ਭਾਰਤ ਹੁਣ ਕਮਜ਼ੋਰ ਦੇਸ਼ ਨਹੀਂ : ਮੋਦੀ

01/21/2019 7:17:19 AM

ਨਵੀਂ ਦਿੱਲੀ,   (ਏਜੰਸੀ)-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਸਭ ਤੋਂ ਕਮਜ਼ੋਰ 5 ਦੇਸ਼ਾਂ  ਵਿਚੋਂ ਨਿਕਲ ਕੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਿਚ ਸ਼ਾਮਲ ਹੋ ਗਿਆ ਹੈ। ਭਾਜਪਾ ਦੇ ਬੂਥ ਪੱਧਰ ਦੇ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ  ਕਰਦੇ ਮੋਦੀ ਨੇ ਕਿਹਾ, ‘‘ਪਹਿਲਾਂ ਭਾਰਤ ਦੀਆਂ ਸਰਕਾਰਾਂ ਘਪਲਿਆਂ ਕਾਰਨ ਕੌਮੀ ਤੇ ਕੌਮਾਂਤਰੀ ਸੁਰਖੀਆਂ ਵਿਚ ਰਹਿੰਦੀਆਂ ਸਨ। 
ਇਨ੍ਹੀਂ ਦਿਨੀਂ ਘਪਲਿਆਂ ’ਤੇ ਨਹੀਂ, ਨਵੀਆਂ ਯੋਜਨਾਵਾਂ ’ਤੇ ਚਰਚਾ ਹੁੰਦੀ ਹੈ।’’  ਦੇਸ਼ ਪਿਛਲੇ 5 ਸਾਲਾਂ ਵਿਚ ਘਪਲਿਆਂ ਨੂੰ ਪਿੱਛੇ ਛੱਡ ਕੇ ਯੋਜਨਾਵਾਂ ਵਿਚ ਅੱਗੇ ਵਧਿਆ ਹੈ।
ਰਾਹੁਲ ਨੇ ਲਾਇਆ ਮੋਦੀ ’ਤੇ ਨਿਸ਼ਾਨਾ
ਨਵੀਂ ਦਿੱਲੀ : ਵਿਰੋਧੀਆਂ ਦੀ ਰੈਲੀ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਬਚਾਓ, ਬਚਾਓ’ ਟਿੱਪਣੀ ਬਾਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਮੋਦੀ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ, ‘‘ਮਹਾ ਮਹਿਮ ਮਦਦ ਲਈ  ਇਹ ਅਪੀਲ ਲੱਖਾਂ ਬੇਰੋਜ਼ਗਾਰ ਨੌਜਵਾਨਾਂ, ਸੰਕਟ ਨਾਲ ਘਿਰੇ ਕਿਸਾਨਾਂ, ਦਲਿਤਾਂ ਤੇ ਆਦਿਵਾਸੀਆਂ, ਸਤਾਏ ਗਏ ਘੱਟ ਗਿਣਤੀ ਲੋਕਾਂ, ਬਰਬਾਦ ਹੋ ਗਏ ਛੋਟੇ ਵਪਾਰੀਆਂ ਦੀ ਹੈ, ਉਹ ਤੁਹਾਡੇ ਅੱਤਿਆਚਾਰ ਅਤੇ ਨਾ-ਕਾਬਲੀਅਤ ਤੋਂ ਮੁਕਤ ਹੋਣ ਦੀ ਅਪੀਲ ਕਰ ਰਹੇ ਹਨ। ਉਹ 100 ਦਿਨਾਂ ਵਿਚ ਮੁਕਤ ਹੋ ਜਾਣਗੇ।’’


Related News