ਚੀਨ ਦੀ ਅਰਥਵਿਵਸਥਾ ਨੂੰ ਸਭ ਤੋਂ ਵੱਡਾ ਝਟਕਾ, ਤੇਜ਼ੀ ਨਾਲ ਡੁੱਬ ਰਹੀ ‘ਡ੍ਰੈਗਨ’ ਦੀ ਗ੍ਰੋਥ!

Friday, Nov 14, 2025 - 08:47 PM (IST)

ਚੀਨ ਦੀ ਅਰਥਵਿਵਸਥਾ ਨੂੰ ਸਭ ਤੋਂ ਵੱਡਾ ਝਟਕਾ, ਤੇਜ਼ੀ ਨਾਲ ਡੁੱਬ ਰਹੀ ‘ਡ੍ਰੈਗਨ’ ਦੀ ਗ੍ਰੋਥ!

ਬੀਜਿੰਗ – ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਇਸ ਸਮੇਂ ਭਾਰੀ ਆਰਥਿਕ ਦਬਾਅ ਹੇਠ ਹੈ। ਅਕਤੂਬਰ ਮਹੀਨੇ ਦੇ ਤਾਜ਼ਾ ਆਰਥਿਕ ਅੰਕੜਿਆਂ ਨੇ ਨਾ ਸਿਰਫ਼ ਚੀਨ ਨੂੰ, ਸਗੋਂ ਦੁਨੀਆ ਭਰ ਦੇ ਆਰਥਿਕ ਵਿਸ਼ਲੇਸ਼ਕਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਦੇਸ਼ ਦਾ ਫੈਕਟਰੀ ਆਉਟਪੁੱਟ ਅਤੇ ਰਿਟੇਲ ਸੇਲਜ਼ ਦੋਵੇਂ ਪਿਛਲੇ ਇੱਕ ਸਾਲ ਦੇ ਸਭ ਤੋਂ ਕਮਜ਼ੋਰ ਪੱਧਰ ‘ਤੇ ਰਹੇ ਹਨ।

ਪੁਰਾਣੇ ਫਾਰਮੂਲੇ ਫੇਲ
ਚੀਨ ਨੇ ਦਹਾਕਿਆਂ ਤੱਕ ਦੋ ਮੁੱਖ ਮਾਡਲਾਂ ‘ਤੇ ਤੇਜ਼ ਗਤੀ ਨਾਲ ਵਿਕਾਸ ਕੀਤਾ—

  • ਵੱਡੇ ਪੱਧਰ ‘ਤੇ ਨਿਰਯਾਤ
  • ਸਰਕਾਰੀ ਖਰਚੇ ਨਾਲ ਇੰਫ੍ਰਾਸਟਰਕਚਰ ਪ੍ਰੋਜੈਕਟਸ

ਪਰ ਹੁਣ ਇਹ ਦੋਵੇਂ ਹੀ ਮਾਡਲ ਅਸਰਦਾਰ ਨਹੀਂ ਰਹੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨੀ ਸਾਮਾਨ ‘ਤੇ ਭਾਰੀ ਟੈਰਿਫ਼ ਲਗਾਏ ਜਾਣ ਤੋਂ ਬਾਅਦ ਚੀਨ ਦੀ ਨਿਰਭਰਤਾ ਅਮਰੀਕਾ ‘ਤੇ ਘਟਣ ਲਈ ਮਜਬੂਰ ਹੋਈ ਹੈ। ਦੂਜੇ ਪਾਸੇ, ਦੇਸ਼ ਦੇ ਇੰਫ੍ਰਾਸਟਰਕਚਰ ਖੇਤਰ ਦੀ ਗਤੀ ਵੀ ਸੁਸਤ ਹੋ ਗਈ ਹੈ ਕਿਉਂਕਿ ਉਦਯੋਗਿਕ ਸਮਰੱਥਾ ਆਪਣੀ ਹੱਦ ‘ਤੇ ਪਹੁੰਚ ਰਹੀ ਹੈ।

ਫੈਕਟਰੀ ਉਤਪਾਦਨ ਤੇ ਰਿਟੇਲ ਸੇਲਜ਼ ਕਮਜ਼ੋਰ

ਰਾਸ਼ਟਰੀ ਅੰਕੜਾ ਬਿਊਰੋ ਮੁਤਾਬਕ ਅਕਤੂਬਰ ਵਿੱਚ—

  • ਫੈਕਟਰੀ ਉਤਪਾਦਨ 4.9% ਵਧਿਆ (ਸਤੰਬਰ ਦੇ 6.5% ਨਾਲੋਂ ਕਾਫੀ ਘੱਟ)
  • ਰਿਟੇਲ ਸੇਲਜ਼ 2.9% ਵਧੀਆਂ

