ਭਾਰਤ ਖੁਦ ਨੂੰ ‘ਕਾਨਫਰੰਸ ਟੂਰਿਜ਼ਮ’ ਲਈ ਤਿਆਰ ਕਰ ਰਿਹਾ ਹੈ : ਮੋਦੀ
Monday, Sep 18, 2023 - 06:12 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵੋਕਲ ਫਾਰ ਲੋਕਲ’ ਯਾਨੀ ਸਥਾਨਕ ਉਤਪਾਦਾਂ ’ਤੇ ਜ਼ੋਰ ਦੇਣ ਦੀ ਪੁਰਜ਼ੋਰ ਵਕਾਲਤ ਕਰਦੇ ਹੋਏ ਐਤਵਾਰ ਨੂੰ ਸੰਮੇਲਨ ਆਧਾਰਿਤ ਸੈਰ-ਸਪਾਟੇ (ਕਾਨਫਰੰਸ ਟੂਰਿਜ਼ਮ) ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ‘ਭਾਰਤ ਮੰਡਪਮ’ ਅਤੇ ‘ਯਸ਼ੋਭੂਮੀ’ ਭਾਰਤ ਦੀ ਪ੍ਰਾਹੁਣਚਾਰੀ, ਉੱਤਮਤਾ ਅਤੇ ਉਸ ਦੀ ਸ਼ਾਨ ਦਾ ਪ੍ਰਤੀਕ ਬਣਨਗੇ, ਕਿਉਂਕਿ ਦੋਵਾਂ ’ਚ ਹੀ ਭਾਰਤੀ ਸੱਭਿਆਚਾਰ ਅਤੇ ਅਤਿ-ਆਧੁਨਿਕ ਸਹੂਲਤਾਂ ਦਾ ਸੰਗਮ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰੇ ਵੱਡੇ ਹਾਦਸੇ 'ਚ 3 ਜਣਿਆਂ ਦੀ ਮੌਤ, ਟੋਟੇ-ਟੋਟੇ ਹੋਈ ਕਾਰ
ਪ੍ਰਧਾਨ ਮੰਤਰੀ ਨੇ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ ਦੇ ਪਹਿਲੇ ਪੜਾਅ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ‘ਪੀ. ਐੱਮ. ਵਿਸ਼ਵਕਰਮਾ’ ਯੋਜਨਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਇਹ ਗੱਲ ਕਹੀ।ਐਕਸਪੋ ਸੈਂਟਰ ਦਾ ਨਾਂ ‘ਯਸ਼ੋਭੂਮੀ’ ਰੱਖਿਆ ਗਿਆ ਹੈ। ‘ਭਾਰਤ ਮੰਡਪਮ’ ’ਚ ਹਾਲ ਹੀ ’ਚ ਜੀ-20 ਸਿਖਰ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ। ਮੋਦੀ ਨੇ ਕਿਹਾ, ‘‘ਬਦਲਦੇ ਸਮੇਂ ਦੇ ਨਾਲ ਵਿਕਾਸ ਅਤੇ ਰੋਜ਼ਗਾਰ ਦੇ ਨਵੇਂ-ਨਵੇਂ ਖੇਤਰ ਵੀ ਬਣਦੇ ਹਨ। ਅੱਜ ਤੋਂ 50-60 ਸਾਲ ਪਹਿਲਾਂ ਕਿਸੇ ਨੇ ਇੰਨੇ ਵੱਡੀ ਤਕਨਾਲੋਜੀ ਉਦਯੋਗ ਬਾਰੇ ਸੋਚਿਆ ਵੀ ਨਹੀਂ ਸੀ। ਅੱਜ ਤੋਂ 30-35 ਸਾਲ ਪਹਿਲਾਂ ਸੋਸ਼ਲ ਮੀਡੀਆ ਵੀ ਸਿਰਫ਼ ਕਲਪਨਾ ਹੀ ਸੀ। ਅੱਜ ਦੁਨੀਆ ’ਚ ਇਕ ਹੋਰ ਵੱਡਾ ਖੇਤਰ ਵਿਕਸਤ ਹੋ ਰਿਹਾ ਹੈ, ਜਿਸ ’ਚ ਭਾਰਤ ਲਈ ਅਪਾਰ ਸੰਭਾਵਨਾਵਾਂ ਹਨ। ਇਹ ਖੇਤਰ ਹੈ ਕਾਨਫਰੰਸ ਟੂਰਿਜ਼ਮ ਦਾ।’’
