ਭਾਰਤ ਬਣਾ ਰਿਹਾ ਹੈ ਦੁਨੀਆ ਦਾ ਸਭ ਤੋਂ ਉੱਚਾ ਪੁਲ, ਐਫਿਲ ਟਾਵਰ ਨੂੰ ਛੱਡੇਗਾ ਪਿੱਛੇ
Wednesday, Nov 14, 2018 - 11:30 AM (IST)
ਸ਼੍ਰੀਨਗਰ-ਭਾਰਤ ਨੇ ਹਾਲ ਹੀ 'ਚ ਦੁਨੀਆ ਦੀ ਸਭ ਤੋਂ ਉੱਚੀ ਤਸਵੀਰ 'ਸਟੈਚੂ ਆਫ ਯੁਨਿਟੀ' ਬਣਾ ਕੇ ਇਤਿਹਾਸ ਰਚਿਆ ਹੈ। ਹੁਣ ਭਾਰਤ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਬਣਾ ਰਿਹਾ ਹੈ। ਇਹ ਬ੍ਰਿਜ ਜੰਮੂ-ਕਸ਼ਮੀਰ 'ਚ ਚਿਨਾਬ ਨਦੀ 'ਤੇ ਬਣਾਇਆ ਗਿਆ ਹੈ। ਲੰਬੇ ਸਮੇਂ ਤੋਂ ਇਸ ਬ੍ਰਿਜ ਨੂੰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਹੁਣ ਜਾ ਕੇ ਇਸ ਨੇ ਆਕਾਰ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹ ਆਪਣੇ ਡਿਜ਼ਾਈਨ ਅਤੇ ਆਕਾਰ ਦੇ ਕਾਰਨ ਕਾਫੀ ਸਮੇਂ ਤੋਂ ਚਰਚਾ 'ਚ ਹੈ।
ਜੰਮੂ ਦੇ ਰਿਆਸੀ ਜ਼ਿਲੇ 'ਚ ਚਿਨਾਬ ਨਦੀ 'ਤੇ ਇਸ ਨੂੰ ਬਣਾਇਆ ਜਾ ਰਿਹਾ ਹੈ। ਇਹ ਦੁਨੀਆ ਦੇ 8 ਅਜੂਬਿਆਂ 'ਚ ਸ਼ਾਮਿਲ ਐਫਿਲ ਟਾਵਰ ਤੋਂ ਵੀ ਉੱਚਾ ਹੋਵੇਗਾ। ਐਫਿਲ ਟਾਵਰ ਤੋਂ ਇਹ ਬ੍ਰਿਜ 35 ਮੀਟਰ ਉੱਚਾ ਹੋਵੇਗਾ। ਇਸ ਦੀ ਕੁੱਲ ਲੰਬਾਈ 1.3 ਕਿ. ਮੀ. ਹੋਵੇਗੀ। ਇਸ ਬ੍ਰਿਜ ਦੇ ਬਣਨ ਤੋਂ ਬਾਅਦ ਘਾਟੀ 'ਚ ਤਰੱਕੀ ਦਾ ਨਵਾਂ ਰਸਤਾ ਖੁੱਲੇਗਾ।ਇਹ ਪੁਲ ਕਟੜਾ ਅਤੇ ਬਨੀਹਾਲ ਦੇ ਵਿਚਾਲੇ 111 ਕਿ.ਮੀ ਨੂੰ ਜੋੜੇਗਾ।
#JammuAndKashmir: Visuals of the world's highest railway bridge being built across Chenab river in Reasi district. The bridge would be 35m taller than Eiffel Tower & 1.3 km long. pic.twitter.com/EUougrlNdC
— ANI (@ANI) November 13, 2018
ਉਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਪ੍ਰੋਜੈਕਟ ਦਾ ਹਿੱਸਾ ਹੈ। ਅਧਿਕਾਰੀਆਂ ਮੁਤਾਬਕ ਪੁਲ ਦਾ ਨਿਰਮਾਣ ਕਸ਼ਮੀਰ ਰੇਲ ਲਿੰਗ ਪ੍ਰੋਜੈਕਟ ਦਾ ਸਭ ਤੋਂ ਚੁਣੌਤੀਪੂਰਨ ਹਿੱਸਾ ਹੈ ਅਤੇ ਪੂਰਾ ਹੋਣ ਤੋਂ ਬਾਅਦ ਇਹ ਇੰਜੀਅਨਰਿੰਗ ਦਾ ਇਕ ਅਜੂਬਾ ਹੋਵੇਗਾ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਅਕਤੂਬਰ 2018 ਨੂੰ ਵਿਸ਼ਵ ਦੀ ਸਭ ਤੋਂ ਉੱਚੀ ਤਸਵੀਰ 'ਸਟੈਚੂ ਆਫ ਯੂਨਿਟੀ' ਦਾ ਉਦਘਾਟਨ ਕੀਤਾ ਸੀ। ਇਹ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੋਣ ਦੇ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਇਸ ਨੂੰ ਦੇਖਣ ਦੇ ਲਈ ਦੂਰ-ਦੂਰ ਤੋਂ ਲੋਕ ਆ ਰਹੇ ਹਨ।