪ੍ਰੋਟੀਨ ਦੀ ਜਾਣਕਾਰੀ ਮਿਲਦੀ ਹੈ। ਜੇਕਰ ਸਾਰੇ ਯੰਤਰ ਹੋਣ ਤਾਂ ਕੁਝ ਹੀ ਮਿੰਟਾਂ 'ਚ ਕੋਰੋਨਾ ਦੀ ਜਾਂਚ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਵਿਅਕਤੀ ਨੇ ਪ੍ਰਾਈਵੇਟ ਪਾਰਟ 'ਤੇ ਲਗਾਇਆ ਫੇਸ ਮਾਸਕ, ਘੁੰਮ ਆਇਆ ਪੂਰਾ ਬਾਜ਼ਾਰ


cherry

Content Editor

Related News