ਇਹ ਵੀ ਪੜ੍ਹੋ- ਛੋਟੀ ਉਮਰ ’ਚ ਕ੍ਰਿਕਟ ਦਾ ਚਮਕਦਾ ਸਿਤਾਰਾ ਬਣਿਆ ਸ਼ਹਿਬਾਜ ਸੰਧੂ, ਪੰਜਾਬ ਰਾਜ ਟੀਮ 'ਚ ਹੋਈ ਸਿਲੈਕਸ਼ਨ
ਉਨ੍ਹਾਂ ਕਿਹਾ, ‘‘ਭਾਰਤ ਮੰਡਪਮ ਹੋਵੇ ਜਾਂ ਯਸ਼ੋਭੂਮੀ... ਇਹ ਭਾਰਤ ਦੀ ਪ੍ਰਾਹੁਣਚਾਰੀ, ਭਾਰਤ ਦੀ ਉੱਤਮਤਾ ਅਤੇ ਭਾਰਤ ਦੀ ਸ਼ਾਨ ਦੇ ਪ੍ਰਤੀਕ ਬਣਨਗੇ।’’ ਭਾਰਤ ਮੰਡਪਮ ਅਤੇ ਯਸ਼ੋਭੂਮੀ ਦੋਵਾਂ ’ਚ ਹੀ ਭਾਰਤੀ ਸੱਭਿਆਚਾਰ ਅਤੇ ਅਤਿ-ਆਧੁਨਿਕ ਸਹੂਲਤਾਂ ਦਾ ਸੰਗਮ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਕਾਨਫਰੰਸ ਟੂਰਿਜ਼ਮ’ ਪੂਰੀ ਦੁਨੀਆ ’ਚ 25 ਲੱਖ ਕਰੋੜ ਰੁਪਏ ਤੋਂ ਵੱਧ ਦਾ ਉਦਯੋਗ ਹੈ ਅਤੇ ਹਰ ਸਾਲ ਹਜ਼ਾਰਾਂ ਦੀ ਗਿਣਤੀ ’ਚ ਪ੍ਰਦਰਸ਼ਨੀਆਂ ਲੱਗਦੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ‘ਪੀ. ਐੱਮ. ਵਿਸ਼ਵਕਰਮਾ’ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ‘ਮੇਕ ਇਨ ਇੰਡੀਆ’ ਦੀ ਸ਼ਾਨ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਨੂੰ ‘ਲੋਕਲ ਲਈ ਵੋਕਲ’ ਹੋਣ ਦਾ ਆਪਣਾ ਸੰਕਲਪ ਦੁਹਰਾਉਣਾ ਹੋਵੇਗਾ। ਉਨ੍ਹਾਂ ਕਿਹਾ, “ਹੁਣ ਗਣੇਸ਼ ਚਤੁਰਥੀ, ਧਨਤੇਰਸ, ਦੀਵਾਲੀ ਸਮੇਤ ਬਹੁਤ ਸਾਰੇ ਤਿਉਹਾਰ ਆ ਰਹੇ ਹਨ। ਮੈਂ ਸਾਰੇ ਦੇਸ਼ ਵਾਸੀਆਂ ਨੂੰ ‘ਲੋਕਲ’ (ਦੇਸੀ) ਉਤਪਾਦ ਖਰੀਦਣ ਦੀ ਅਪੀਲ ਕਰਾਂਗਾ।’’ ‘ਯਸ਼ੋਭੂਮੀ’ ਪਹੁੰਚਣ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਇਸ ਕੇਂਦਰ ਦਾ ਨਿਰੀਖਣ ਵੀ ਕੀਤਾ। ਇਸ ਨੂੰ ਲਗਭਗ 5,400 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8