ਭਾਰਤ ਨੇ ਇਰਾਨ ਦੀ ਚਾਬਹਾਰ ਬੰਦਰਗਾਹ ਲਈ 2 ਮੋਬਾਇਲ ਹਾਰਬਰ ਕਰੇਨਾਂ ਦੀ ਕੀਤੀ ਸਪਲਾਈ
Monday, Jan 18, 2021 - 06:07 PM (IST)
ਨੈਸ਼ਨਲ ਡੈਸਕ- ਭਾਰਤ ਨੇ ਇਰਾਨ ਦੇ ਚਾਬਹਾਰ ਬੰਦਰਗਾਹ ਲਈ 2 ਮੋਬਾਇਲ ਹਾਰਬਲ ਕਰੇਨ ਯਾਨੀ ਐੱਮ.ਐੱਚ.ਸੀ. ਸਪਲਾਈ ਕੀਤੇ ਹਨ। ਦੇਸ਼ ਦੇ ਬੰਦਰਗਾਹ ਜਹਾਜ਼ਰਾਨੀ ਅਤੇ ਭੂਮੀਗਤ ਜਲਮਾਰਗ ਮੰਤਰਾਲਾ ਨੇ 6 ਐੱਮ.ਐੱਚ.ਸੀ. ਦੀ ਸਪਲਾਈ ਲਈ ਇਰਾਨ ਤੋਂ 2.5 ਕਰੋੜ ਡਾਲਰ ਦਾ ਠੇਕਾ ਲਿਆ ਹੈ। ਇਸ ਦੇ ਅਧੀਨ 2 ਕਰੇਨਾਂ ਦੀ ਸਪਲਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਰਾਨ ਦੇ ਚਾਬਹਾਰ ਬੰਦਰਗਾਹ ਦਾ ਵਿਕਾਸ ਭਾਰਤ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇੱਥੋਂ ਬੀਤੇ ਦਿਨੀਂ ਇਰਾਨੀ ਉਤਪਾਦਾਂ ਨਾਲ ਭਰਿਆ ਇਕ ਮਾਲਵਾਹਕ ਜਹਾਜ਼ ਥਾਈਲੈਂਡ ਲਈ ਰਵਾਨਾ ਹੋਇਆ।
ਅਰਬ ਸਾਗਰ 'ਚ ਰਣਨੀਤਕ ਅਹਿਮੀਅਤ ਵਾਲੀ ਜਗ੍ਹਾ ਸਥਿਤ ਚਾਬਹਾਰ ਬੰਦਰਗਾਹ ਦਾ ਨਿਰਮਾਣ ਭਾਰਤ, ਇਰਾਨ ਅਤੇ ਅਫ਼ਗਾਨਿਸਤਾਨ ਨੇ ਮਿਲ ਕੇ ਕੀਤਾ ਹੈ। ਤਿੰਨੋਂ ਦੇਸ਼ਾਂ ਨੇ ਇਹ ਕਦਮ ਪਾਕਿਸਤਾਨ ਵਲੋਂ ਨਵੀਂ ਦਿੱਲੀ ਨੂੰ ਅਫ਼ਗਾਨਿਸਤਾਨ ਅਤੇ ਇਰਾਨ ਲਈ ਮਾਲ ਭੇਜਣ ਦਾ ਰਸਤਾ ਦੇਣ ਤੋਂ ਇਨਕਾਰ ਤੋਂ ਬਾਅਦ ਚੁੱਕਿਆ ਸੀ। ਇਰਾਨ ਨੇ ਦੱਖਣੀ ਤਟ 'ਤੇ ਸਿਸਤਾਨ-ਬਲੂਚਿਸਤਾਨ ਸੂਬੇ 'ਚ ਮੌਜੂਦ ਚਾਬਹਾਰ ਬੰਦਰਗਾਹ ਤੱਕ ਭਾਰਤ ਦੇ ਪੱਛਮੀ ਤਟ ਤੋਂ ਪਾਕਿਸਤਾਨ ਨੂੰ ਬਾਈਪਾਸ ਕਰਦੇ ਹੋਏ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਦਸੰਬਰ 2017 'ਚ ਕੀਤਾ ਗਿਆ ਸੀ।