ਸਾਨੂੰ ਛੱਡ ਕੇ ਭਾਰਤ ਕਰ ਰਿਹਾ ਸਾਰਿਆਂ ਨਾਲ ਗੱਲਾਬਤ : ਨੇਪਾਲ

08/01/2020 3:13:53 AM

ਕਾਠਮੰਡੂ - ਭਾਰਤ ਦੇ ਨਾਲ ਸਰਹੱਦੀ ਵਿਵਾਦ ਮੁੱਦੇ ਨੂੰ ਭੜਕਾਉਣ ਤੋਂ ਬਾਅਦ ਨੇਪਾਲ ਹੁਣ ਨਵੀਂ ਚਾਲ ਚੱਲ ਰਿਹਾ ਹੈ। ਨੇਪਾਲੀ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਾਲੀ ਨੇ ਮੀਡੀਆ ਬ੍ਰੀਫਿੰਗ ਵਿਚ ਦੋਸ਼ ਲਾਇਆ ਕਿ ਕੋਰੋਨਾ ਕਾਲ ਵਿਚ ਭਾਰਤ ਅਮਰੀਕਾ, ਆਸਟ੍ਰੇਲੀਆ ਅਤੇ ਚੀਨ ਸਮੇਤ ਕਈ ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਹੈ, ਪਰ ਸਾਡੇ ਨਾਲ ਨਹੀਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਕਾਰਨ ਸਾਡੇ ਕੋਲ ਦੇਸ਼ ਦਾ ਨਕਸ਼ਾ ਪ੍ਰਕਾਸ਼ਿਤ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ।

ਨੇਪਾਲੀ ਵਿਦੇਸ਼ ਮੰਤਰੀ ਦਾ ਭਾਰਤ 'ਤੇ ਨਿਸ਼ਾਨਾ
ਉਨ੍ਹਾਂ ਨੇ ਦਾਅਵਾ ਕੀਤਾ ਕਿ ਜਦ ਭਾਰਤ ਨੇ ਨਵੰਬਰ 2019 ਵਿਚ ਆਪਣੇ ਰਾਜਨੀਤਿਕ ਨਕਸ਼ੇ ਦੇ 8ਵੇਂ ਐਡੀਸ਼ਨ ਨੂੰ ਪ੍ਰਕਾਸ਼ਿਤ ਕੀਤਾ, ਤਾਂ ਇਸ ਵਿਚ ਨੇਪਾਲ ਦਾ ਕਾਲਾਪਾਣੀ, ਲਿਪੁਲੇਖ ਅਤੇ ਲਿਮਪੀਆਧੁਰਾ ਦਾ ਖੇਤਰ ਸ਼ਾਮਲ ਸੀ। ਨਿਸ਼ਚਤ ਰੂਪ ਨਾਲ ਨੇਪਾਲ ਨੇ ਸਿਆਸੀ ਬਿਆਨਾਂ ਅਤੇ ਡਿਪਲੋਮੈਟਿਕ ਨੋਟਾਂ ਦੇ ਜ਼ਰੀਏ ਇਸ ਦਾ ਵਿਰੋਧ ਕੀਤਾ। ਉਸ ਸਮੇਂ ਅਸੀਂ ਆਪਣੇ ਭਾਰਤੀ ਦੋਸਤਾਂ ਨੂੰ ਰਸਮੀ ਰੂਪ ਤੋਂ ਇਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੂਟਨੀਤਕ ਗੱਲਬਾਤ ਸ਼ੁਰੂ ਕਰਨ ਲਈ ਕਿਹਾ। ਅਸੀਂ ਸੰਭਾਵਿਤ ਤਰੀਕਾਂ ਦਾ ਵੀ ਪ੍ਰਸਤਾਵ ਰੱਖਿਆ ਪਰ ਸਾਡੇ ਪ੍ਰਸਤਾਵ ਦਾ ਸਮਾਂ 'ਤੇ ਜਵਾਬ ਨਹੀਂ ਦਿੱਤਾ ਗਿਆ।

ਚੀਨ 'ਤੇ ਵੀ ਨੇਪਾਲ ਨੇ ਦਿੱਤਾ ਗਿਆਨ
ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵਲੀ ਨੇ ਕਿਹਾ ਕਿ ਚੀਨ ਅਤੇ ਭਾਰਤ ਕਿਵੇਂ ਜੁੜਦੇ ਹਨ, ਉਨ੍ਹਾਂ ਦੀ ਸਾਂਝੇਦਾਰੀ ਕਿਵੇਂ ਅੱਗੇ ਵਧੇਗੀ ਅਤੇ ਕਿਵੇਂ ਉਹ ਆਪਣੇ ਮਤਭੇਦਾਂ ਨੂੰ ਦੂਰ ਕਰਨਗੇ। ਇਸ ਨਾਲ ਨਿਸ਼ਚਤ ਰੂਪ ਤੋਂ ਏਸ਼ੀਆ ਜਾਂ ਘਟੋਂ-ਘੱਟ ਇਸ ਖੇਤਰ ਦਾ ਭਵਿੱਖ ਨਿਸ਼ਚਤ ਹੋਵੇਗਾ। ਉਨ੍ਹਾਂ ਕਿਹਾ ਕਿ ਵੁਹਾਨ ਸੰਮੇਲਨ ਨੇ ਦੋਹਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਨੂੰ ਡੂੰਘਾ ਕੀਤਾ ਪਰ ਗਲਵਾਨ ਘਾਟੀ ਵਿਚ ਸੰਘਰਸ਼ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ। ਦੋਵੇਂ ਦੇਸ਼ ਤਣਾਅ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਹਾਲਾਂਕਿ ਇਹ ਮੁਸ਼ਕਿਲ ਹੈ।


Khushdeep Jassi

Content Editor

Related News