ਚੀਨ ਦੇ ਸਭ ਤੋਂ ਵੱਡੇ ਸ਼ਾਪਿੰਗ ਫੈਸਟਿਵਲ ਸਿੰਗਲਸ ਡੇ ਤੋਂ ਵੀ ਇਸ ਵਾਰ ਵਿਕਰੀ ਨੂੰ ਵੱਡਾ ਫਾਇਦਾ ਨਹੀਂ ਹੋਇਆ। ਗਾਹਕਾਂ ਵਿੱਚ ਭਰੋਸਾ ਘਟਦਾ ਜਾ ਰਿਹਾ ਹੈ ਅਤੇ ਲੋਕ ਖਰਚੇ ਘਟਾ ਰਹੇ ਹਨ।

ਨਿਰਯਾਤ ਮਸ਼ੀਨਰੀ ਨੂੰ ਵੱਡਾ ਝਟਕਾ
ਚੀਨ ਦੇ ਨਿਰਯਾਤ ਅਕਤੂਬਰ ਵਿੱਚ ਬੁਰੀ ਤਰ੍ਹਾਂ ਡਿੱਗੇ ਹਨ। ਅਮਰੀਕਾ ਵਿੱਚ ਮੰਗ ਘਟਣ ਅਤੇ ਉੱਚੇ ਟੈਰਿਫ਼ਾਂ ਨੇ ਚੀਨੀ ਮੈਨੂਫੈਕਚਰਰਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਜਮ੍ਹਾ ਕੀਤਾ ਸਟਾਕ ਗਲੋਬਲ ਬਾਜ਼ਾਰ ‘ਚ ਵੇਚਣਾ ਮੁਸ਼ਕਲ ਹੋ ਗਿਆ ਹੈ।

ਕਾਰ ਮਾਰਕੀਟ ਅਤੇ ਪ੍ਰਾਪਰਟੀ ਸੈਕਟਰ ਵੀ ਡਗਮਗਾਏ
ਚੀਨ ਦੀ ਆਟੋ ਸੇਲਜ਼ ਅੱਠ ਮਹੀਨੇ ਦੀ ਗ੍ਰੋਥ ਤੋਂ ਬਾਅਦ ਅਚਾਨਕ ਘੱਟ ਗਈ ਹੈ। ਸਾਲ ਦੀ ਆਖਰੀ ਤਿਮਾਹੀ, ਜੋ ਆਮ ਤੌਰ ‘ਤੇ ਕਾਰ ਮਾਰਕੀਟ ਲਈ ਮਜ਼ਬੂਤ ਸਮਾਂ ਹੁੰਦਾ ਹੈ, ਇਸ ਵਾਰ ਕਮਜ਼ੋਰ ਦਿਖ ਰਹੀ ਹੈ।

ਨਿਵੇਸ਼ ਅਤੇ ਪ੍ਰਾਪਰਟੀ ਸੈਕਟਰ ਦੀ ਹਾਲਤ ਸਭ ਤੋਂ ਚਿੰਤਾਜਨਕ ਹੈ—

  • ਜਨਵਰੀ ਤੋਂ ਅਕਤੂਬਰ ਤੱਕ ਫਿਕਸਡ ਐਸੈੱਟ ਇਨਵੈਸਟਮੈਂਟ 1.7% ਘਟਿਆ
  • ਨਵੇਂ ਘਰਾਂ ਦੀਆਂ ਕੀਮਤਾਂ ਇੱਕ ਸਾਲ ਦੀ ਸਭ ਤੋਂ ਤੇਜ਼ ਗਿਰਾਵਟ ‘ਤੇ ਹਨ

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਦੀ ਅਰਥਵਿਵਸਥਾ ਇੱਕ ਬਹੁਤ ਮੁਸ਼ਕਲ ਮੋੜ ‘ਤੇ ਹੈ ਅਤੇ ਜੇ ਹਾਲਾਤ ਨਾ ਸਧਰੇ ਤਾਂ ਇਸਦਾ ਗਲੋਬਲ ਅਰਥਵਿਵਸਥਾ ‘ਤੇ ਵੀ ਸਿੱਧਾ ਅਸਰ ਪੈ ਸਕਦਾ ਹੈ।


author

Inder Prajapati

Content Editor

Related News